Arth Parkash : Latest Hindi News, News in Hindi
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਨਕਸ਼ਾ (NAKSHA) ਪ੍ਰੋਜੈਕਟ ਅਤੇ ਲੈਂਡ ਸਟੈਕ ਪ੍ਰੋਜ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਨਕਸ਼ਾ (NAKSHA) ਪ੍ਰੋਜੈਕਟ ਅਤੇ ਲੈਂਡ ਸਟੈਕ ਪ੍ਰੋਜੈਕਟ ਦੀ ਪ੍ਰਗਤੀ ਅਤੇ ਲਾਗੂਕਰਨ ਦੀ ਸਥਿਤੀ ਦਾ ਮੁੱਲਾਂਕਣ ਕਰਨ ਹਿਤ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
Monday, 16 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਚੰਡੀਗੜ੍ਹ, 17.03.26
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਸ਼੍ਰੀ ਨਿਸ਼ਾਂਤ ਕੁਮਾਰ ਯਾਦਵ ਨੇ ਅੱਜ ਨਕਸ਼ਾ (NAKSHA) ਪ੍ਰੋਜੈਕਟ ਅਤੇ ਲੈਂਡ ਸਟੈਕ ਪ੍ਰੋਜੈਕਟ ਦੀ ਪ੍ਰਗਤੀ ਅਤੇ ਲਾਗੂਕਰਨ ਦੀ ਸਥਿਤੀ ਦਾ ਮੁੱਲਾਂਕਣ ਕਰਨ ਹਿਤ ਇੱਕ ਵਿਸਤ੍ਰਿਤ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਵਿੱਚ ਸਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ, ਤਕਨੀਕੀ ਏਜੰਸੀਆਂ ਅਤੇ ਇਨ੍ਹਾਂ ਪ੍ਰੋਜੈਕਟਾਂ ਦੇ ਲਾਗੂਕਰਨ ਨਾਲ ਜੁੜੇ ਫੀਲਡ ਅਧਿਕਾਰੀ ਉਪਸਥਿਤ ਰਹੇ।

ਮੀਟਿੰਗ ਦੀ ਸ਼ੁਰੂਆਤ ਵਿੱਚ ਡਿਪਟੀ ਕਮਿਸ਼ਨਰ ਨੇ ਦੋਹਾਂ ਪ੍ਰੋਜੈਕਟਾਂ ਦੇ ਤਹਿਤ ਫੀਲਡ ਸਰਵੇਖਣ, ਡੇਟਾ ਸੰਗ੍ਰਹਿਣ, ਡਿਜਿਟਾਇਜ਼ੇਸ਼ਨ ਪ੍ਰਕਿਰਿਆ ਅਤੇ ਵਿਭਿੰਨ ਵਿਭਾਗਾਂ ਦੇ ਦਰਮਿਆਨ ਡੇਟਾ ਏਕੀਕਰਣ ਦੀ ਵਰਤਮਾਨ ਸਥਿਤੀ ਦੀ ਸਮੀਖਿਆ ਕੀਤੀ। ਸਮਾਂ-ਸੀਮਾ, ਮੌਜੂਦਾ ਚੁਣੌਤੀਆਂ ਅਤੇ ਸਮਾਂਬੱਧ ਪੂਰਨਤਾ ਹਿਤ ਕਾਰਜਯੋਜਨਾ (ਰੋਡਮੈਪ) 'ਤੇ ਵਿਸਤ੍ਰਿਤ ਚਰਚਾ ਕੀਤੀ ਗਈ।

ਤਾਲਮੇਲ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ  ਸਾਰੇ ਵਿਭਾਗਾਂ ਦੇ ਦਰਮਿਆਨ ਨਿਰਵਿਘਨ ਸਹਿਯੋਗ ਸੁਨਿਸ਼ਚਿਤ ਕਰਨ ਦੇ ਨਿਰਦੇਸ਼ ਦਿੱਤੇ, ਤਾਕਿ ਡੇਟਾ ਦੀ ਸਟੀਕਤਾ, ਇੱਕਰੂਪਤਾ ਅਤੇ ਰੀਅਲ-ਟਾਇਮ ਦੀ ਸਾਂਝ ਸੁਨਿਸ਼ਚਿਤ ਹੋ ਸਕੇ। ਅਧਿਕਾਰੀਆਂ ਨੂੰ ਫੀਲਡ ਸਰਵੇਖਣ ਦੇ ਦੌਰਾਨ ਅਤਿਅਧਿਕ  ਸਾਵਧਾਨੀ ਵਰਤਣ ਅਤੇ ਜਾਇਦਾਦਾਂ ਨਾਲ ਸਬੰਧਿਤ ਹਰੇਕ ਸੂਖਮ ਵਿਵਰਣ - ਜਿਵੇਂ ਸੀਮਾਵਾਂ, ਮਾਲਕੀ ਰਿਕਾਰਡ, ਅਤੇ ਸੰਰਚਨਾਤਮਕ ਜਾਣਕਾਰੀ - ਦਾ ਸਹੀ ਢੰਗ ਨਾਲ ਸੰਕਲਨ ਅਤੇ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਸ਼ਕਤ ਅਤੇ ਭਰੋਸੇਯੋਗ ​​ਡਿਜੀਟਲ ਡੇਟਾਬੇਸ ਦੇ ਨਿਰਮਾਣ ਲਈ ਅਤਿਅੰਤ ਜ਼ਰੂਰੀ ਹੈ। 

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਨਕਸ਼ਾ (NAKSHA) ਅਤੇ ਲੈਂਡ ਸਟੈਕ ਪ੍ਰੋਜੈਕਟ ਪਰਿਵਰਤਨਕਾਰੀ ਅਤੇ ਨਾਗਰਿਕ-ਕੇਂਦ੍ਰਿਤ ਪਹਿਲਾਂ ਹਨ, ਜਿਨ੍ਹਾਂ ਦਾ ਉਦੇਸ਼ ਚੰਡੀਗੜ੍ਹ ਵਿੱਚ ਜ਼ਮੀਨ ਅਤੇ ਜਾਇਦਾਦ ਦੇ ਰਿਕਾਰਡਾਂ ਦਾ ਆਧੁਨਿਕੀਕਰਣ ਕਰਨਾ ਹੈ। ਇਨ੍ਹਾਂ  ਪ੍ਰੋਜੈਕਟਾਂ ਦੇ ਪੂਰਾ ਹੋਣ 'ਤੇ ਨਾਗਰਿਕਾਂ ਨੂੰ  ਜਾਇਦਾਦ ਸਬੰਧੀ ਸਾਰੀ ਜਾਣਕਾਰੀ ਔਨਲਾਇਨ, ਪਾਰਦਰਸ਼ੀ ਅਤੇ ਉਪਯੋਗਕਰਤਾ-ਅਨੁਕੂਲ ਤਰੀਕੇ ਨਾਲ ਉਪਲਬਧ ਹੋਵੇਗੀ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਪਹਿਲਾਂ ਨਾਲ ਸਰਕਾਰੀ ਦਫ਼ਤਰਾਂ ਦੇ ਭੌਤਿਕ ਦੌਰਿਆਂ 'ਤੇ ਨਿਰਭਰਤਾ ਵਿੱਚ ਕਮੀ ਆਵੇਗੀ, ਪ੍ਰਕਿਰਿਆਤਮਕ ਦੇਰੀ ਘੱਟ ਹੋਵੇਗੀ ਅਤੇ ਨਾਗਰਿਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ (Ease of Living) ਹੋਵੇਗਾ। ਨਾਲ ਹੀ, ਇਨ੍ਹਾਂ ਪ੍ਰੋਜੈਕਟਾਂ ਨਾਲ ਪਾਰਦਰਸ਼ਤਾ ਵਧੇਗੀ, ਵਿਵਾਦਾਂ ਵਿੱਚ ਕਮੀ ਆਵੇਗੀ ਅਤੇ ਬਿਹਤਰ ਡੇਟਾ ਪ੍ਰਬੰਧਨ ਅਤੇ ਉਪਲਬਧਤਾ ਦੇ ਜ਼ਰੀਏ  ਸੁਸ਼ਾਸਨ ਨੂੰ ਮਜ਼ਬੂਤੀ ​​ਮਿਲੇਗੀ।

ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਨਿਰਧਾਰਿਤ ਸਮਾਂ-ਸੀਮਾ ਦਾ ਸਖ਼ਤੀ ਨਾਲ ਪਾਲਨ ਕਰਨ ਅਤੇ ਮਿਸ਼ਨ ਮੋਡ ਵਿੱਚ ਕਾਰਜ ਕਰਨ ਦੇ ਨਿਰਦੇਸ਼ ਦਿੱਤੇ। ਪ੍ਰਗਤੀ ਦੀ ਨਿਗਰਾਨੀ ਅਤੇ ਰੁਕਾਵਟਾਂ ਦੇ ਤੁਰੰਤ ਸਮਾਧਾਨ ਲਈ ਨਿਯਮਿਤ ਸਮੀਖਿਆ ਤੰਤਰ ਵੀ ਸੁਨਿਸ਼ਚਿਤ ਕੀਤਾ ਜਾਵੇਗਾ।

ਸਾਰੇ ਹਿਤਧਾਰਕਾਂ ਨੂੰ ਆਪਸੀ ਤਾਲਮੇਲ ਦੇ ਨਾਲ ਕਾਰਜ ਕਰਨ ਅਤੇ ਉੱਚ ਪੱਧਰ ਦੀ ਸਟੀਕਤਾ ਅਤੇ ਜਵਾਬਦੇਹੀ ਬਣਾਈ ਰੱਖਣ ਦਾ ਸੱਦਾ ਦਿੱਤਾ ਗਿਆ, ਤਾਕਿ ਕਿ ਇਨ੍ਹਾਂ ਮਹੱਤਵਪੂਰਨ ਪ੍ਰੋਜੈਕਟਾਂ ਦਾ  ਸਮਾਂਬੱਧ  ਅਤੇ ਸਫ਼ਲ  ਲਾਗੂਕਰਨ  ਸੁਨਿਸ਼ਚਿਤ ਹੋ ਸਕੇ।