Arth Parkash : Latest Hindi News, News in Hindi
Chandigarh schools get threat emails ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਦੀ ਧਮਕੀ
Wednesday, 15 Apr 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

Chandigarh schools get threat emails ਚੰਡੀਗੜ੍ਹ ਦੇ ਸੈਕਟਰ 32 ਸਥਿਤ ਸੌਪਿਨਸ ਸਕੂਲ ਸਣੇ ਕੲੀ ਸਕੂਲਾਂ ਨੂੰ ਵੀਰਵਾਰ ਸਵੇਰੇ ਬੰਬ ਦੀ ਧਮਕੀ ਮਿਲੀ ਹੈ। ਧਮਕੀ ਮਗਰੋਂ ਸਥਾਨਕ ਸੁਰੱਖਿਆ ਏਜੰਸੀਆਂ ਨੇ ਹਰਕਤ ਵਿਚ ਆ ਗੲੀਆਂ। ਮੌਕੇ ’ਤੇ ਪੁੱਜੇ ਬੰਬ ਨਕਾਰਾ ਦਸਤੇ ਨੇ ਸਕੂਲ ਕੰਪਲੈਕਸ ਦੀ ਡੂੰਘਾਈ ਨਾਲ ਤਲਾਸ਼ੀ ਲਈ। ਹਾਲਾਂਕਿ ਇਸ ਦੌਰਾਨ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। 

ਸੂਤਰਾਂ ਨੇ ਕਿਹਾ ਕਿ ਈਮੇਲ ਵਿੱਚ ਭੜਕਾਊ ਸਮੱਗਰੀ ਸੀ ਜਿਸ ਦਾ ਉਦੇਸ਼ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਸਕੂਲਾਂ ’ਚ ਬੰਬ ਦੀ ਧਮਕੀ ਦੀ ਇਹ ਕੋੲੀ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ  7 ਅਪ੍ਰੈਲ ਨੂੰ ਸ਼ਹਿਰ ਦੇ ਕਈ ਸਕੂਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ (ਸੈਕਟਰ 35), ਰਿਆਨ ਇੰਟਰਨੈਸ਼ਨਲ ਸਕੂਲ (ਸੈਕਟਰ 49), ਸੇਂਟ ਸਟੀਫਨ ਸਕੂਲ (ਸੈਕਟਰ 45) ਤੇ ਸ਼ਿਵਾਲਿਕ ਪਬਲਿਕ ਸਕੂਲ (ਸੈਕਟਰ 41) ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ।