
ਕਾਂਕੇਰ, 13 ਅਪਰੈਲ
ਛੱਤੀਸਗਡ਼੍ਹ ਦੇ ਕਾਂਕੇਰ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਹਿਲਾ ਮਾਓਵਾਦੀ ਮਾਰੀ ਗੲੀ, ਜਿਸ ਦੇ ਸਿਰ ’ਤੇ 5 ਲੱਖ ਦਾ ਇਨਾਮ ਸੀ। ਮਹਿਲਾ ਮਾਓਵਾਦੀ ਦੀ ਸ਼ਨਾਖਤ ਰੂਪੀ ਵਜੋਂ ਦੱਸੀ ਗੲੀ ਹੈ ਤੇ ੳੁਹ ਮਾਓਵਾਦੀਆਂ ਦੀ ੲੈਰੀਆ ਕਮੇਟੀ ਮੈਂਬਰ ਤੇ ਸੀਨੀਅਰ ਤੇਲਗੂ ਕੇਡਰ ਦੀ ਆਖਰੀ ਮੈਂਬਰ ਸੀ, ਜੋ ਛੱਤੀਸਗਡ਼੍ਹ ਦੇ ਬਸਤਰ ਖੇਤਰ ਵਿੱਚ ਸਰਗਰਮ ਸੀ।
ਇਸ ਖੇਤਰ ਵਿੱਚ ਕਾਂਕੇਰ ਸਣੇ ਸੱਤ ਜ਼ਿਲ੍ਹੇ ਆੳੁਂਦੇ ਹਨ। ਇਹ ਮੁਕਾਬਲਾ ਅਜਿਹੇ ਮੌਕੇ ਹੋਇਆ ਹੈ ਜਦੋਂ ਅਜੇ 12 ਦਿਨਾਂ ਪਹਿਲਾਂ 31 ਮਾਰਚ ਨੂੰ ਛੱਤੀਗਸਡ਼੍ਹ ਨੂੰ ਹਥਿਆਰਬੰਦ ਮਾਓਵਾਦੀਆਂ ਤੋਂ ਮੁਕਤ ਐਲਾਨਿਆ ਗਿਆ ਹੈ।
ਬਸਤਰ ਰੇਂਜ ਦੇ ਆੲੀਜੀਪੀ ਸੁੰਦਰਰਾਜ ਪੀ ਨੇ ਕਿਹਾ ਕਿ ਸਰਕਾਰ ਮਾਓਵਾਦੀਆਂ ਨੂੰ ਲਗਾਤਾਰ ਹਥਿਆਰ ਸੁੱਟਣ ਦੀ ਅਪੀਲ ਕਰ ਰਹੀ ਹੈ। ਹਾਲਾਂਕਿ ਇਸ ਦੇ ਬਾਵਜੂਦ ਰੂਪੀ ਸੁਣੇ ਕੁਝ ਕੇਡਰਾਂ ਨੇ ਅਜੇ ਤੱਕ ਹਿੰਸਾ ਦਾ ਰਾਹ ਨਹੀਂ ਛੱਡਿਆ। ਮੁਕਾਬਲਾ ਅੱਜ ਸਵੇਰੇ ਛੋਟੈਬੇਥੀਆ-ਪਰਤਾਪੁਰ ਪੁਲੀਸ ਥਾਣੇ ਇਲਾਕੇ ਅਥੀਨ ਮਛਪਾਲੀ ਦੇ ਜੰਗਲਾਂ ਨੇਡ਼ੇ ਹੋਇਆ।
ਮੁਕਾਬਲੇ ਮਗਰੋਂ ਰੂਪੀ ਦੀ ਲਾਸ਼ ਦੇ ਨਾਲ ਪਿਸਤੌਲ, ਧਮਾਕਾਖੇਜ਼ ਸਮੱਗਰੀ ਤੇ ਹੋਰ ਸਮੱਗਰੀ ਮਿਲੀ ਹੈ। ਰੂਪੀ ਪਿਛਲੇ ਸਾਲ ਮੁਕਾਬਲੇ ਦੌਰਾਨ ਮਾਰੇ ਗਏ ਦੰਡਕਾਰਾਨਿਆ ਵਿਸ਼ੇਸ਼ ਜ਼ੋਨ ਕਮੇਟੀ ਮੈਂਬਰ ਵਿਜੈ ਰੈੱਡੀ ਦੀ ਪਤਨੀ ਸੀ।