Arth Parkash : Latest Hindi News, News in Hindi
ਏਡਸਕੌਨ (AIDSCON) –14 – ਰਾਸ਼ਟਰੀ ਕਾਨਫਰੰਸ “ਏਡਸ-ਮੁਕਤ ਵਿਸ਼ਵ ਵੱਲ” : ਪਹਿਲਾ ਦਿਨ ਏਡਸਕੌਨ (AIDSCON) –14 – ਰਾਸ਼ਟਰੀ ਕਾਨਫਰੰਸ “ਏਡਸ-ਮੁਕਤ ਵਿਸ਼ਵ ਵੱਲ” : ਪਹਿਲਾ ਦਿਨ
Wednesday, 25 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

*ਏਡਸਕੌਨ (AIDSCON) –14 – ਰਾਸ਼ਟਰੀ ਕਾਨਫਰੰਸ “ਏਡਸ-ਮੁਕਤ ਵਿਸ਼ਵ ਵੱਲ” : ਪਹਿਲਾ ਦਿਨ*

ਚੰਡੀਗੜ੍ਹ, 26 ਫਰਵਰੀ 2026:

ਰਾਸ਼ਟਰੀ ਐੱਚਆਈਵੀ/ਏਡਸ ਕਾਨਫਰੰਸ ਏਡਸਕੌਨ–14: “ਏਡਸ-ਮੁਕਤ ਦੁਨੀਆ ਵੱਲ” ਦਾ ਉਦਘਾਟਨ ਅੱਜ ਹੋਟਲ ਮਾਊਂਟਵਿਊ, ਚੰਡੀਗੜ੍ਹ ਵਿਖੇ ਕੀਤਾ ਗਿਆ। ਇਹ ਦੋ ਦਿਨਾਂ ਦੀ ਕਾਨਫਰੰਸ ਚੰਡੀਗੜ੍ਹ ਸਟੇਟ ਏਡਸ ਕੰਟਰੋਲ ਸੋਸਾਇਟੀ ਅਤੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਰਾਸ਼ਟਰੀ ਏਡਸ ਕੰਟਰੋਲ ਸੰਗਠਨ ਦੁਆਰਾ ਸੰਯੁਕਤ ਤੌਰ 'ਤੇ ਆਯੋਜਿਤ ਕੀਤੀ ਜਾ ਰਹੀ ਹੈ। ਕਾਨਫਰੰਸ ਵਿੱਚ ਦੇਸ਼ ਭਰ ਤੋਂ ਆਏ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਐੱਚ. ਰਾਜੇਸ਼ ਪ੍ਰਸਾਦ, ਆਈਏਐੱਸ, ਮੁੱਖ ਸਕੱਤਰ, ਯੂਟੀ ਚੰਡੀਗੜ੍ਹ ਉਪਸਥਿਤ ਰਹੇ। ਇਸ ਸਮਾਗਮ ਵਿੱਚ ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ, ਸਕੱਤਰ ਸਿਹਤ, ਯੂਟੀ ਚੰਡੀਗੜ੍ਹ, ਅਤੇ ਡਾ. ਸੁਮਨ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ, ਯੂਟੀ ਚੰਡੀਗੜ੍ਹ ਵੀ ਉਪਸਥਿਤ ਰਹੇ।

ਮੁੱਖ ਸਕੱਤਰ ਨੇ ਆਪਣੇ ਸੰਬੋਧਨ ਵਿੱਚ ਰਾਸ਼ਟਰੀ ਏਡਸ ਅਤੇ ਐੱਸਟੀਆਈ ਕੰਟਰੋਲ ਪ੍ਰੋਗਰਾਮ (ਐੱਨਏਸੀਪੀ/NACP) ਦੇ ਤਹਿਤ ਭਾਰਤ ਦੀ ਸੰਗਠਿਤ ਐੱਚਆਈਵੀ ਪ੍ਰਤੀਕਿਰਿਆ ਦੀ ਸ਼ਲਾਘਾ ਕੀਤੀ ਅਤੇ ਸਬੂਤ-ਅਧਾਰਿਤ ਅਤੇ ਸਮੁਦਾਇਕ ਸ਼ਮੂਲੀਅਤ 'ਤੇ ਅਧਾਰਿਤ ਰਣਨੀਤੀਆਂ ਦੇ ਜ਼ਰੀਏ ਮਹਾਮਾਰੀ ਨਿਯੰਤਰਣ ਦੇ ਪ੍ਰਤੀ ਪ੍ਰਸ਼ਾਸਨ ਦੀ ਪ੍ਰਤੀਬੱਧਤਾ  ਦੁਹਰਾਈ। ਉਨ੍ਹਾਂ ਨੇ 95-95-95 ਲਕਸ਼ ਤੋਂ ਅੱਗੇ ਵਧ ਕੇ 99% ਤੋਂ ਅਧਿਕ ਉਪਲਬਧੀ ਪ੍ਰਾਪਤ ਕਰਨ 'ਤੇ ਬਲ ਦਿੱਤਾ ਅਤੇ ਕਿਹਾ ਕਿ  ਜੋ ਵਿਅਕਤੀ ਆਪਣੀ ਐੱਚਆਈਵੀ ਸਥਿਤੀ ਤੋਂ ਅਣਜਾਣ ਹਨ, ਉਹ ਸਮਾਜ ਲਈ ਜੋਖਮ ਹਨ। ਉਨ੍ਹਾਂ ਨੇ ਉੱਚ ਜੋਖਮ ਸਮੂਹਾਂ ਨੂੰ ਮੁਫ਼ਤ ਅਤੇ ਗੁਪਤ ਐੱਚਆਈਵੀ ਟੈਸਟਿੰਗ ਲਈ ਅੱਗੇ ਆਉਣ ਹਿਤ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ।
 
ਸਕੱਤਰ ਸਿਹਤ, ਯੂਟੀ ਚੰਡੀਗੜ੍ਹ,
ਸ਼੍ਰੀ ਮਨਦੀਪ ਸਿੰਘ ਬਰਾੜ, ਆਈਏਐੱਸ ਨੇ ਕਿਹਾ ਕਿ ਨਿਰੰਤਰ ਸਹਿਯੋਗ, ਵਿਗਿਆਨਿਕ ਪ੍ਰਗਤੀ ਅਤੇ ਜ਼ਿੰਮੇਵਾਰ ਪ੍ਰਸ਼ਾਸਨ ਦੇ ਜ਼ਰੀਏ ਰਾਸ਼ਟਰ ਏਡਸ-ਮੁਕਤ ਪੀੜ੍ਹੀ ਦੀ ਦਿਸ਼ਾ ਵਿੱਚ ਅੱਗੇ ਵਧ ਸਕਦਾ ਹੈ।

ਨਾਕੋ (ਐੱਨਏਸੀਓ/NACO) ਦੇ
ਡਾਇਰੈਕਟਰ, ਸੁਸ਼੍ਰੀ ਭਾਰਤੀ ਸਹਾਏ ਨੇ "ਮਿਸ਼ਨ ਏਡਸ ਸੁਰੱਖਿਆ: 95-95-99 ਲਕਸ਼ ਅਤੇ ਟ੍ਰਿਪਲ ਐਲਿਮਿਨੇਸ਼ਨ ਦੀ ਦਿਸ਼ਾ ਵਿੱਚ ਰਣਨੀਤਕ ਪ੍ਰਾਥਮਿਕਤਾਵਾਂ" ਵਿਸ਼ੇ 'ਤੇ ਭਾਸ਼ਣ ਦਿੱਤਾ।
 
ਉਨ੍ਹਾਂ ਨੇ ਟੈਸਟਿੰਗ ਰਣਨੀਤੀਆਂ ਨੂੰ ਮਜ਼ਬੂਤ ​​ਕਰਨ, ਏਆਰਟੀ ਇਲਾਜ ਪੱਧਤੀਆਂ ਦੇ ਅਨੁਕੂਲਨ, ਵਾਇਰਲ ਲੋਡ ਮਾਨਿਟਰਿੰਗ ਦੇ ਵਿਸਤਾਰ ਅਤੇ ਐੱਚਆਈਵੀ, ਟੀਬੀ, ਅਤੇ ਵਾਇਰਲ ਹੈਪੇਟਾਇਟਿਸ ਦੇ ਏਕੀਕ੍ਰਿਤ ਪ੍ਰਬੰਧਨ 'ਤੇ ਬਲ ਦਿੱਤਾ।

ਚੰਡੀਗੜ੍ਹ ਐੱਸਏਸੀਐੱਸ (SACS) ਦੇ ਪ੍ਰੋਜੈਕਟ ਡਾਇਰੈਕਟਰ, ਡਾ. ਸਦਭਾਵਨਾ ਪੰਡਿਤ ਨੇ ਸੁਆਗਤ ਭਾਸ਼ਣ ਦਿੰਦੇ ਹੋਏ ਚੰਡੀਗੜ੍ਹ ਵਿੱਚ ਐੱਚਆਈਵੀ ਰੋਕਥਾਮ, ਦੇਖਭਾਲ਼ ਅਤੇ ਸਮੁਦਾਇਕ ਸ਼ਮੂਲੀਅਤ ਵਿੱਚ ਹੋਈ ਪ੍ਰਗਤੀ ਦਾ ਉਲੇਖ ਕੀਤਾ। ਉਨ੍ਹਾਂ ਨੇ ਦਸੰਬਰ 2026 ਤੱਕ 95-95-95 ਲਕਸ਼ ਪ੍ਰਾਪਤ ਕਰਕੇ  95-95-99 ਵੱਲ ਅੱਗੇ ਵਧਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਏਡਸ-ਮੁਕਤ ਵਿਸ਼ਵ ਲਈ ਸਰਕਾਰ, ਸਿਹਤ ਸੰਭਾਲ਼ ਤੰਤਰ, ਸਿਵਲ ਸਮਾਜ, ਸਮੁਦਾਇਕ ਨੈੱਟਵਰਕ, ਅਕਾਦਮਿਕ ਸੰਸਥਾਵਾਂ ਅਤੇ ਵਿਕਾਸ ਸਾਂਝੇਦਾਰਾਂ  ਦੇ ਦਰਮਿਆਨ ਮਜ਼ਬੂਤ ​​ਭਾਈਵਾਲੀ ਜ਼ਰੂਰੀ ਹੈ।

ਡਾ. ਸੁਮਨ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ, ਯੂਟੀ ਚੰਡੀਗੜ੍ਹ, ਨੇ ਕਿਹਾ ਕਿ ਰਾਸ਼ਟਰੀ ਪ੍ਰੋਗਰਾਮ ਦੀਆਂ ਪ੍ਰਮੁੱਖ ਉਪਲਬਧੀਆਂ ਵਿੱਚੋਂ ਇੱਕ ਵਿਕੇਂਦਰੀਕਰਨ ਹੈ, ਜਿਸ ਦੇ ਜ਼ਰੀਏ ਸੇਵਾਵਾਂ ਭਾਈਚਾਰਿਆਂ ਦੇ ਨੇੜੇ ਪਹੁੰਚੀਆਂ ਹਨ। ਕਮਿਊਨਿਟੀ-ਅਧਾਰਿਤ ਸਕ੍ਰੀਨਿੰਗ, ਵਿਭਿੰਨ ਏਆਰਟੀ ਡਿਲਿਵਰੀ ਮਾਡਲ, ਵਾਇਰਲ ਲੋਡ ਮਾਨਿਟਰਿੰਗ ਅਤੇ ਏਕੀਕ੍ਰਿਤ ਸਲਾਹ-ਮਸ਼ਵਰਾ ਸੇਵਾਵਾਂ ਨੇ ਇਲਾਜ ਦੇ ਨਤੀਜਿਆਂ ਨੂੰ ਬਿਹਤਰ ਬਣਾਇਆ ਹੈ।

ਸਮਾਰੋਹ ਦੇ ਦੌਰਾਨ, ਕਾਨਫਰੰਸ ਕਿਤਾਬਚਾ "ਸੰਕਲਪ" ਰਸਮੀ ਤੌਰ 'ਤੇ ਜਾਰੀ ਕੀਤਾ ਗਿਆ। ਉਦਘਾਟਨੀ ਸੈਸ਼ਨ ਧੰਨਵਾਦ ਦੇ ਪ੍ਰਸਤਾਵ ਨਾਲ ਸੰਪੰਨ ਹੋਇਆ।

ਇਸ ਤੋਂ ਬਾਅਦ ਵਿਗਿਆਨਿਕ ਸੈਸ਼ਨ ਸ਼ੁਰੂ ਹੋਏ। 
ਸੈਸ਼ਨ-1 : "ਨਿਦਾਨ ਤੋਂ ਟਿਕਾਊ ਦਮਨ ਤੱਕ - ਐੱਚਆਈਵੀ ਦੇਖਭਾਲ਼ ਨਿਰੰਤਰਤਾ ਨੂੰ ਮਜ਼ਬੂਤ ​​ਕਰਨਾ"  ਵਿੱਚ ਮਾਹਰਾਂ ਨੇ ਪ੍ਰਯੋਗਸ਼ਾਲਾ ਪ੍ਰਣਾਲੀਆਂ ਵਿੱਚ ਪ੍ਰਗਤੀ, ਵਾਇਰਲ ਲੋਡ ਟੈਸਟਿੰਗ, ਐੱਚਆਈਵੀ (ਪੀਐੱਲਐੱਚਆਈਵੀ) ਨਾਲ ਰਹਿ ਰਹੇ ਲੋਕਾਂ ਵਿੱਚ ਸਹਿ-ਰੋਗਾਂ ਦੇ ਦੀਰਘਕਾਲੀ ਪ੍ਰਬੰਧਨ, ਅਤੇ ਐੱਨਏਸੀਪੀ (NACP) ਦੇ 
ਤਹਿਤ ਐੱਸਟੀਆਈ ਪ੍ਰਯੋਗਸ਼ਾਲਾਵਾਂ ਨੂੰ ਮਜ਼ਬੂਤ ​​ਕਰਨ 'ਤੇ ਚਰਚਾ ਹੋਈ।

ਡਾ. ਈਸ਼ਵਰ ਗਿਲਾਡਾ, ਪ੍ਰਧਾਨ ਐਮਰੀਟਸ, ਏਡਸ ਸੋਸਾਇਟੀ ਆਵ੍ ਇੰਡੀਆ ਅਤੇ ਗਵਰਨਿੰਗ ਕੌਂਸਲ ਮੈਂਬਰ, ਇੰਟਰਨੈਸ਼ਨਲ ਏਡਸ ਸੋਸਾਇਟੀ, ਮੁੰਬਈ ਨੇ ਐੱਚਆਈਵੀ ਨਾਲ ਬੁਢਾਪੇ ਅਤੇ  ਸਹਿ-ਰੋਗਾਂ ਦੇ ਪ੍ਰਬੰਧਨ 'ਤੇ ਵਿਚਾਰ ਪ੍ਰਸਤੁਤ ਕੀਤੇ।

ਸੈਸ਼ਨ 2: "ਬਦਲਦੀ ਮਹਾਮਾਰੀ ਅਤੇ ਏਕੀਕ੍ਰਿਤ ਪ੍ਰਤੀਕਿਰਿਆ" ਵਿੱਚ ਐੱਚਆਈਵੀ-ਟੀਬੀ ਸਹਿ-ਸੰਕਰਮਣ, ਬਦਲਦੇ ਮਹਾਮਾਰੀ ਵਿਗਿਆਨ ਰੁਝਾਨਾਂ, ਸਮੁਦਾਇਕ ਏਆਰਟੀ ਅਨੁਪਾਲਨ ਮਾਡਲਾਂ ਅਤੇ ਹੈਪੇਟਾਇਟਸ-ਬੀ ਜਾਗਰੂਕਤਾ 'ਤੇ ਚਰਚਾ ਹੋਈ।

ਡਾ. ਸੁਨੀਲ ਕੇ. ਅਰੋੜਾ, ਸਾਬਕਾ ਪ੍ਰੋਫੈਸਰ ਅਤੇ ਇੰਚਾਰਜ, ਐੱਚਆਈਵੀ ਡਾਇਗਨੌਸਟਿਕ ਅਤੇ ਰੋਗ ਨਿਗਰਾਨੀ ਪ੍ਰਯੋਗਸ਼ਾਲਾ, ਇਮਿਊਨੋਪੈਥੋਲੋਜੀ ਵਿਭਾਗ, ਪੀਜੀਆਈਐੱਮਈਆਰ, ਨੇ ਐੱਚਆਈਵੀ-ਟੀਬੀ ਸਹਿ-ਸੰਕਰਮਣ ਨਾਲ ਸਬੰਧਿਤ ਮੁੱਦਿਆਂ 'ਤੇ ਪ੍ਰਕਾਸ਼ ਪਾਇਆ।

ਦੁਪਹਿਰ ਤੋਂ ਬਾਅਦ, ਸੈਸ਼ਨ 3: "ਸੁਰੱਖਿਅਤ ਖੂਨ ਸੁਨਿਸ਼ਚਿਤ ਕਰਨਾ" ਵਿੱਚ ਖੂਨਦਾਨੀਆਂ ਦੀ ਭਰਤੀ ਅਤੇ ਪ੍ਰਤੀਧਾਰਨ, ਅਪਡੇਟਡ ਦਿਸ਼ਾ-ਨਿਰਦੇਸ਼, ਸਲਾਹ-ਮਸ਼ਵਰਾ, ਪ੍ਰਤੀਕੂਲ ਪ੍ਰਤੀਕ੍ਰਿਆਵਾਂ ਅਤੇ ਸੁਰੱਖਿਅਤ ਖੂਨ ਵਿਵਸਥਾ ਹਿਤ ਅਫੇਰੇਸਿਸ ਸੇਵਾਵਾਂ ਦੀ ਜ਼ਰੂਰਤ 'ਤੇ ਚਰਚਾ ਕੀਤੀ ਗਈ।

ਅੰਤਿਮ ਸੈਸ਼ਨ- 4 : "ਰੋਕਾਂ ਨੂੰ ਤੋੜਨਾ -  ਕਲੰਕ, ਜੋਖਮ ਅਤੇ ਸੇਵਾਵਾਂ ਤੱਕ ਪਹੁੰਚ" ਵਿੱਚ ਪੀਐੱਲਐੱਚਆਈਵੀ ਦੇ ਨਾਲ ਹੋਣ ਵਾਲੇ ਭੇਦਭਾਵ, ਉੱਚ ਜੋਖਮ ਸਮੂਹਾਂ ਦੇ ਜੋਖਮ ਮੁੱਲਾਂਕਣ, ਜਾਗਰੂਕਤਾ ਪਹਿਲ ਅਤੇ ਬ੍ਰੇਕਫ੍ਰੀ+(BREAKFREE+) ਜਿਹੀਆਂ ਡਿਜੀਟਲ ਪਹਿਲਾਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।


ਪਹਿਲੇ ਦਿਨ ਖੇਤਰ ਭਰ ਦੇ ਡਾਕਟਰਾਂ, ਮਹਾਮਾਰੀ ਵਿਗਿਆਨੀਆਂ, ਜਨਤਕ ਸਿਹਤ ਪ੍ਰਸ਼ਾਸਕਾਂ, ਖੋਜਕਰਤਾਵਾਂ, ਸਮੁਦਾਇਕ ਪ੍ਰਤੀਨਿਧੀਆਂ ਅਤੇ ਵਿਕਾਸ ਭਾਈਵਾਲਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।  ਵਿਚਾਰ-ਵਟਾਂਦਰੇ ਨੇ ਨਾਕੋ (ਐੱਨਏਸੀਓ/NACO) ਦੇ 95-95-99 ਲਕਸ਼ਾਂ ਦੀ ਪ੍ਰਾਪਤੀ 
 ਅਤੇ ਏਡਸ-ਮੁਕਤ ਭਵਿੱਖ ਦੀ ਦਿਸ਼ਾ ਵਿੱਚ ਸਮੂਹਿਕ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ​​ਕੀਤਾ।

ਕਾਨਫਰੰਸ ਕੱਲ੍ਹ ਵੀ ਜਾਰੀ ਰਹੇਗੀ ਜਿਸ ਵਿੱਚ ਇਨੋਵੇਸ਼ਨ, ਡਿਜੀਟਲ ਦਖਲਅੰਦਾਜ਼ੀ, ਕਮਿਊਨਿਟੀ-ਅਗਵਾਈ ਵਾਲੇ ਮਾਡਲਾਂ, ਸ਼ੁੱਧਤਾ ਰੋਕਥਾਮ, ਅਤੇ ਏਕੀਕ੍ਰਿਤ ਐੱਚਆਈਵੀ (HIV) ਦੇਖਭਾਲ਼ ਰਣਨੀਤੀਆਂ 'ਤੇ ਕੇਂਦ੍ਰਿਤ ਸੈਸ਼ਨ ਹੋਣਗੇ।