Arth Parkash : Latest Hindi News, News in Hindi
ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਨੂੰ ਮਨਜ਼ੂਰ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਨੂੰ ਮਨਜ਼ੂਰੀ ਦਿੱਤੀ
Wednesday, 25 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਨੂੰ ਮਨਜ਼ੂਰੀ ਦਿੱਤੀ

ਚੰਡੀਗੜ੍ਹ, 26 ਫਰਵਰੀ 2026:

ਅੱਜ, ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਲਾਗੂ ਭਰਤੀ ਨਿਯਮਾਂ ਦੇ ਅਨੁਸਾਰ, ਜੇਲ੍ਹ ਵਿਭਾਗ, ਯੂਟੀ ਚੰਡੀਗੜ੍ਹ ਵਿੱਚ ਜੇਲ੍ਹ ਵਾਰਡਰ (ਗਰੁੱਪ 'ਸੀ') ਦੇ ਅਹੁਦੇ 'ਤੇ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਰਣਾ ਪ੍ਰਚਲਿਤ  ਭਰਤੀ ਨਿਯਮਾਂ ਦੇ ਅਨੁਰੂਪ ਲਿਆ ਗਿਆ ਹੈ।

ਇਹ ਮਨਜ਼ੂਰੀ ਭਾਰਤ ਸਰਕਾਰ ਦੇ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਦੁਆਰਾ ਡੀ.ਓ. ਪੱਤਰ ਦੇ ਅਨੁਪਾਲਨ ਵਿਚ ਪ੍ਰਦਾਨ ਕੀਤੀ ਗਈ ਹੈ।

ਪਿਛਲੇ ਮਹੀਨੇ, ਪ੍ਰਸ਼ਾਸਕ ਨੇ ਚੰਡੀਗੜ੍ਹ ਪੁਲਿਸ ਵਿੱਚ ਕਾਂਸਟੇਬਲ (ਕਾਰਜਕਾਰੀ ਅਤੇ ਵਾਇਰਲੈੱਸ) ਦੇ ਪਦਾਂ, ਜਿਨ੍ਹਾਂ ਵਿੱਚ ਆਈਆਰਬੀ ਦੇ ਪਦ ਵੀ ਸ਼ਾਮਲ ਹਨ, 'ਤੇ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ  ਨੂੰ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਪ੍ਰਦਾਨ ਕਰਨ ਦੀ ਮਨਜ਼ੂਰੀ ਦਿੱਤੀ ਸੀ। 

ਇਸ ਤੋਂ ਇਲਾਵਾ, ਪਾਤਰ ਪਦਾਂ 'ਤੇ ਚੰਡੀਗੜ੍ਹ ਫਾਇਰ ਐਂਡ ਰੈਸਕਿਊ ਸਰਵਿਸਿਜ਼ ਅਤੇ  ਚੰਡੀਗੜ੍ਹ ਫੌਰੈਸਟ ਡਿਪਾਰਟਮੈਂਟ ਵਿੱਚ ਵੀ 20% ਹੋਰਿਜ਼ੋਂਟਲ ਰਿਜ਼ਰਵੇਸ਼ਨ ਉਪਲਬਧ ਕਰਵਾਈ ਜਾਵੇਗੀ।

 ਇਹ ਨਿਰਣਾ ਯੂਟੀ ਪ੍ਰਸ਼ਾਸਨ ਦੀ ਉਸ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ, ਜਿਸ ਦੇ ਤਹਿਤ ਸਾਬਕਾ ਅਗਨੀਵੀਰਾਂ ਦੇ ਪੁਨਰਵਾਸ ਨੂੰ ਸੁਗਮ ਬਣਾਉਂਦੇ ਹੋਏ ਉਨ੍ਹਾਂ ਨੂੰ ਰਾਸ਼ਟਰ ਦੀ ਸੇਵਾ ਦੇ ਪ੍ਰਤੀ ਉਨ੍ਹਾਂ ਦੇ ਸਮਰਪਣ ਦੇ ਸਨਮਾਨ ਵਿੱਚ ਸਾਰਥਕ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਜਾ ਰਹੇ ਹਨ।