Arth Parkash : Latest Hindi News, News in Hindi
ਪੀ ਸ਼੍ਰੀ ਜੇ.ਐਨ.ਵੀ. ਫਲਾਹੀ ਵਿਖੇ ‘ਸਕੂਲਾਂ ਲਈ ਫੁੱਟਬਾਲ’ ਪ੍ਰੋਗਰਾਮ ਤਹਿਤ ਫੁੱਟਬਾਲਾਂ ਦੀ ਵੰਡ ਪੀ ਸ਼੍ਰੀ ਜੇ.ਐਨ.ਵੀ. ਫਲਾਹੀ ਵਿਖੇ ‘ਸਕੂਲਾਂ ਲਈ ਫੁੱਟਬਾਲ’ ਪ੍ਰੋਗਰਾਮ ਤਹਿਤ ਫੁੱਟਬਾਲਾਂ ਦੀ ਵੰਡ
Sunday, 15 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੀ ਸ਼੍ਰੀ ਜੇ.ਐਨ.ਵੀ. ਫਲਾਹੀ ਵਿਖੇ ‘ਸਕੂਲਾਂ ਲਈ ਫੁੱਟਬਾਲ’ ਪ੍ਰੋਗਰਾਮ ਤਹਿਤ ਫੁੱਟਬਾਲਾਂ ਦੀ ਵੰਡ

ਹੁਸ਼ਿਆਰਪੁਰ, 16 ਫਰਵਰੀ :
   ‘ਸਕੂਲਾਂ ਲਈ ਫੁੱਟਬਾਲ’ ਸਕੀਮ ਤਹਿਤ ਫੁੱਟਬਾਲਾਂ ਦੀ ਵੰਡ ਲਈ ਪ੍ਰੋਗਰਾਮ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਫਲਤਾਪੂਰਵਕ ਸੰਚਾਲਿਤ ਕੀਤਾ ਗਿਆ। ਇਸ ਯੋਜਨਾ ਦੇ ਤਹਿਤ ਵਿਦਿਆਲਿਆ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਪ੍ਰਦਾਨ ਕੀਤੇ ਗਏ ਜ਼ਿਲ੍ਹਾ ਹੁਸ਼ਿਆਰਪੁਰ ਦੇ 437 ਸਕੂਲਾਂ ਨੂੰ 2,432 ਫੁੱਟਬਾਲ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪਹਿਲੇ ਪੜਾਅ ਵਿੱਚ 25 ਸਕੂਲਾਂ ਦੇ ਅਧਿਆਪਕ ਫੁੱਟਬਾਲ ਪ੍ਰਾਪਤ ਕਰਨ ਅਤੇ ਸਕੂਲਾਂ ਵਿੱਚ ਫੁੱਟਬਾਲ ਦੀ ਮਹੱਤਤਾ ਨੂੰ ਉਜਾਗਰ ਕਰਨ ਵਾਲੇ ਇੱਕ ਓਰੀਐਂਟੇਸ਼ਨ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਵਿਦਿਆਲਿਆ ਵਿਚ ਆਏ।
         ਇਸ ਪ੍ਰੋਗਰਾਮ ਵਿੱਚ ਅਧਿਕ ਸਹਾਇਕ ਕਮਿਸ਼ਨਰ ਗੁਰਪ੍ਰੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਵਿੱਚ ਤੰਦਰੁਸਤੀ, ਟੀਮ ਵਰਕ ਅਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਨ ਵਿੱਚ ਖੇਡਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ।
           ਪ੍ਰਿੰਸੀਪਲ ਰੰਜੂ ਦੁੱਗਲ ਨੇ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਨਿੱਘਾ ਸਵਾਗਤ ਕੀਤਾ। ਇਕੱਠ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਫੁੱਟਬਾਲ ਫਾਰ ਸਕੂਲਜ਼ ਪ੍ਰੋਗਰਾਮ 10 ਅਕਤੂਬਰ 2022 ਨੂੰ ਨਵੀਂ ਦਿੱਲੀ ਵਿੱਚ  ਕੇਂਦਰੀ ਸਿੱਖਿਆ ਮੰਤਰੀ ਧਰੇਂਦਰ ਪ੍ਰਧਾਨ ਨੇ  ਸ਼ੁਰੂ ਕੀਤਾ ਗਿਆ ਸੀ।
         ਇਸ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ 11 ਲੱਖ ਤੋਂ ਵੱਧ ਫੀਫਾ ਫੁੱਟਬਾਲ ਪੜਾਅਵਾਰ ਵੰਡੇ ਜਾਣਗੇ, ਜਿਸ ਨਾਲ 1.5 ਲੱਖ ਤੋਂ ਵੱਧ ਸਕੂਲਾਂ ਨੂੰ ਲਾਭ ਹੋਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਫੁੱਟਬਾਲ ਨੂੰ ਸਕੂਲ ਸਿੱਖਿਆ ਪ੍ਰਣਾਲੀ ਵਿੱਚ ਜੋੜ ਕੇ ਅਤੇ ਮੁੰਡਿਆਂ ਅਤੇ ਕੁੜੀਆਂ ਦੋਵਾਂ ਲਈ ਬਰਾਬਰ ਪਹੁੰਚ ਯਕੀਨੀ ਬਣਾ ਕੇ ਬੱਚਿਆਂ ਦੀ ਸਿੱਖਿਆ, ਵਿਕਾਸ ਅਤੇ ਸਸ਼ਕਤੀਕਰਨ ਵਿੱਚ ਯੋਗਦਾਨ ਪਾਉਣਾ ਹੈ।
         ਇਸ ਪ੍ਰੋਗਰਾਮ ਦਾ ਸਫਲਤਾਪੂਰਵਕ ਸੰਯੋਜਨ ਰਜਨੀ ਪਠਾਣੀਆ ਅਤੇ ਹਰਮਨਿੰਦਰ ਸਿੰਘ, ਸਰੀਰਕ ਸਿੱਖਿਆ ਅਧਿਆਪਕਾਂ ਅਤੇ ਸੰਜੀਵ ਕੁਮਾਰ ਸੀਨੀਅਰ ਅਧਿਕਾਰੀ ਦੁਆਰਾ ਵਿਦਿਆਲਿਆ ਦੇ ਸਟਾਫ਼ ਅਤੇ ਵਿਦਿਆਰਥੀਆਂ ਦੇ ਸਰਗਰਮ ਸਹਿਯੋਗ ਨਾਲ ਕੀਤਾ ਗਿਆ। ਸੰਗੀਤ ਅਧਿਆਪਕ ਭਾਰਤ ਜਸਰੋਟੀਆ ਦੀ ਅਗਵਾਈ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਪੇਸ਼ ਕੀਤਾ।
            ਵਾਈਸ ਪ੍ਰਿੰਸੀਪਲ  ਸੰਤੋਸ਼ ਕੁਮਾਰੀ ਨੇਗੀ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸੁਰਿੰਦਰ ਕੁਮਾਰ ਟੀ ਜੀ ਟੀ ਅੰਗਰੇਜ਼ੀ ਅਤੇ ਗੁਰਦੀਪ ਕੌਰ ਪੰਜਾਬੀ ਅਧਿਆਪਕਾ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਏ।
            ਇਹ ਸਮਾਗਮ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਵਿਦਿਆਰਥੀਆਂ ਦੇ ਸੰਪੂਰਨ ਵਿਕਾਸ ਵੱਲ ਇੱਕ ਮਹੱਤਵਪੂਰਨ ਕਦਮ ਹੈ।