Arth Parkash : Latest Hindi News, News in Hindi
ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜ ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID),
Thursday, 19 Mar 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪ੍ਰੈੱਸ ਨੋਟ

ਚੰਡੀਗੜ੍ਹ, 20 ਮਾਰਚ 2026:

ਅੰਤਰਰਾਸ਼ਟਰੀ ਕਾਨਫਰੰਸ ਦੇ ਦੂਜੇ ਦਿਨ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID), ਚੰਡੀਗੜ੍ਹ ਨੇ ਹਰਿਆਣਾ ਯੋਗ ਆਯੋਗ, ਹਰਿਆਣਾ ਸਰਕਾਰ ਦੇ ਸਹਿਯੋਗ ਨਾਲ , 20 ਮਾਰਚ 2026 ਨੂੰ "ਯੋਗ ਦੇ ਜ਼ਰੀਏ ਸਸ਼ਕਤੀਕਰਣ : ਬੌਧਿਕ ਦਿੱਵਯਾਂਗਤਾ ਵਾਲੇ ਬੱਚਿਆਂ ਦੇ ਜੀਵਨ ਨੂੰ ਸਸ਼ਕਤ ਬਣਾਉਣਾ" ਵਿਸ਼ੇ ਨੂੰ ਪੂਰੇ ਉਤਸ਼ਾਹ ਅਤੇ ਅਕਾਦਮਿਕ ਸ਼ਮੂਲੀਅਤ ਨਾਲ ਅੱਗੇ ਵਧਾਇਆ।

ਕਾਨਫਰੰਸ ਦੇ ਦੂਜੇ ਦਿਨ ਵਿਭਿੰਨ ਖੇਤਰਾਂ ਦੇ ਮਾਹਰਾਂ ਅਤੇ ਪੇਸ਼ੇਵਰਾਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ, ਜਿਸ ਨਾਲ ਬੌਧਿਕ ਦਿੱਵਯਾਂਗਤਾ ਵਾਲੇ ਬੱਚਿਆਂ ਦੇ ਸੰਪੂਰਨ ਵਿਕਾਸ ਅਤੇ ਸਸ਼ਕਤੀਕਰਣ ਵਿੱਚ ਯੋਗ ਦੀ ਭੂਮਿਕਾ 'ਤੇ ਭਾਸ਼ਣ ਨੂੰ ਹੋਰ ਮਜ਼ਬੂਤ ਹੋਇਆ।

ਇਸ ਅਵਸਰ 'ਤੇ ਹਰਿਆਣਾ ਯੋਗ ਆਯੋਗ ਦੇ ਚੇਅਰਮੈਨ, ਡਾ. ਜੈਦੀਪ ਆਰੀਆ, ਡਾ. ਐੱਮ. ਕਰੁੱਪਾਸਾਮੀ, ਕੋਰਸ ਕੋਆਰਡੀਨੇਟਰ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID); ਸ਼੍ਰੀ ਅਨਿਲ ਕੁਮਾਰ, ਪ੍ਰਿੰਸੀਪਲ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID); ਅਤੇ ਡਾ. ਰੀਨਾ ਜੈਨ, ਇੰਚਾਰਜ, ਕਲੀਨਿਕ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID) ਸਹਿਤ ਹੋਰ ਉੱਘੇ ਪਤਵੰਤਿਆਂ ਦੀ ਗਰਿਮਾਮਈ ਉਪਸਥਿਤੀ ਰਹੀ।

 ਤਕਨੀਕੀ ਸੈਸ਼ਨਾਂ ਵਿੱਚ ਤਮਿਲਨਾਡੂ ਸਥਿਤ ਰਾਮਕ੍ਰਿਸ਼ਨ ਮਿਸ਼ਨ ਵਿਵੇਕਾਨੰਦ ਐਜੂਕੇਸ਼ਨਲ ਐਂਡ ਰਿਸਰਚ ਇੰਸਟੀਟਿਊਟ ਦੇ ਐਸੋਸੀਏਟ ਪ੍ਰੋਫੈਸਰ ਅਤੇ ਜਨਰਲ ਅਤੇ ਅਡੈਪਟੇਡ ਫਿਜ਼ੀਕਲ ਐਜੂਕੇਸ਼ਨ ਐਂਡ ਯੋਗ ਫੈਕਲਟੀ ਦੇ ਅਤੇ ਪ੍ਰਮੁੱਖ ਡਾ. ਆਰ. ਗਿਰੀਧਰਨ ਅਤੇ ਅਮਰੀਕਾ ਤੋਂ ਡਾ. ਸਤਬੀਰ ਖਾਲਸਾ ਨੇ ਆਪਣੇ ਮਾਹਰ ਵਿਚਾਰ ਸਾਂਝੇ ਕਰਕੇ ਸੈਸ਼ਨਾਂ  ਨੂੰ ਸਮ੍ਰਿੱਧ ਕੀਤਾ।

ਕਾਨਫਰੰਸ ਵਿੱਚ ਵਿਭਿੰਨ ਖੇਤਰਾਂ ਦੇ ਉੱਘੇ ਮਾਹਰਾਂ ਅਤੇ ਸੰਸਾਧਨ ਵਿਅਕਤੀਆਂ ਨੇ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ।

ਮੋਹਾਲੀ ਸਥਿਤ 'ਇਨਰ ਵੈੱਲਨੈੱਸ ਸਟੇਟ' ਦੀ ਸੰਸਥਾਪਕ, ਡਾ. ਮਧੂ ਪੰਡਿਤ ਨੇ "ਯੋਗ ਦੇ ਜ਼ਰੀਏ ਸਸ਼ਕਤੀਕਰਣ: ਬੌਧਿਕ ਦਿੱਵਯਾਂਗਤਾ ਵਾਲੇ ਬੱਚਿਆਂ ਵਿੱਚ ਆਤਮਵਿਸ਼ਵਾਸ, ਭਾਵਨਾਤਮਕ ਸੰਤੁਲਨ ਅਤੇ ਸੰਪੂਰਨ ਕਲਿਆਣ ਦਾ ਵਿਕਾਸ" ਵਿਸ਼ੇ 'ਤੇ ਵਖਿਆਨ ਦਿੱਤਾ।

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕਮਿਊਨਿਟੀ ਐਜੂਕੇਸ਼ਨ ਐਂਡ ਡਿਸਏਬਿਲਿਟੀ ਸਟਡੀਜ਼ ਵਿਭਾਗ ਦੇ ਪ੍ਰੋਫੈਸਰ ਡੇਜ਼ੀ ਜ਼ਰਬੀ ਨੇ ਸਮਾਵੇਸ਼ੀ ਕਲਾਸਰੂਮਾਂ ਵਿੱਚ ਯੋਗ ਦੇ ਸਮਾਵੇਸ਼ਣ 'ਤੇ ਇੱਕ ਸਾਰਗਰਭਿਤ ਪ੍ਰਸਤੁਤੀ ਦਿੱਤੀ। ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID), ਚੰਡੀਗੜ੍ਹ ਵਿਖੇ ਵਿਸ਼ੇਸ਼ ਸਿੱਖਿਅਕ ਸੁਸ਼੍ਰੀ ਅਲਪਨਾ ਗੌਤਮ ਨੇ ਬੌਧਿਕ ਦਿੱਵਯਾਂਗਤਾ ਵਾਲੇ ਬੱਚਿਆਂ ਲਈ ਸਰਲ ਯੋਗ ਆਸਣ ਅਤੇ ਪ੍ਰਾਣਾਯਾਮ ਦਾ ਪ੍ਰਦਰਸ਼ਨ ਕੀਤਾ।

ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID) ਸਕੂਲ ਦੇ ਪ੍ਰਿੰਸੀਪਲ ਸ਼੍ਰੀ ਅਨਿਲ ਕੁਮਾਰ ਨੇ ਬੱਚਿਆਂ ਦੀਆਂ ਜ਼ਰੂਰਤਾਂ ਦੇ ਅਨੁਰੂਪ ਯੋਗ ਅਭਿਆਸ ਨੂੰ ਅਨੁਕੂਲਿਤ ਕਰਨ ਦੀਆਂ ਵਿਵਹਾਰਿਕ ਰਣਨੀਤੀਆਂ 'ਤੇ ਪ੍ਰਕਾਸ਼ ਪਾਇਆ।

ਗਵਰਨਮੈਂਟ ਕਾਲਜ ਆਵ੍ ਐਜੂਕੇਸ਼ਨ, ਚੰਡੀਗੜ੍ਹ ਦੇ ਪ੍ਰਿੰਸੀਪਲ ਪ੍ਰੋਫੈਸਰ ਸਪਨਾ ਨੰਦਾ ਨੇ "ਯੋਗ ਅਤੇ ਦਿੱਵਯਾਂਗਤਾ ਅਧਿਕਾਰ ਫ੍ਰੇਮਵਰਕ" ਵਿਸ਼ੇ 'ਤੇ ਸੈਸ਼ਨ ਆਯੋਜਿਤ ਕਰਦੇ ਹੋਏ ਸਮਾਵੇਸ਼ੀ ਅਤੇ ਅਧਿਕਾਰ-ਅਧਾਰਿਤ ਦ੍ਰਿਸ਼ਟੀਕੋਣ ਅਪਣਾਉਣ ਦੇ ਮਹੱਤਵ 'ਤੇ ਜ਼ੋਰ ਦਿੱਤਾ।

ਉੱਤਰਾਖੰਡ ਸਥਿਤ ਆਯੁਰਵੇਦ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਜਯੋਤੀ ਆਰੀਆ ਨੇ ਬੌਧਿਕ ਦਿੱਵਯਾਂਗਤਾ ਦੇ ਖੇਤਰ ਵਿੱਚ ਆਯੁਰਵੇਦ ਦੀ ਭੂਮਿਕਾ 'ਤੇ ਪ੍ਰਸਤੁਤੀ ਦਿੱਤੀ।

ਦੋ-ਦਿਨਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਦੇ ਸਮਾਪਨ ਸਮਾਰੋਹ ਵਿੱਚ ਸਪੈਸ਼ਲ ਓਲੰਪਿਕਸ ਭਾਰਤ ਦੇ ਬੋਰਡ ਮੈਂਬਰ, ਏਰੀਆ ਡਾਇਰੈਕਟਰ (ਐੱਸਓਬੀ/SOB) ਮੱਧ ਪ੍ਰਦੇਸ਼, ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਦਿੱਵਯਾਂਗਤਾ ਕਮਿਸ਼ਨਰ, ਡਾ. ਦੀਪਾਂਕਰ ਬੈਨਰਜੀ ਮੁੱਖ ਮਹਿਮਾਨ ਦੇ ਰੂਪ ਵਿੱਚ ਉਪਸਥਿਤ ਰਹੇ।

ਕਾਨਫਰੰਸ ਦੇ ਸਮਾਪਨ ਸਮਾਰੋਹ  ਵਿਸ਼ਿਸ਼ਟ ਮਹਿਮਾਨਾਂ ਦਾ ਸਨਮਾਨ, ਵਿਦਿਆਰਥੀਆਂ ਦੁਆਰਾ ਪ੍ਰਸਤੁਤ ਪ੍ਰਭਾਵਸ਼ਾਲੀ ਯੋਗ ਆਸਣ ਪ੍ਰਦਰਸ਼ਨ ਅਤੇ ਰਿਸਰਚ ਪੇਪਰ ਅਤੇ ਪੋਸਟਰ ਪ੍ਰਸਤੁਤੀ ਪ੍ਰਤੀਯੋਗਿਤਾਵਾਂ ਦੇ ਜੇਤੂਆਂ ਦੇ ਸਨਮਾਨ ਨਾਲ ਸੰਪੰਨ ਹੋਇਆ।

ਪ੍ਰੋਗਰਾਮ ਦਾ ਰਸਮੀ ਤੌਰ 'ਤੇ ਸਮਾਪਨ ਡਾ. ਰੀਨਾ ਜੈਨ, ਇੰਚਾਰਜ ਕਲੀਨਿਕ, ਗਵਰਨਮੈਂਟ ਰਿਹੈਬਲਿਟੇਸ਼ਨ ਇੰਸਟੀਟਿਊਟ ਫੌਰ ਇੰਟਲੈਕਚੁਅਲ ਡਿਸਏਬਿਲਿਟੀਜ਼ (ਗ੍ਰਿੱਡ-ਜੀਆਰਆਈਆਈਡੀ/GRIID) ਦੁਆਰਾ ਧੰਨਵਾਦ ਪ੍ਰਸਤਾਵ ਨਾਲ ਹੋਇਆ, ਜਿਸ ਨਾਲ ਇਸ ਦੋ-ਦਿਨਾਂ ਦੀ ਅੰਤਰਰਾਸ਼ਟਰੀ ਕਾਨਫਰੰਸ ਸਫ਼ਲ ਸਮਾਪਨ ਹੋਇਆ।