Arth Parkash : Latest Hindi News, News in Hindi
ਵਿਸ਼ਵ  ਲਿਵਰ ਦਿਵਸ ਸ਼ੈਲਬੀ ਹਸਪਤਾਲ ਮੋਹਾਲੀ ਵਿਖੇ ਮੁਫ਼ਤ  ਲਿਵਰ  ਸਿਹਤ ਜਾਂਚ  ਵਿਸ਼ਵ  ਲਿਵਰ ਦਿਵਸ ਸ਼ੈਲਬੀ ਹਸਪਤਾਲ ਮੋਹਾਲੀ ਵਿਖੇ ਮੁਫ਼ਤ  ਲਿਵਰ  ਸਿਹਤ ਜਾਂਚ 
Friday, 17 Apr 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿਸ਼ਵ  ਲਿਵਰ ਦਿਵਸ
ਸ਼ੈਲਬੀ ਹਸਪਤਾਲ ਮੋਹਾਲੀ ਵਿਖੇ ਮੁਫ਼ਤ  ਲਿਵਰ  ਸਿਹਤ ਜਾਂਚ 
ਵਿਸ਼ਵ  ਲਿਵਰ  ਦਿਵਸ ਮੌਕੇ ਦੇ ਦੌਰਾਨ ਸ਼ੈਲਬੀ ਹਸਪਤਾਲ ਮੋਹਾਲੀ ਨੇ ਸ਼ਨੀਵਾਰ ਨੂੰ ਫੈਟੀ   ਲਿਵਰ  ਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ ਦੇ ਤਹਿਤ, ਹਸਪਤਾਲ ਹਰ ਸ਼ਨੀਵਾਰ ਨੂੰ ਛੋਟ ਵਾਲੀਆਂ ਦਰਾਂ 'ਤੇ ਫਾਈਬਰੋਸਕੈਨ ਨਾਲ ਮੁਫ਼ਤ   ਲਿਵਰ  ਸਿਹਤ ਜਾਂਚ ਪ੍ਰਦਾਨ ਕਰ ਰਿਹਾ ਹੈ। 
ਸ਼ੈਲਬੀ ਹਸਪਤਾਲ ਮੋਹਾਲੀ ਦੇ ਸੀਨੀਅਰ ਹੈਪੇਟੋਲੋਜਿਸਟ ਡਾ. ਰਾਹੁਲ ਗੁਪਤਾ ਨੇ ਕਿਹਾ, “ਆਲਸੀ ਜੀਵਨ ਸ਼ੈਲੀ, ਮਾੜੀ ਖੁਰਾਕ, ਮੋਟਾਪਾ, ਸ਼ੂਗਰ ਅਤੇ ਡਿਸਲਿਪੀਡੀਮੀਆ ਕਾਰਨ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਅਤੇ ਚੰਡੀਗੜ੍ਹ ਵਿੱਚ ਫੈਟੀ  ਲਿਵਰ  ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। ਡਾ. ਗੁਪਤਾ ਨੇ ਅੱਗੇ ਕਿਹਾ, “ ਲਿਵਰ  ਦੀ ਬਿਮਾਰੀ ਇੱਕ   ਖਮੋਸ਼  ਕਾਤਲ ਹੈ ਜੋ ਪੰਜਾਬ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰ ਰਹੀ ਹੈ। ਇਕੱਲੇ ਪੰਜਾਬ ਵਿੱਚ, 40% ਤੋਂ ਵੱਧ ਸ਼ਹਿਰੀ ਬਾਲਗਾਂ ਵਿੱਚ ਅਲਟਰਾਸਾਊਂਡ 'ਤੇ ਫੈਟੀ ਲਿਵਰ ਪਾਇਆ ਗਿਆ ਹੈ, ਜੋ ਕਿ ਇੱਕ ਦਹਾਕੇ ਪਹਿਲਾਂ 25% ਸੀ। ਰਾਜ ਭਰ ਦੇ 15 ਮਿਲੀਅਨ ਸ਼ੂਗਰ ਰੋਗੀਆਂ ਵਿੱਚੋਂ 70% ਵਿੱਚ ਫੈਟੀ ਲਿਵਰ ਦੀ ਬਿਮਾਰੀ ਦਾ ਪਤਾ ਚਲੀਆ ਹੈ," 
 
ਉਨ੍ਹਾਂ ਨੇ ਕਿਹਾ, ਫਾਈਬਰੋਸਕੈਨ ਰਾਹੀਂ ਸ਼ੁਰੂਆਤੀ ਜਾਂਚ ਨਾਲ ਲੱਛਣਾਂ ਦਾ ਪਤਾ ਲਗਾਇਆ ਜਾ ਸਕਦਾ ਹੈ, ਕਿਉਂਕਿ ਲੱਛਣ ਅਕਸਰ 70-80% ਨੁਕਸਾਨ ਹੋਣ ਤੋਂ ਬਾਅਦ ਹੀ ਦਿਖਾਈ ਦਿੰਦੇ ਹਨ। 
ਡਾਇਰੈਕਟਰ - ਗੈਸਟਰੋਇੰਟੇਸਟਾਈਨਲ, ਐਚਪੀਬੀ ਅਤੇ ਲਿਵਰ ਟ੍ਰਾਂਸਪਲਾਂਟ, ਡਾ. ਪ੍ਰੋਫੈਸਰ ਅਰੁਣਾਂਸ਼ੂ ਬੇਹਰਾ ਨੇ ਕਿਹਾ ਕਿ ਚੰਡੀਗੜ੍ਹ ਦਾ ਡੈਸਕ ਜੌਬ ਕਲਚਰ ਅਤੇ ਕੈਲੋਰੀ ਨਾਲ ਭਰਪੂਰ ਪੰਜਾਬੀ ਖੁਰਾਕ ਇਸ ਖੇਤਰ ਵਿੱਚ  ਲਿਵਰ  ਦੀਆਂ ਬਿਮਾਰੀਆਂ ਨੂੰ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ, ਜਿਵੇਂ ਕਿ ਰੋਜ਼ਾਨਾ 30 ਮਿੰਟ ਕਸਰਤ, ਘੱਟ ਕਾਰਬੋਹਾਈਡਰੇਟ ਵਾਲੀ ਖੁਰਾਕ ਅਤੇ ਸ਼ੂਗਰ ਕੰਟਰੋਲ, 60-70% ਮਰੀਜ਼ਾਂ ਵਿੱਚ ਬਿਮਾਰੀ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਹੀ ਠੀਕ ਕਰ ਸਕਦੇ ਹਨ।