Arth Parkash : Latest Hindi News, News in Hindi
ਪ੍ਰਸ਼ਾਸਕ ਨੇ ‘ਸਸ਼ਕਤ ਬਾਲ ਮਹੋਤਸਵ-3.0’ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ ਪ੍ਰਸ਼ਾਸਕ ਨੇ ‘ਸਸ਼ਕਤ ਬਾਲ ਮਹੋਤਸਵ-3.0’ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ
Thursday, 26 Feb 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਪ੍ਰਸ਼ਾਸਕ ਨੇ ‘ਸਸ਼ਕਤ ਬਾਲ ਮਹੋਤਸਵ-3.0’ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਿਰਕਤ ਕੀਤੀ

ਚੰਡੀਗੜ੍ਹ, 27 ਫਰਵਰੀ, 2026:

ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਅੱਜ ‘ਸਸ਼ਕਤ ਬਾਲ ਮਹੋਤਸਵ-3.0’ ਦੇ ਸਮਾਪਨ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਹਿੱਸਾ ਲਿਆ। ਇੱਕ ਮਹੀਨਾ ਭਰ ਚਲਣ ਵਾਲਾ ਇਹ ਮਹੋਤਸਵ ਚੰਡੀਗੜ੍ਹ ਕਮਿਸ਼ਨ ਫੌਰ ਪ੍ਰੋਟੈਕਸ਼ਨ ਆਵ੍ ਚਾਇਲਡ ਰਾਇਟਸ (ਸੀਸੀਪੀਸੀਆਰ/CCPCR) ਦੁਆਰਾ ਆਪਣੇ 12ਵੇਂ ਸਥਾਪਨਾ ਦਿਵਸ ਦੇ ਅਵਸਰ 'ਤੇ ਆਯੋਜਿਤ ਕੀਤਾ ਗਿਆ ਸੀ।

ਇਸ ਮਹੋਤਸਵ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਅਤੇ ਬਾਲ ਦੇਖਭਾਲ਼ ਸੰਸਥਾਵਾਂ ਦੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਪ੍ਰਦਰਸ਼ਿਤ ਕਰਨ ਦਾ ਅਵਸਰ ਮਿਲਿਆ। ਪ੍ਰਸ਼ਾਸਕ ਨੇ ਪੇਂਟਿੰਗ, ਨਿਬੰਧ ਲੇਖਨ, ਭਾਸ਼ਣ, ਸਲੋਕ ਪਾਠ ਅਤੇ ਨਾਟ (ਥੀਏਟਰ)  ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਨ੍ਹਾਂ ਗਤੀਵਿਧੀਆਂ ਦਾ ਉਦੇਸ਼ ਬੱਚਿਆਂ ਵਿੱਚ ਰਚਨਾਤਮਕਤਾ ਅਤੇ ਆਤਮ-ਵਿਸ਼ਵਾਸ ਦਾ ਵਿਕਾਸ ਕਰਨਾ ਸੀ।

ਆਪਣੇ ਸੰਬੋਧਨ ਵਿੱਚ ਪ੍ਰਸ਼ਾਸਕ ਨੇ ਕਿਹਾ ਕਿ ਬੱਚਿਆਂ ਦਾ ਅਸਲ ਸਸ਼ਕਤੀਕਰਣ ਉਨ੍ਹਾਂ ਦੇ ਆਤਮਵਿਸ਼ਵਾਸ, ਜਾਗਰੂਕਤਾ ਅਤੇ  ਕਿਸੇ ਵੀ ਪ੍ਰਕਾਰ ਦੇ ਦੁਰਉਪਯੋਗ ਦੇ ਵਿਰੁੱਧ ਆਵਾਜ਼ ਉਠਾਉਣ ਦੀ ਸਮਰੱਥਾ ਵਿੱਚ ਨਿਹਿਤ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਮਹੋਤਸਵ ਨੂੰ ਸਫ਼ਲ ਬਣਾਉਣ ਲਈ ਵਧਾਈ ਦਿੱਤੀ।

ਉਨ੍ਹਾਂ ਨੇ ਬੱਚਿਆਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਵਿਵਸਥਾਵਾਂ ਨੂੰ ਹੋਰ ਮਜ਼ਬੂਤ ​​ਕਰਨ 'ਤੇ ਬਲ ਦਿੱਤਾ ਅਤੇ ਅਧਿਆਪਕਾਂ ਅਤੇ ਮਾਰਗਦਰਸ਼ਕਾਂ
 ਦੀ ਮਹੱਤਵਪੂਰਨ ਭੂਮਿਕਾ ਨੂੰ ਰੇਖਾਂਕਿਤ ਕੀਤਾ। ਇਸ ਅਵਸਰ 'ਤੇ ਉਨ੍ਹਾਂ ਨੇ ਬਾਲ ਲਿੰਗਕ ਅਪਰਾਧਾਂ ਤੋਂ ਬਚਾਅ ਐਕਟ, 2012 (ਪੀਓਸੀਐੱਸਓ/POCSO/ਪੋਕਸੋ ਐਕਟ) ਦੇ ਤਹਿਤ ਤਿਆਰ ਸੀਸੀਪੀਸੀਆਰ (CCPCR) ਦਾ ਟ੍ਰੇਨਿੰਗ ਮਾਡਿਊਲ ਵੀ ਜਾਰੀ ਕੀਤਾ, ਜਿਸ ਦਾ ਉਦੇਸ਼ ਬਾਲ ਅਧਿਕਾਰਾਂ ਦੀ ਰਾਖੀ ਦੇ ਕਾਨੂੰਨਾਂ ਦੇ ਪ੍ਰਭਾਵੀ  ਲਾਗੂਕਰਨ ਅਤੇ ਜਾਗਰੂਕਤਾ ਨੂੰ ਵਧਾਉਣਾ ਹੈ। ਉਨ੍ਹਾਂ ਨੇ ਬਾਲ ਅਧਿਕਾਰਾਂ ਦੀ ਰੱਖਿਆ ਲਈ ਕਮਿਸ਼ਨ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਅਵਸਰ 'ਤੇ ਭਾਰਤ ਦੇ ਐਡੀਸ਼ਨਲ ਸਾਲਿਸਟਰ ਜਨਰਲ, ਸਤਿਆ ਪਾਲ ਜੈਨ; ਯੂਟੀ ਚੰਡੀਗੜ੍ਹ ਦੇ ਮੁੱਖ ਸਕੱਤਰ, ਐੱਚ. ਰਾਜੇਸ਼ ਪ੍ਰਸਾਦ; ਸਾਗਰ ਪ੍ਰੀਤ ਹੁੱਡਾ, ਪੁਲਿਸ ਡਾਇਰੈਕਟਰ ਜਨਰਲ, ਚੰਡੀਗੜ੍ਹ; ਸਮਾਜ ਭਲਾਈ, ਮਹਿਲਾ ਅਤੇ ਬਾਲ ਵਿਕਾਸ ਡਾਇਰੈਕਟਰ, ਸੁਸ਼੍ਰੀ ਪਾਲਿਕਾ ਅਰੋੜਾ; ਅਤੇ ਸੀਸੀਪੀਸੀਆਰ ਦੇ ਚੇਅਰਪਰਸਨ ਸੁਸ਼੍ਰੀ ਸ਼ਿਪਰਾ ਬਾਂਸਲ ਵੀ ਉਪਸਥਿਤ ਸਨ।