Arth Parkash : Latest Hindi News, News in Hindi
ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦੀ ਸਫ਼ਲਤਾ ਤੋਂ ਬਾਅਦ ਪ੍ਰਸ਼ਾਸਕ ਨੇ ਚੰਡੀਗੜ੍ਹ ਆਈਸ ਹਾਕੀ ਟੀਮਾਂ ਨਾਲ ਗੱਲਬਾਤ ਕੀਤੀ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦੀ ਸਫ਼ਲਤਾ ਤੋਂ ਬਾਅਦ ਪ੍ਰਸ਼ਾਸਕ ਨੇ ਚੰਡੀਗੜ੍ਹ ਆਈਸ ਹਾਕੀ ਟੀਮਾਂ ਨਾਲ ਗੱਲਬਾਤ ਕੀਤੀ
Wednesday, 28 Jan 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਖੇਲੋ ਇੰਡੀਆ ਸਰਦ ਰੁੱਤ ਖੇਡਾਂ ਦੀ ਸਫ਼ਲਤਾ ਤੋਂ ਬਾਅਦ ਪ੍ਰਸ਼ਾਸਕ ਨੇ ਚੰਡੀਗੜ੍ਹ ਆਈਸ ਹਾਕੀ ਟੀਮਾਂ ਨਾਲ ਗੱਲਬਾਤ ਕੀਤੀ

ਚੰਡੀਗੜ੍ਹ, 29 ਜਨਵਰੀ:

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ਲੱਦਾਖ ਵਿੱਚ ਹੋਈਆਂ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ, ਲੋਕ ਭਵਨ, ਪੰਜਾਬ ਵਿਖੇ ਚੰਡੀਗੜ੍ਹ ਆਈਸ ਹਾਕੀ ਟੀਮਾਂ (ਪੁਰਸ਼ ਅਤੇ ਮਹਿਲਾ) ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਮਾਣ ਦਿਵਾਉਣ ਲਈ ਟੀਮਾਂ ਨੂੰ ਵਧਾਈ ਦਿੱਤੀ।

ਪ੍ਰਸ਼ਾਸਕ ਨੇ ਰਾਸ਼ਟਰੀ ਪੱਧਰ ਦੇ ਖੇਲੋ ਇੰਡੀਆ ਸਰਦ ਰੁੱਤ ਖੇਡਾਂ ਵਿੱਚ ਆਪਣੇ ਪਹਿਲੇ ਮੈਚ ਵਿੱਚ ਪੁਰਸ਼ ਟੀਮ ਨੂੰ ਕਾਂਸੀ ਦਾ ਮੈਡਲ ਜਿੱਤਣ 'ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਉਪਲਬਧੀ ਨੂੰ ਚੰਡੀਗੜ੍ਹ ਲਈ ਗੌਰਵਪੂਰਨ ਖਿਣ ਦੱਸਦੇ ਹੋਏ ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਜਿਹੇ ਆਈਸ-ਹਾਕੀ ਦੇ ਮਜ਼ਬੂਤ ਖੇਤਰਾਂ ਦੀਆਂ ਟੀਮਾਂ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰੀਆਂ ਦੇ ਦ੍ਰਿੜ੍ਹ ਸੰਕਲਪ ਅਤੇ ਜਜ਼ਬੇ ਦੀ ਪ੍ਰਸ਼ੰਸਾ ਕੀਤੀ।

ਇਸ ਵਰ੍ਹੇ ਚੰਡੀਗੜ੍ਹ ਟੀਮ ਵਿੱਚ 20 ਲੜਕੇ, 18 ਲੜਕੀਆਂ, ਦੋ ਕੋਚ ਅਤੇ ਸਹਾਇਕ ਅਧਿਕਾਰੀ ਸ਼ਾਮਲ ਸਨ। ਬੁਨਿਆਦੀ ਢਾਂਚਾਗਤ ਅਤੇ ਮੌਸਮ ਸਬੰਧੀ ਚੁਣੌਤੀਆਂ ਦੇ ਬਾਵਜੂਦ ਟੀਮਾਂ ਨੇ ਉੱਚ ਪੱਧਰ ਦਾ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ। ਪ੍ਰਸ਼ਾਸਕ ਨੇ ਖਿਡਾਰੀਆਂ ਦੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਕੋਚਾਂ ਅਤੇ ਚੰਡੀਗੜ੍ਹ ਖੇਡ ਵਿਭਾਗ ਦੁਆਰਾ ਪ੍ਰਦਾਨ ਕੀਤੀ ਗਈ ਟ੍ਰੇਨਿੰਗ ਅਤੇ ਸਹਿਯੋਗ ਦੀ ਪ੍ਰਸ਼ੰਸਾ ਕੀਤੀ।

ਗੱਲਬਾਤ ਦੇ ਦੌਰਾਨ, ਆਈਸ ਹਾਕੀ ਐਸੋਸੀਏਸ਼ਨ ਆਵ੍ ਇੰਡੀਆ ਦੇ ਪ੍ਰਧਾਨ ਨੇ ਪ੍ਰਸ਼ਾਸਕ ਨੂੰ ਭਾਰਤ ਵਿੱਚ ਆਈਸ ਹਾਕੀ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਰਦੀਆਂ ਦੀਆਂ ਖੇਡਾਂ ਹਿਮਾਲੀਅਨ ਖੇਤਰ ਤੋਂ ਬਾਹਰ ਵੀ ਮਕਬੂਲ ਹੋ ਰਹੀਆਂ ਹਨ। ਉਨ੍ਹਾਂ ਨੇ ਇਸ ਖੇਡ ਨੂੰ ਹੋਰ ਹੁਲਾਰਾ ਦੇਣ ਲਈ ਸੰਸਥਾਗਤ ਸਹਿਯੋਗ ਵਧਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਕਟਾਰੀਆ ਨੇ ਕਿਹਾ ਕਿ ਪ੍ਰਸ਼ਾਸਨ ਖੇਡ ਸੁਵਿਧਾਵਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਆਪਣੀ ਸਮਰੱਥਾ ਦੇ ਅਨੁਸਾਰ ਖਿਡਾਰੀਆਂ ਨਾਲ ਸਬੰਧਿਤ ਲਾਭਾਂ 'ਤੇ ਵਿਚਾਰ ਕਰਨ ਦੀ ਦਿਸ਼ਾ ਵਿੱਚ ਕਾਰਜ ਕਰ ਰਿਹਾ ਹੈ, ਜੋ ਖੇਡ ਸੱਭਿਆਚਾਰ ਨੂੰ ਮਜ਼ਬੂਤ ​​ਕਰਨ 'ਤੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਜ਼ੋਰ ਦੇ ਅਨੁਰੂਪ ਹੈ।

ਇਸ ਅਵਸਰ 'ਤੇ ਪੰਜਾਬ ਦੇ ਰਾਜਪਾਲ ਦੇ ਪ੍ਰਿੰਸੀਪਲ ਸਕੱਤਰ ਸ਼੍ਰੀ ਵੀ.ਪੀ. ਸਿੰਘ; ਚੰਡੀਗੜ੍ਹ ਪ੍ਰਸ਼ਾਸਨ ਦੇ ਡਾਇਰੈਕਟਰ ਸਪੋਰਟਸ, ਸ਼੍ਰੀ ਸੌਰਭ ਕੁਮਾਰ ਅਰੋੜਾ; ਕੋਚ ਅਤੇ ਆਈਸ ਹਾਕੀ ਐਸੋਸੀਏਸ਼ਨ ਆਵ੍ ਇੰਡੀਆ ਦੇ ਪ੍ਰਤੀਨਿਧੀ ਵੀ ਉਪਸਥਿਤ ਰਹੇ।