Arth Parkash : Latest Hindi News, News in Hindi
ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਹਰਜਿੰਦਰ ਸਿੰਘ ਘਾਂਗਾ ਵੱਲੋਂ ਵਿਕਾਸ ਕਾਰਜਾਂ ਸਬੰਧੀ ਵੱਖ—2 ਵਿਭਾਗਾਂ ਦੇ ਅਧਿਕਾਰੀ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਹਰਜਿੰਦਰ ਸਿੰਘ ਘਾਂਗਾ ਵੱਲੋਂ ਵਿਕਾਸ ਕਾਰਜਾਂ ਸਬੰਧੀ ਵੱਖ—2 ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ
Thursday, 12 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਹਰਜਿੰਦਰ ਸਿੰਘ ਘਾਂਗਾ ਵੱਲੋਂ ਵਿਕਾਸ ਕਾਰਜਾਂ ਸਬੰਧੀ ਵੱਖ—2 ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ

ਫਿ਼ਰੋਜ਼ਪੁਰ, 13 ਮਾਰਚ
 
  ਚੇਅਰਮੈਨ ਜਿ਼ਲ੍ਹਾ ਯੋਜਨਾ ਕਮੇਟੀ ਫਿਰੋਜ਼ਪੁਰ ਸ੍ਰੀ ਹਰਜਿੰਦਰ ਸਿੰਘ ਘਾਂਗਾ ਦੀ ਪ੍ਰਧਾਨਗੀ ਹੇਠ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜਿ਼ਲੇ੍ਹ ਵਿੱਚ ਸਰਕਾਰ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੱਕ ਲਾਭਪਾਤਰੀਆਂ ਨੂੰ ਇਸ ਦਾ ਲਾਭ ਪਹੁੰਚਾਉਣ ਲਈ ਰੀਵਿਊ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਯੋਜਨਾ ਕਮੇਟੀ ਦੇ ਮੈਂਬਰ ਸ੍ਰੀ ਜ਼ਸਵੰਤ ਸਿੰਘ ਸੋਢੀ ਅਤੇ ਦਿਲਜੋਤ ਕੌਰ ਧਵਨ ਵੀ ਹਾਜ਼ਰ ਸਨ।
ਉਨ੍ਹਾਂ ਵੱਲੋਂ ਸਮੂਹ ਅਫਸਰ ਸਾਹਿਬਾਨ ਨੂੰ ਹਦਾਇਤ ਕੀਤੀ ਗਈ ਕਿ ਸਰਕਾਰ ਦੀਆਂ ਸਕੀਮਾਂ ਨੂੰ ਹੇਠਲੇ ਪੱਧਰ ਤੇ ਲਾਭ ਪਹੁੰਚਾਉਣ ਲਈ ਯੋਗ ਉਪਰਾਲੇ ਕੀਤੇ ਜਾਣ ਅਤੇ ਵੱਧ ਤੋੱ ਵੱੱਧ ਕੈਂਪ ਲਗਾ ਕੇ ਲਾਭਪਾਤਰੀਆਂ ਨੂੰ ਸਕੀਮਾਂ ਬਾਰੇ ਜਾਗਰੂਕ ਕਰਵਾਇਆ ਜਾਵੇ। ਇਸ ਤੋਂ ਇਲਾਵਾ ਵਿਕਾਸ ਕਾਰਜਾਂ ਦੇ ਵਰਤੋਂ ਸਰਟੀਫਿਕੇਟ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਚੇਅਰਮੈਨ ਹਰਜਿੰਦਰ ਸਿੰਘ ਘਾਂਗਾ ਵੱਲੋਂ  ਸਾਰੇ ਵਿਭਾਗਾਂ ਨੂੰ ਆਪਸ ਵਿੱਚ ਤਾਲਮੇਲ ਕਰਕੇ ਕੰਮ ਕਰਨ ਲਈ ਕਿਹਾ ਗਿਆ।
ਇਸ ਮੌਕੇ ਸ੍ਰੀ ਗੁਰਿੰਦਰ ਸਿੰਘ ਖੋਜ਼ ਅਫਸਰ ਕਾਰਜਸਾਧਕ ਅਫਸਰ ਨਗਰ ਕੌਂਸਲ ਫਿਰੋਜ਼ਪੁਰ, ਸ੍ਰੀ ਵਿਕਰਾਂਤ ਪੁਰੀ ਬੀ.ਡੀ.ਪੀ.ਓ ਮੱਖੂ, ਬੀ.ਡੀ.ਪੀ.ਓ ਫਿਰੋਜ਼ਪੁਰ, ਬੀ.ਡੀ.ਪੀ.ਓ, ਘੱਲਖੁਰਦ, ਸ੍ਰੀ ਗਗਨਦੀਪ ਸਿੰਘ ਜੇ.ਈ., ਸ੍ਰੀ ਗੁਰਜੰਟ ਸਿੰਘ ਜੇ.ਈ, ਯੂਥ ਆਗੂ ਕੁਲਦੀਪ ਸਮਰਾ, ਸ੍ਰੀ ਹਰਪ੍ਰੀਤ ਸਿੰਘ ਸਰਪੰਚ ਮੋਹਰੇ ਵਾਲਾ, ਚੇਅਰਮੈਨ ਰਾਏ ਸਿੱਖ ਬੋਰਡ ਸ੍ਰੀ ਪ੍ਰਕਾਸ਼ ਸਿੰਘ ਵਾਰਵਲ, ਸ੍ਰੀ ਅੰਗਰੇਜ਼ ਸਿੰਘ ਸਵਾਇਆ ਰਾਏ, ਸ੍ਰੀ ਗੁਰਬੀਰ ਸਿੰਘ ਘਾਰੂ ਪੀ.ਏ. ਟੂ ਚੇਅਰਮੈਨ ਅਤੇ ਹੋਰ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਮੀਟਿੰਗ ਵਿੱਚ ਹਾਜ਼ਰ ਸਨ।