Arth Parkash : Latest Hindi News, News in Hindi
Bus falls off hill in Udhampur 15 dead, many injured ਜੰਮੂ-ਕਸ਼ਮੀਰ ਦੇ ਊਧਮਪੁਰ ਵਿੱਚ ਬੱਸ ਪਹਾੜੀ ਤੋਂ ਹੇਠਾਂ ਡਿੱਗੀ;15 ਮੌਤਾਂ, 20 ਜ਼ਖਮੀ
Monday, 20 Apr 2026 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਉਧਮਪੁਰ/ਰਾਮਨਗਰ, 20 ਅਪ੍ਰੈਲ

Bus accident in Udhampur ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਯਾਤਰੀਆਂ ਬੱਸ ਪਹਾੜੀ ਤੋਂ ਹੇਠਾਂ ਡਿੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਰਾਮ ਨਗਰ ਖੇਤਰ ਦੇ ਕਾਗੋਰਟ ਪਿੰਡ ਨੇੜੇ ਕੂਣੀ ਮੋੜ ’ਤੇ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਜਾਰੀ ਹਨ। ਕਈ ਲੋਕਾਂ ਨੂੰ ਮੌਕੇ ਤੋਂ ਹਸਪਤਾਲ ਲਿਜਾਇਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਹਾਦਸਾ ਹੋਇਆ ਤਾਂ ਬੱਸ ਇੱਕ ਦੂਰ-ਦੁਰਾਡੇ ਪਿੰਡ ਤੋਂ ਊਧਮਪੁਰ ਜਾ ਰਹੀ ਸੀ।  ਅਧਿਕਾਰੀਆਂ ਨੇ ਦੱਸਿਆ ਕਿ ਦੇ ਬੱਸ ਦੇ ਮਲਬੇ ਵਿੱਚੋਂ ਕੁੱਲ 15 ਲਾਸ਼ਾਂ ਕੱਢੀਆਂ ਗਈਆਂ ਹਨ, ਜਦੋਂ ਕਿ 20 ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਹਾਦਸੇ ਮਗਰੋਂ ਊਧਮਪੁਰ ਦੇ ਡਿਪਟੀ ਕਮਿਸ਼ਨਰ ਮਿੰਗਾ ਸ਼ੇਰਪਾ ਨਾਲ ਗੱਲ ਕੀਤੀ। ਉਹਨਾਂ ਕਿਹਾ ਕਿ ਗੰਭੀਰ ਜ਼ਖਮੀਆਂ ਨੂੰ ਏਅਰਲਿਫਟ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਬੱਸ (ਜੇਕੇ14ਡੀ2121) ਸਵੇਰੇ ਰਾਮਨਗਰ ਤੋਂ ਊਧਮਪੁਰ ਆ ਰਹੀ ਸੀ। ਹਾਦਸੇ ਮੌਕੇ ਬੱਸ ਵਿਚ ਸਰਕਾਰੀ ਕਰਮਚਾਰੀ, ਸਕੂਲ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਸਵਾਰ ਸਨ। ਹਾਦਸਾ ਸਵੇਰੇ 9:40 ਵਜੇ ਦੇ ਕਰੀਬ ਵਾਪਰਿਆ ਜਦੋਂ ਕੂਣੀ ਮੋੜ ’ਤੇ ਬੱਸ ਬੇਕਾਬੂ ਹੋ ਗਈ। ਬੱਸ ਸੜਕ ਤੋਂ 80 ਮੀਟਰ ਹੇਠਾਂ ਜਾ ਕੇ ਪਲਟ ਗਈ। ਹਾਦਸੇ ਮਗਰੋਂ ਮੌਕੇ 'ਤੇ ਅਫ਼ਰਾ ਤਫ਼ਰੀ ਮਚ ਗਈ ਅਤੇ ਸਥਾਨਕ ਲੋਕ ਤੁਰੰਤ ਰਾਹਤ ਕਾਰਜਾਂ ਵਿੱਚ ਜੁਟ ਗਏ।

ਮੌਕੇ ਪਰ ਪਹੁੰਚੀ ਟਰੈਫਿਕ ਪੁਲਿਸ ਅਤੇ ਐਸ.ਡੀ.ਆਰ.ਐਫ

ਸੂਚਨਾ ਮਿਲਦੇ ਹੀ ਪੁਲਿਸ, ਟ੍ਰੈਫਿਕ ਪੁਲਿਸ, ਐਸਡੀਆਰਐਫ ਅਤੇ ਹੋਰ ਏਜੰਸੀਆਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਤੇ ਬਚਾਅ ਕਾਰਜਾਂ ਦੀ ਕਮਾਨ ਸੰਭਾਲ ਲਈ। ਸਖ਼ਤ ਮੁਸ਼ੱਕਤ ਮਗਰੋਂ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਐਂਬੂਲੇਂਸ ਜ਼ਰੀਏ ਜੀਐੱਮਸੀ ਊਧਮਪੁਰ ਪਹੁੰਚਾਇਆ। ਇਸ ਸਬੰਧ ਵਿੱਚ ਡੀਐਸਪੀ ਟ੍ਰੈਫਿਕ ਪੰਕਜ ਸੂਦਨ ਨੇ ਕਿਹਾ ਕਿ ਹਾਦਸਾ ਗੰਭੀਰ ਹੈ ਅਤੇ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਮੁਹਿੰਮ ਚਲਾ ਰਹੀ ਹੈ। ਮੌਤਾਂ ਅਤੇ ਜ਼ਖ਼ਮੀਆਂ ਦੀ ਗਿਣਤੀ ਦਾ ਪਤਾ ਲਗਾਇਆ ਜਾ ਰਿਹਾ ਹੈ।