Arth Parkash : Latest Hindi News, News in Hindi
ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਦੇਣ ਲਈ ਖ਼ੁਦ ਵਿਧਾਇਕ ਜਲਾਲਾਬਾਦ ਵਿਚਰੇ ਮਹਿਲਾਵਾਂ ਵਿੱਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਦੇਣ ਲਈ ਖ਼ੁਦ ਵਿਧਾਇਕ ਜਲਾਲਾਬਾਦ ਵਿਚਰੇ ਮਹਿਲਾਵਾਂ ਵਿੱਚ
Thursday, 12 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਫਾਜ਼ਿਲਕਾ

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਲਾਭ ਦੇਣ ਲਈ ਖ਼ੁਦ ਵਿਧਾਇਕ ਜਲਾਲਾਬਾਦ ਵਿਚਰੇ ਮਹਿਲਾਵਾਂ ਵਿੱਚ

ਵਿਧਾਇਕ ਜਲਾਲਾਬਾਦ ਦੀ ਅਗਵਾਈ ਹੇਠ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਦੇਵੀ ਦੁਆਰਾ ਮੰਦਿਰ ਤੱਕ ਕੱਢੀ ਗਈ ਜਾਗੋ, ਲੱਗੀਆਂ ਰੌਣਕਾਂ

ਸ਼ਹਿਰ ਵਾਸੀਆਂ ਨੇ ਮਠਿਆਈਆਂ ਵੰਡ ਕੇ ਕੀਤਾ ਜਾਗੋ ਦਾ ਸਵਾਗਤ ਤੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਕੀਤੀ ਸ਼ਲਾਘਾ

ਜਲਾਲਾਬਾਦ/ਫਾਜ਼ਿਲਕਾ 13 ਮਾਰਚ

ਵਿਧਾਇਕ ਜਲਾਲਾਬਾਦ ਸ੍ਰੀ. ਜਗਦੀਪ ਕੰਬੋਜ ਗੋਲਡੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਬਾਰੇ ਮਹਿਲਵਾਂ ਨੂੰ ਜਾਗਰੂਕ ਕਰਨ ਲਈ ਲਈ ਖ਼ੁਦ ਮਹਿਲਾਵਾਂ ਵਿਚਕਾਰ ਵਿਚਰੇ ਤੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਦੇਵੀ ਦੁਆਰਾ ਮੰਦਿਰ ਤੱਕ ਮਹਿਲਾਵਾਂ ਦੇ ਸਤਿਕਾਰ ਲਈ ਕੱਢੀ ਜਾਗੋ ਦੀ ਅਗਵਾਈ ਕੀਤੀ। ਇਸ ਦੌਰਾਨ ਨੰਨ੍ਹੀਆਂ ਬੱਚੀਆਂ ਨੇ ਵੀ ਜਾਗੋ ਚੁੱਕੇ ਮਾਹੌਲ ਨੂੰ ਹੋਰ ਆਨੰਦਮਈ ਬਣਾਇਆ।

ਜਿੱਥੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਜਾਗੋ ਦੀ ਅਗਵਾਈ ਕਰਕੇ ਸ਼ਹਿਰ ਦੀਆਂ ਔਰਤਾਂ ਤੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਇਸ ਯੋਜਨਾ ਦੀ ਵਧਾਈ ਦੇ ਰਹੇ ਸਨ ਉੱਥੇ ਹੀ ਸ਼ਹਿਰ ਵਾਸੀਆਂ ਨੇ ਵੀ ਜਾਗੋ ਦਾ ਸਵਾਗਤ ਮਠਿਆਈਆਂ ਤੇ ਲੱਡੂਆਂ ਨਾਲ ਕੀਤਾ ਤੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਖੂਬ ਸ਼ਲਾਘਾ ਕੀਤੀ।

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਮੂਹ ਮਹਿਲਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਤੇ ਬਾਕੀ ਵਰਗਾਂ ਨਾਲ ਸਬੰਧਿਤ ਸ੍ਰੇਣੀਆਂ ਨੂੰ ਪ੍ਰਤੀ ਮਹੀਨਾ 1 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ ਤੇ ਅੱਜ ਦੀ ਜਾਗੋ ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੇ ਸਤਿਕਾਰ ਲਈ ਕੱਢੀ ਗਈ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਨਿਵੇਕਲੇ ਉਪਰਾਲੇ ਰਾਹੀਂ ਜਾਗੋ ਰਾਹੀਂ ਸਾਨੂੰ ਸਾਡੇ ਸੱਭਿਆਚਾਰਕ ਬਾਰੇ ਵੀ ਜਾਗਰੂਕ ਕੀਤਾ ਗਿਆ ਤੇ ਸਹਿਰ ਵਾਸੀਆਂ ਤੇ ਖਾਸ ਕਰ ਮਹਿਲਾਵਾਂ ਨੇ ਖੂਬ ਆਨੰਦ ਮਾਣਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵੀ ਵਾਅਦਾ ਕੀਤਾ ਗਿਆ ਹੈ ਉਹ ਪੂਰਾ ਕੀਤਾ ਗਿਆ ਹੈ ਤੇ ਇਸ ਉਪਰਾਲੇ ਨਾਲ ਮਹਿਲਾ ਸ਼ਸਕਤੀਕਰਨ ਨੂੰ ਵੱਡਾ ਹੁੰਗਾਰਾ ਮਿਲੇਗਾ ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਜਲਾਲਾਬਾਦ ਦੇਵ ਰਾਜ ਸਰਮਾ ਸਮੇਤ ਆਪ ਲੀਡਰਸਿਪ ਵੀ ਮੌਜੂਦ ਸੀ