Arth Parkash : Latest Hindi News, News in Hindi
Two labourers die due to poisonous gas inhalation in Gurugram ਗੁਰੂਗ੍ਰਾਮ ’ਚ ਜ਼ਹਿਰੀਲੀ ਗੈਸ ਚਡ਼੍ਹਨ ਕਰਕੇ ਦੋ ਮਜ਼ਦੂਰਾਂ ਦੀ ਮੌਤ
Wednesday, 15 Apr 2026 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਗੁਰੂਗ੍ਰਾਮ ਨੇਡ਼ੇ ਸੀਵਰ ਸਾਫ਼ ਕਰਨ ਲਈ ਗਏ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਜਦੋਂ ਕਿ ਤੀਜਾ ਮਜ਼ਦੂਰ ਬੇਸੁੱਧ ਹੈ ਜਿਸ ਨੂੰ ਇਲਾਜ ਲਈ ਮੰਡੀ ਖੇੜਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਮਗਰੋਂ ਠੇਕੇਦਾਰ ਫ਼ਰਾਰ ਦੱਸਿਆ ਜਾਂਦਾ ਹੈ। ਹਾਦਸਾ ਮੰਗਲਵਾਰ ਰਾਤ 10:00 ਵਜੇ ਦੇ ਕਰੀਬ ਫਿਰੋਜ਼ਪੁਰ ਝਿਰਕਾ ਖੇਤਰ ਵਿੱਚ ਵਾਪਰਿਆ। ਫਿਰੋਜ਼ਪੁਰ ਝਿਰਕਾ ਨਗਰਪਾਲਿਕਾ ਦੇ ਮਜ਼ਦੂਰ ਰਾਸ਼ਟਰੀ ਰਾਜਮਾਰਗ 248A 'ਤੇ ਅੰਬੇਡਕਰ ਚੌਕ ਨੇੜੇ ਸੀਵਰ ਲਾਈਨ ਦੀ ਸਫਾਈ ਕਰ ਰਹੇ ਸਨ। ਪਹਿਲਾ ਮਜ਼ਦੂਰ ਜਦੋਂ ਕਾਫ਼ੀ ਦੇਰ ਤੱਕ ਬਾਹਰ ਨਹੀਂ ਆਇਆ, ਤਾਂ ਦੂਜਾ ਉਸ ਨੂੰ ਲੱਭਣ ਲਈ ਹੇਠਾਂ ਉਤਰਿਆ, ਪਰ ਉਹ ਵੀ ਬਾਹਰ ਨਹੀਂ ਆ ਸਕਿਆ। ਜਦੋਂ ਤੀਜਾ ਮਜ਼ਦੂਰ ਜਾਂਚ ਲਈ ਹੇਠਾਂ ਗਿਆ, ਤਾਂ ਉਹ ਉੱਚੀ-ਉੱਚੀ ਚੀਕਣ ਲੱਗ ਪਿਆ।

ਫੌਰੀ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਜੇਸੀਬੀ ਦੀ ਮਦਦ ਨਾਲ ਤਿੰਨਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ, ਪਰ ਦੋ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਤੀਜੇ ਮਜ਼ਦੂਰ ਨੂੰ ਮੰਡੀ ਖੇੜਾ ਦੇ ਅਲ ਆਫੀਆ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੈ। ਤਿੰਨਾਂ ਮਜ਼ਦੂਰਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਹਾਦਸਾ ਜ਼ਹਿਰੀਲੀ ਗੈਸ ਕਾਰਨ ਹੋਇਆ ਹੈ।