Arth Parkash : Latest Hindi News, News in Hindi
Couple commits suicide along with three-year-old daughter in Kurukshetra ਕੁਰੂਕਸ਼ੇਤਰ ’ਚ ਦੰਪਤੀ ਵੱਲੋਂ ਤਿੰਨ ਸਾਲਾਂ ਦੀ ਬੱਚੀ ਸਣੇ ਖ਼ੁਦਕੁਸ਼ੀ
Monday, 20 Apr 2026 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਕੁਰੂਕਸ਼ੇਤਰ ਵਿੱਚ ਇੱਕ ਜੋੜੇ ਨੇ ਆਪਣੀ ਨਾਬਾਲਗ ਧੀ ਸਮੇਤ ਕਥਿਤ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਦੀਆਂ ਲਾਸ਼ਾਂ ਸੋਮਵਾਰ ਸਵੇਰੇ ਕਮਰੇ ਵਿੱਚ ਲਟਕਦੀਆਂ ਮਿਲੀਆਂ। ਮ੍ਰਿਤਕਾਂ ਦੀ ਪਛਾਣ ਜਤਿੰਦਰ ਕੁਮਾਰ, ਉਸ ਦੀ ਪਤਨੀ ਮੰਜੂ ਅਤੇ ਉਨ੍ਹਾਂ ਦੀ ਧੀ ਅਦਵਿਕਾ (3) ਵਜੋਂ ਹੋਈ ਹੈ। ਇਹ ਸਾਰੇ ਕੁਰੂਕਸ਼ੇਤਰ ਦੇ ਪ੍ਰੇਮ ਨਗਰ ਦੇ ਰਹਿਣ ਵਾਲੇ ਹਨ।

ਸੂਤਰਾਂ ਮੁਤਾਬਕ ਨਾਬਾਲਗ ਕੁੜੀ ਕਿਸੇ ਬਿਮਾਰੀ ਤੋਂ ਪੀੜਤ ਸੀ ਅਤੇ ਪਰਿਵਾਰ ਨੇ ਐਤਵਾਰ ਰਾਤੀਂ ਇਹ ਸਖ਼ਤ ਕਦਮ ਚੁੱਕਿਆ। ਖ਼ੁਦਕੁਸ਼ੀ ਤੋਂ ਪਹਿਲਾਂ ਜਤਿੰਦਰ ਨੇ ਕਥਿਤ ਤੌਰ ’ਤੇ ਆਪਣੇ ਕਿਸੇ ਨੇਡ਼ਲੇ ਰਿਸ਼ਤੇਦਾਰ ਨੂੰ ਸੁਨੇਹਾ ਭੇਜਿਆ ਕਿ ਉਸ ਦੀ ਇਕੱਲੀ ਰਹਿੰਦੀ ਮਾਂ ਦੀ ਸਾਂਭ ਸੰਭਾਲ ਕੀਤੀ ਜਾਵੇ। ਘਟਨਾ ਬਾਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਐਲਐਨਜੇਪੀ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਖੁਦਕੁਸ਼ੀ ਦੀ ਜਾਣਕਾਰੀ ਸਵੇਰੇ ਮਿਲੀ ਸੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।