Arth Parkash : Latest Hindi News, News in Hindi
ਚੰਡੀਗੜ੍ਹ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਐਨੂਅਲ ਇੰਟਰਸਕੂਲ ਸਪੋਰਟਸ ਮੀਟ ਦਾ ਉਤਸ਼ਾਹਪੂਰਵਕ ਆਯੋਜਨ ਚੰਡੀਗੜ੍ਹ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਐਨੂਅਲ ਇੰਟਰਸਕੂਲ ਸਪੋਰਟਸ ਮੀਟ ਦਾ ਉਤਸ਼ਾਹਪੂਰਵਕ ਆਯੋਜਨ
Wednesday, 25 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਚੰਡੀਗੜ੍ਹ ਵਿੱਚ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਐਨੂਅਲ ਇੰਟਰਸਕੂਲ ਸਪੋਰਟਸ ਮੀਟ ਦਾ ਉਤਸ਼ਾਹਪੂਰਵਕ ਆਯੋਜਨ

ਚੰਡੀਗੜ੍ਹ, 26.02.2026: ਸਮਗ੍ਰ ਸ਼ਿਕਸ਼ਾ, ਯੂਟੀ ਚੰਡੀਗੜ੍ਹ ਦੇ ਤਹਿਤ ਸਿੱਖਿਆ ਵਿਭਾਗ ਨੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ/CWSN) ਲਈ ਐਨੂਅਲ ਇੰਟਰਸਕੂਲ ਸਪੋਰਟਸ ਮੀਟ ਸੈਕਟਰ 7, ਚੰਡੀਗੜ੍ਹ ਦੇ ਸਪੋਰਟਸ ਕੰਪਲੈਕਸ ਵਿਖੇ ਸਫ਼ਲਤਾਪੂਰਵਕ ਆਯੋਜਿਤ ਕੀਤੀ। ਕੁੱਲ 320 ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ (ਸੀਡਬਲਿਊਐੱਸਐੱਨ/CWSN) ਨੇ ਬੈਡਮਿੰਟਨ, ਕ੍ਰਿਕਟ, ਸਾਇਕਲਿੰਗ, ਫੁੱਟਬਾਲ, ਸੌਫਟਬਾਲ ਥ੍ਰੋਅ ਅਤੇ ਦੌੜਾਂ ਆਦਿ ਵਿਭਿੰਨ ਖੇਡਾਂ ਵਿੱਚ ਹਿੱਸਾ ਲਿਆ।

ਪ੍ਰੋਗਰਾਮ ਵਿੱਚ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵਿਭਿੰਨ ਦਿੱਵਯਾਂਗ ਸ਼੍ਰੇਣੀਆਂ ਵਿੱਚ ਉਤਸ਼ਾਹਪੂਰਵਕ ਸ਼ਮੂਲੀਅਤ ਕੀਤੀ।

ਪ੍ਰਤੀਯੋਗਿਤਾ ਦੇ ਪਹਿਲੇ ਪੜਾਅ ਦਾ ਆਯੋਜਨ ਜੀਐੱਮਐੱਸਐੱਸਐੱਸ (GMSSS) ਸੈਕਟਰ 23, ਚੰਡੀਗੜ੍ਹ ਵਿਖੇ ਕੀਤਾ ਗਿਆ, ਜਿਸ ਵਿੱਚ ਸੌਫਟਬਾਲ ਥ੍ਰੋਅ, ਬੈਡਮਿੰਟਨ, ਫੁੱਟਬਾਲ ਅਤੇ ਕ੍ਰਿਕਟ ਜਿਹੀਆਂ ਖੇਡ ਗਤੀਵਿਧੀਆਂ ਵਿਭਿੰਨ ਸ਼੍ਰੇਣੀਆਂ ਦੇ ਵਿਦਿਆਰਥੀਆਂ ਹਿਤ ਆਯੋਜਿਤ ਕੀਤੀਆਂ ਗਈਆਂ। ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਹਿੱਸਾ ਲਿਆ।

ਦੂਜਾ ਪੜਾਅ, ਸਪੋਰਟਸ ਕੰਪਲੈਕਸ, ਸੈਕਟਰ 7 ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼੍ਰੀ ਨਿਤੀਸ਼ ਸਿੰਗਲਾ, ਸਟੇਟ ਪ੍ਰੋਜੈਕਟ ਡਾਇਰੈਕਟਰ-ਅਤੇ-ਡਾਇਰੈਕਟਰ ਸਕੂਲ ਸਿੱਖਿਆ, ਚੰਡੀਗੜ੍ਹ ਉਪਸਥਿਤ ਰਹੇ। ਉਨ੍ਹਾਂ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਇਆ ਅਤੇ ਵਿਦਿਆਰਥੀਆਂ, ਅਧਿਆਪਕਾਂ, ਸਪੈਸ਼ਲ ਐਜੂਕਟਰਾਂ, ਆਯੋਜਕਾਂ ਅਤੇ ਸਹਿਯੋਗੀ ਸਟਾਫ਼ ਦੇ ਨਿਰੰਤਰ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਪਹਿਲ ਨੂੰ ਸਮਾਵੇਸ਼ਿਤਾ, ਆਤਮਵਿਸ਼ਵਾਸ ਅਤੇ ਸਰੀਰਕ ਮਜ਼ਬੂਤੀ ਨੂੰ ਹੁਲਾਰਾ ਦੇਣ ਦੀ ਦਿਸ਼ਾ ਵਿੱਚ ਮਹੱਤਵਪੂਰਨ ਦੱਸਿਆ।

ਇਸ ਸਮਾਗਮ ਦੀ ਸ਼ੁਰੂਆਤ ਪ੍ਰਤੀਭਾਗੀ ਵਿਦਿਆਰਥੀਆਂ ਦੇ ਪ੍ਰਭਾਵਸ਼ਾਲੀ ਮਾਰਚ-ਪਾਸਟ ਨਾਲ ਹੋਈ, ਜਿਸ ਨੇ ਪੂਰੇ ਵਾਤਾਵਰਣ ਨੂੰ ਮਾਣ ਅਤੇ ਉੱਲਾਸ ਨਾਲ ਭਰ ਦਿੱਤਾ।

ਦੂਜੇ ਪੜਾਅ ਵਿੱਚ 100-ਮੀਟਰ ਦੌੜ, ਸਾਇਕਲਿੰਗ ਰੇਸ ਅਤੇ ਵ੍ਹੀਲਚੇਅਰ ਰੇਸ ਸਹਿਤ ਵਿਭਿੰਨ ਟ੍ਰੈਕ ਐਂਡ ਫੀਲਡ ਪ੍ਰਤੀਯੋਗਿਤਾਵਾਂ ਆਯੋਜਿਤ ਕੀਤੀਆਂ ਗਈਆਂ।

 ਸ਼ਾਮਲ ਸਨ ਜਿਨ੍ਹਾਂ ਵਿੱਚ ਸ਼ਾਮਲ ਹਨ: 

ਇਹ ਪ੍ਰੋਗਰਾਮ ਲੜਕਿਆਂ ਅਤੇ ਲੜਕੀਆਂ ਦੇ ਵਰਗਾਂ ਵਿੱਚ  ਬੌਧਿਕ ਦਿੱਵਯਾਂਗਤਾ (ਆਈਡੀ/ID), ਚਲਣ ਸਬੰਧੀ ਦਿੱਵਯਾਂਗਤਾ ਬਹੁ-ਦਿੱਵਯਾਂਗਤਾ, ਐੱਚਆਈ ਸਹਿਤ ਹੋਰ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਲਈ ਆਯੋਜਿਤ ਕੀਤੀਆਂ ਗਈਆਂ।

ਮੁਕਾਬਲਿਆਂ ਦੇ ਦੌਰਾਨ ਵਿਦਿਆਰਥੀਆਂ ਨੇ ਅਦਭੁਤ ਦ੍ਰਿੜ੍ਹ ਸੰਕਲਪ, ਅਨੁਸ਼ਾਸਨ, ਸਾਹਸ ਅਤੇ ਉਤਸ਼ਾਹ ਦਾ ਪ੍ਰਦਰਸ਼ਨ ਕੀਤਾ। ਵ੍ਹੀਲਚੇਅਰ ਰੇਸ ਦਿਨ ਦੇ ਸਭ ਤੋਂ ਪ੍ਰੇਰਣਾਦਾਇਕ ਅਤੇ ਆਕਰਸ਼ਕ ਆਯੋਜਨਾਂ ਵਿੱਚੋਂ ਇੱਕ ਰਹੀ, ਜਿਸ ਨੇ ਪ੍ਰਤੀਭਾਗੀਆਂ ਦੇ ਜਜ਼ਬੇ ਅਤੇ ਸੰਘਰਸ਼ਸ਼ੀਲਤਾ ਨੂੰ ਦਰਸਾਇਆ।

ਸਮਾਪਨ ਸਮਾਰੋਹ ਵਿੱਚ ਦੋਹਾਂ ਪੜਾਵਾਂ ਦੇ ਸਾਰੇ ਜੇਤੂਆਂ ਨੂੰ ਮੁੱਖ ਮਹਿਮਾਨ ਅਤੇ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੁਆਰਾ ਸਨਮਾਨਿਤ ਕੀਤਾ ਗਿਆ। 

ਇਹ ਐਨੂਅਲ ਸਪੋਰਟਸ ਡੇਅ ਸਫ਼ਲਤਾਪੂਰਵਕ ਸੰਪੰਨ ਹੋਇਆ ਅਤੇ ਇਸ ਨੇ  ਸਿੱਖਿਆ ਵਿਭਾਗ ਦੀ ਹਰੇਕ ਬੱਚੇ ਦੇ ਸਮਾਵੇਸ਼ੀ ਅਤੇ ਸੰਪੂਰਨ ਵਿਕਾਸ ਦੇ ਪ੍ਰਤੀ ਪ੍ਰਤੀਬੱਧਤਾ ਦੀ ਦੁਬਾਰਾ ਪੁਸ਼ਟੀ ਕੀਤੀ।