Arth Parkash : Latest Hindi News, News in Hindi
*ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ 2.0 ਦੀ ਸ਼ੁਰੂਆਤ; ਬਲਾਕ ਧੂਰੀ ਵਿਖੇ ਚੱਲੇਗਾ ਅਭਿਆਨ : ਡਿਪਟੀ ਕਮ *ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ 2.0 ਦੀ ਸ਼ੁਰੂਆਤ; ਬਲਾਕ ਧੂਰੀ ਵਿਖੇ ਚੱਲੇਗਾ ਅਭਿਆਨ : ਡਿਪਟੀ ਕਮਿਸ਼ਨਰ*
Monday, 23 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

*ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ 2.0 ਦੀ ਸ਼ੁਰੂਆਤ; ਬਲਾਕ ਧੂਰੀ ਵਿਖੇ ਚੱਲੇਗਾ ਅਭਿਆਨ : ਡਿਪਟੀ ਕਮਿਸ਼ਨਰ*

*ਵਿਭਾਗਾਂ ਨੇ ਆਪਣਾ ਸੌ ਫ਼ੀਸਦੀ ਯੋਗਦਾਨ ਪਾਉਣ ਦਾ ਲਿਆ ਅਹਿਦ

ਸੰਗਰੂਰ, 24 ਫਰਵਰੀ:

ਐਸਪੀਰੇਸ਼ਨਲ ਬਲਾਕ ਪ੍ਰੋਗਰਾਮ ਤਹਿਤ ਨੀਤੀ ਆਯੋਗ, ਭਾਰਤ ਸਰਕਾਰ ਅਤੇ ਸੂਬਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪੂਰਨਤਾ ਅਭਿਆਨ 2.0 ਦੀ ਸ਼ੁਰੂਆਤ ਅੱਜ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ, ਸ਼੍ਰੀ ਰਾਹੁਲ ਚਾਬਾ ਵੱਲੋਂ ਕੀਤੀ ਗਈ। ਇਹ ਅਭਿਆਨ ਐਸਪੀਰੇਸ਼ਨਲ ਬਲਾਕ ਧੂਰੀ ਵਿੱਚ ਤਿੰਨ ਮਹੀਨਿਆਂ ਤੱਕ ਚਲਾਇਆ ਜਾਵੇਗਾ, ਜਿਸ ਦਾ ਮੁੱਖ ਉਦੇਸ਼ ਨਿਰਧਾਰਤ ਕਾਰਗੁਜ਼ਾਰੀ ਸੰਕੇਤਕਾਂ ਦੀ ਸੌ ਫ਼ੀਸਦੀ ਪ੍ਰਾਪਤੀ ਯਕੀਨੀ ਬਣਾਉਣਾ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੰਪੂਰਨਤਾ ਅਭਿਆਨ 2.0 ਤਹਿਤ ਸਿਹਤ, ਪੋਸ਼ਣ, ਸਿੱਖਿਆ, ਬੁਨਿਆਦੀ ਸਹੂਲਤਾਂ ਅਤੇ ਪਸ਼ੂ ਪਾਲਣ ਨਾਲ ਸੰਬੰਧਤ ਅਹਿਮ ਸੰਕੇਤਕਾਂ ਵਿੱਚ ਸੁਧਾਰ ਲਿਆਉਣ ਲਈ ਵਿਭਾਗੀ ਸਹਿਯੋਗ ਨਾਲ ਵਿਸ਼ੇਸ਼ ਕਾਰਵਾਈ ਯੋਜਨਾ ਤਿਆਰ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਕੇਤਕ ਦੀ ਨਿਰੰਤਰ ਮੋਨੀਟਰਿੰਗ ਕੀਤੀ ਜਾਵੇਗੀ ਅਤੇ ਨਿਰਧਾਰਤ ਟੀਚਿਆਂ ਦੀ ਸਮੇਂ-ਬੱਧ ਪ੍ਰਾਪਤੀ ਲਈ ਜ਼ਮੀਨੀ ਪੱਧਰ 'ਤੇ ਦੌਰੇ ਵੀ ਕੀਤੇ ਜਾਣਗੇ।

ਸ਼੍ਰੀ ਰਾਹੁਲ ਚਾਬਾ ਨੇ ਕਿਹਾ ਕਿ ਐਸਪੀਰੇਸ਼ਨਲ ਬਲਾਕ ਧੂਰੀ ਵਿੱਚ ਚੱਲਣ ਵਾਲਾ ਇਹ ਅਭਿਆਨ ਸਰਕਾਰੀ ਸੇਵਾਵਾਂ ਦੀ ਸੰਪੂਰਨ ਪਹੁੰਚ ਯਕੀਨੀ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਨਿਰਧਾਰਤ ਸੰਕੇਤਕਾਂ ਦੀ ਸਹੀ ਰਿਪੋਰਟ ਹਾਸਲ ਕਰਨ ਲਈ ਪੂਰਾ ਯਤਨ ਕਰਨ ਦੀ ਅਪੀਲ ਕੀਤੀ।

ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਸੰਪੂਰਨਤਾ ਅਭਿਆਨ 2.0 ਤਹਿਤ ਆਪਣੇ-ਆਪਣੇ ਖੇਤਰਾਂ ਵਿੱਚ ਸੌ ਫ਼ੀਸਦੀ ਯੋਗਦਾਨ ਪਾਉਣ ਦਾ ਅਹਿਦ ਲਿਆ।

ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਜਾਣ ਅਤੇ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਈ ਜਾਵੇ, ਤਾਂ ਜੋ ਅਭਿਆਨ ਦੇ ਟੀਚੇ ਸਮੇਂ ਸਿਰ ਪ੍ਰਾਪਤ ਕੀਤੇ ਜਾ ਸਕਣ।

ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਸੰਪੂਰਨਤਾ ਅਭਿਆਨ 2.0 ਦੇ ਸਫਲ ਹੋਣ ਨਾਲ ਧੂਰੀ ਬਲਾਕ ਵਿੱਚ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਗਤੀ ਮਿਲੇਗੀ ਅਤੇ ਆਮ ਲੋਕਾਂ ਨੂੰ ਸਰਕਾਰੀ ਯੋਜਨਾਵਾਂ ਦਾ ਪੂਰਾ ਲਾਭ ਮਿਲੇਗਾ।

ਇਸ ਡੀ.ਡੀ.ਪੀ.ਓ., ਜੇ.ਐਸ. ਬੱਗਾ ਸਮੇਤ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਬਲਾਕ ਪੱਧਰੀ ਅਧਿਕਾਰੀ ਵੀ ਮੌਜੂਦ ਸਨ।