Arth Parkash : Latest Hindi News, News in Hindi
ਰਾਜਪਾਲ ਕਟਾਰੀਆ ਨੇ ਸੀਨੀਅਰ ਨਾਗਰਿਕਾਂ ਦਾ ਮਾਣ-ਸਨਮਾਨ ਅਤੇ ਸਰਗਰਮ ਜੀਵਨ ਸੁਨਿਸ਼ਚਿਤ ਕਰਨ ਹਿਤ ਸਮੂਹਿਕ ਜ਼ਿੰਮੇਦਾਰੀ ਦਾ ਸ ਰਾਜਪਾਲ ਕਟਾਰੀਆ ਨੇ ਸੀਨੀਅਰ ਨਾਗਰਿਕਾਂ ਦਾ ਮਾਣ-ਸਨਮਾਨ ਅਤੇ ਸਰਗਰਮ ਜੀਵਨ ਸੁਨਿਸ਼ਚਿਤ ਕਰਨ ਹਿਤ ਸਮੂਹਿਕ ਜ਼ਿੰਮੇਦਾਰੀ ਦਾ ਸੱਦਾ ਦਿੱਤਾ
Wednesday, 28 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਰਾਜਪਾਲ ਕਟਾਰੀਆ ਨੇ ਸੀਨੀਅਰ ਨਾਗਰਿਕਾਂ ਦਾ ਮਾਣ-ਸਨਮਾਨ ਅਤੇ ਸਰਗਰਮ ਜੀਵਨ ਸੁਨਿਸ਼ਚਿਤ ਕਰਨ ਹਿਤ ਸਮੂਹਿਕ ਜ਼ਿੰਮੇਦਾਰੀ ਦਾ ਸੱਦਾ ਦਿੱਤਾ

ਚੰਡੀਗੜ੍ਹ, 29 ਜਨਵਰੀ:

ਅੰਤਰਰਾਸ਼ਟਰੀ ਬਜ਼ੁਰਗ ਦਿਵਸ ਦੇ ਅਵਸਰ 'ਤੇ ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਪਰਿਵਾਰਾਂ, ਸਮਾਜ ਅਤੇ ਸੰਸਥਾਵਾਂ ਨੂੰ ਸੀਨੀਅਰ ਨਾਗਰਿਕਾਂ ਦਾ ਮਾਣ-ਸਨਮਾਨ, ਸੁਰੱਖਿਆ ਅਤੇ ਸਰਗਰਮ ਜੀਵਨ ਸੁਨਿਸ਼ਚਿਤ ਕਰਨ ਲਈ ਸੰਯੁਕਤ ਤੌਰ 'ਤੇ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਸੀਨੀਅਰ ਨਾਗਰਿਕਾਂ ਦੇ ਸੁਝਾਅ ਅਤੇ ਅਨੁਭਵ ਰਾਸ਼ਟਰ ਅਤੇ ਸਮਾਜ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਰਹੇ ਹਨ।

ਪ੍ਰਸ਼ਾਸਕ ਨੇ ਸੰਨ 1996 ਵਿੱਚ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਸਵਰਗੀ ਸ਼੍ਰੀ ਪੀ.ਐੱਚ. ਵੈਸ਼ਣਵ ਦੀ ਅਗਵਾਈ ਵਿੱਚ ਸਥਾਪਿਤ ਚੰਡੀਗੜ੍ਹ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ, ਜੋ ਫਿਜ਼ੀਓਥੈਰੇਪੀ, ਯੋਗ ਅਤੇ ਸਿਹਤ ਜਾਂਚ ਜਿਹੀਆਂ ਮੁਫ਼ਤ ਸੇਵਾਵਾਂ ਦੇ ਨਾਲ-ਨਾਲ ਵਿਭਿੰਨ ਸਮਾਜ ਭਲਾਈ ਗਤੀਵਿਧੀਆਂ ਪ੍ਰਦਾਨ ਕਰ ਰਹੀ ਹੈ।

ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਸ਼ਾਸਕ ਨੇ ਸੀਨੀਅਰ ਨਾਗਰਿਕਾਂ ਨੂੰ "ਚਲਦੀਆਂ-ਫਿਰਦੀਆਂ ਲਾਇਬ੍ਰੇਰੀਆਂ" ਦੱਸਿਆ ਅਤੇ ਉਨ੍ਹਾਂ ਦੇ ਅਨਮੋਲ ਗਿਆਨ ਅਤੇ ਅਨੁਭਵ ਨੂੰ ਸਮਾਜ ਲਈ ਅਤਿਅੰਤ ਉਪਯੋਗੀ ਦੱਸਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਬਜ਼ੁਰਗਾਂ ਤੋਂ ਸਿੱਖਣ ਦੀ ਤਾਕੀਦ ਕੀਤੀ ਅਤੇ ਸੀਨੀਅਰ ਨਾਗਰਿਕਾਂ ਨੂੰ ਆਪਣੇ ਅਨੁਭਵ ਅਤੇ ਸੁਝਾਅ ਸਾਂਝੇ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਨੀਤੀਆਂ ਨੂੰ ਹੋਰ ਅਧਿਕ ਮਜ਼ਬੂਤ ​​ਕੀਤਾ ਜਾ ਸਕੇ। ਉਨ੍ਹਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਸੀਨੀਅਰ ਸਿਟੀਜ਼ਨਸ ਹੋਮ ਸ਼ਬਦ ਦੇ ਸਥਾਨ 'ਤੇ ਕੋਈ ਅਧਿਕ ਸਕਾਰਾਤਮਕ ਅਤੇ ਸਨਮਾਨਜਨਕ ਨਾਮ ਰੱਖਿਆ ਜਾਣਾ ਚਾਹੀਦਾ ਹੈ, ਜਿਵੇਂ ਕਿ ਦਿੱਵਯਾਂਗਜਨਾਂ ਲਈ ਦਿੱਵਯਾਂਗਜਨ ਆਵਾਸ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਵਰਤਮਾਨ ਚੁਣੌਤੀਆਂ 'ਤੇ ਪ੍ਰਕਾਸ਼ ਪਾਉਂਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਤੀਬਰ ਸ਼ਹਿਰੀਕਰਣ, ਰੋਜ਼ਗਾਰ ਹਿਤ ਪ੍ਰਵਾਸ ਅਤੇ ਸੰਯੁਕਤ ਪਰਿਵਾਰਾਂ ਤੋਂ  ਨਿਊਕਲੀਅਰ ਪਰਿਵਾਰਾਂ ਦੀ ਤਰਫ਼ ਵਧਦੇ ਰੁਝਾਨ ਕਾਰਨ ਕਈ ਸੀਨੀਅਰ ਨਾਗਰਿਕਾਂ ਨੂੰ ਇਕੱਲਤਾ ਅਤੇ ਅਣਦੇਖੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੀ ਭਲਾਈ ਦੇ ਲਈ ਸਮੂਹਿਕ ਜ਼ਿੰਮੇਦਾਰੀ ਹੋਰ ਵੀ ਜ਼ਰੂਰੀ ਹੋ ਗਈ ਹੈ।

ਪ੍ਰਸ਼ਾਸਕ ਨੇ ਦੱਸਿਆ ਕਿ ਸੀਨੀਅਰ ਨਾਗਰਿਕਾਂ ਦੀ ਭਲਾਈ ਹਿਤ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਬੁਢਾਪਾ ਪੈਨਸ਼ਨਾਂ, ਸਿਹਤ ਬੀਮਾ, ਵਿਸ਼ੇਸ਼ ਸਿਹਤ ਸੰਭਾਲ਼ ਪ੍ਰੋਗਰਾਮ ਅਤੇ ਮਾਪਿਆਂ ਅਤੇ ਸੀਨੀਅਰ ਨਾਗਰਿਕਾਂ ਦੀ ਦੇਖਭਾਲ਼ ਅਤੇ ਭਲਾਈ ਐਕਟ ਦੇ ਤਹਿਤ ਕਾਨੂੰਨੀ ਸੁਰੱਖਿਆ ਸ਼ਾਮਲ ਹਨ।

ਸਮਾਗਮ ਦੇ ਦੌਰਾਨ ਪ੍ਰਸ਼ਾਸਕ ਨੇ ਡਾਕਟਰੀ ਦੇਖਭਾਲ਼, ਸਾਹਿਤ, ਸਿੱਖਿਆ, ਸਮਾਜਿਕ ਕਾਰਜ, ਸੱਭਿਆਚਾਰ ਅਤੇ ਰੈੱਡ ਕਰਾਸ ਵਲੰਟੀਅਰਾਂ ਦੇ ਰੂਪ ਵਿੱਚ ਯੋਗਦਾਨ ਦੇਣ ਵਾਲੇ ਸੀਨੀਅਰ ਨਾਗਰਿਕਾਂ ਅਤੇ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਅਤੇ  ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸੀਨੀਅਰ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ, ਉਨ੍ਹਾਂ ਨੂੰ ਪ੍ਰਸ਼ਾਸਨਿਕ ਸਹਿਯੋਗ ਦਾ ਭਰੋਸਾ ਦਿੱਤਾ ਅਤੇ  ਉਨ੍ਹਾਂ ਦੀਆਂ ਸਮੱਸਿਆਵਾਂ ਦੇ ਸਮਾਧਾਨ ਲਈ ਹਰੇਕ ਬੁੱਧਵਾਰ ਆਯੋਜਿਤ ਹੋਣ ਵਾਲੇ ਜਨਤਾ ਦਰਬਾਰ ਜਾਂ ਜਨ ਸੁਣਵਾਈ ਲਈ ਅਪੁਆਇੰਟਮੈਂਟ ਲੈਣ ਦੀ ਸਲਾਹ ਦਿੱਤੀ। 

ਪ੍ਰੋਗਰਾਮ ਦੀ ਸ਼ੁਰੂਆਤ ਅਤੇ ਸਮਾਪਤੀ ਰਾਸ਼ਟਰ ਗਾਨ ਨਾਲ ਹੋਈ।