Arth Parkash : Latest Hindi News, News in Hindi
Farmer who climbed 400 feet high tower for one and a half years brought down ਡੇਢ ਸਾਲ ਤੋਂ 400 ਫੁੱਟ ਉੱਚੇ ਟਾਵਰ 'ਤੇ ਚੜ੍ਹੇ ਕਿਸਾਨ ਨੂੰ ਹੇਠਾਂ ਉਤਾਰਿਆ
Friday, 24 Apr 2026 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਜਾਬ ਵਿਚ ਬੇਅਦਬੀਆਂ ਖਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਪਿਛਲੇ ਕਰੀਬ 18 ਮਹੀਨਿਆਂ ਤੋਂ  400 ਫੁੱਟ ਉੱਚੇ BSNL ਟਾਵਰ ਉੱਪਰ ਚੜ੍ਹੇ ਕਿਸਾਨ ਗੁਰਜੀਤ ਸਿੰਘ ਖਾਲਸਾ (43) ਨੂੰ ਪਟਿਆਲਾ ਪ੍ਰਸ਼ਾਸਨ ਨੇ ਫੌਜ ਦੇ ਅਧਿਕਾਰੀਆਂ ਦੀ ਮਦਦ ਨਾਲ ਸਫਲਤਾਪੂਰਵਕ ਹੇਠਾਂ ਉਤਾਰ ਦਿੱਤਾ ਹੈ। ਇਹ ਸਾਂਝਾ ਆਪ੍ਰੇਸ਼ਨ ਕਰੀਬ 30 ਮਿੰਟ ਚੱਲਿਆ। ਫੌਜ ਅਤੇ ਜ਼ਿਲ੍ਹਾ ਪੁਲਿਸ ਨੇ ਖਾਲਸਾ ਨੂੰ ਸੁਰੱਖਿਅਤ ਹੇਠਾਂ ਉਤਾਰਨ ਲਈ ਵਾਧੂ ਟੀਮਾਂ ਤਾਇਨਾਤ ਕੀਤੀਆਂ ਸਨ। ਖ਼ਾਲਸਾ ਨੂੰ ਸਿਹਤ ਜਾਂਚ ਲਈ ਫੌਰੀ ਹਸਪਤਾਲ ਦਾਖਲ ਕਰਵਾਇਆ ਗਿਆ। ਖ਼ਾਲਸਾ ਨੇ ਕਿਹਾ ਕਿ ਉਹ ਚੜ੍ਹਦੀ ਕਲਾ ਵਿੱਚ ਹਾਂ। ਉਸ ਨੇ ਇਸ ਨੇਕ ਕਾਰਜ ਲਈ ਮਿਲੇ ਸਮਰਥਨ ਵਾਸਤੇ ਲੋਕਾਂ ਦਾ ਧੰਨਵਾਦ ਕੀਤਾ। 

ਫੌਜ, ਪੁਲਿਸ, ਫਾਇਰ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨੌਂ ਮੈਂਬਰੀ ਟੀਮ ਨੇ ਵੀਰਵਾਰ ਨੂੰ ਮੌਕੇ ਦਾ ਦੌਰਾ ਕੀਤਾ ਸੀ। ਪੰਜਾਬ ਸਰਕਾਰ ਨੇ ਖਾਲਸਾ ਨੂੰ ਟਾਵਰ ਤੋਂ ਸੁਰੱਖਿਅਤ ਉਤਾਰਨ ਲਈ ਬੁੱਧਵਾਰ ਨੂੰ ਫੌਜ ਤੋਂ ਸਹਾਇਤਾ ਮੰਗੀ ਸੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਬਿੱਲ, 2026’ ਨੂੰ ਰਸਮੀ ਪ੍ਰਵਾਨਗੀ ਦੇਣ ਤੋਂ ਕੁਝ ਘੰਟਿਆਂ ਬਾਅਦ ਕਾਨੂੰਨ ਦੇ ਅਮਲੀ ਰੂਪ ’ਚ ਲਾਗੂ ਹੋਣ ਮਗਰੋਂ ਖਾਲਸਾ ਦੇ ਟਾਵਰ ਤੋਂ ਹੇਠਾਂ ਉਤਰਨ ਦਾ ਰਾਹ ਪੱਧਰਾ ਹੋ ਗਿਆ ਸੀ। ਦੋ ਸਾਲ ਪਹਿਲਾਂ ਟਾਵਰ ’ਤੇ ਚਡ਼੍ਹਨ ਮੌਕੇ ਗੁਰਜੀਤ ਸਿੰਘ ਖਾਲਸਾ ਦਾ ਭਾਰ 75 ਕਿਲੋ ਸੀ ਜੋ ਹੁਣ ਵੱਧ ਕੇ 120 ਕਿਲੋ ਹੋ ਗਿਆ। ਖਾਲਸਾ ਪੇਸ਼ੇ ਵਜੋਂ ਕਿਸਾਨ ਹੈ ਤੇ ਡੇਅਰੀ ਦਾ ਕੰਮ ਵੀ ਕਰਦਾ ਹੈ।