Arth Parkash : Latest Hindi News, News in Hindi
ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਦੋਸ਼ੀ ਨਿਸ਼ਾਨ ਸਿੰਘ ਦੀ ਭਾਲ ਜਾਰੀ ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਦੋਸ਼ੀ ਨਿਸ਼ਾਨ ਸਿੰਘ ਦੀ ਭਾਲ ਜਾਰੀ
Monday, 27 Apr 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੁਲਿਸ ਵਿਭਾਗ ਫਾਜ਼ਿਲਕਾ ਵੱਲੋਂ ਦੋਸ਼ੀ ਨਿਸ਼ਾਨ ਸਿੰਘ ਦੀ ਭਾਲ ਜਾਰੀ

ਜੇਕਰ ਕਿਸੇ ਨੂੰ ਵੀ ਦੋਸੀ ਦੀ ਸੂਚਨਾ ਮਿਲਦੀ ਹੈ ਤਾਂ ਉਹ ਮੋਬਾ.ਨੰ 85588-00900, 85588-00838 ਜਾਂ ਫਿਰ 85588-00813 ਤੇ ਕਰ ਸਕਦਾ ਹੈ ਸੰਪਰਕ

ਫਾਜ਼ਿਲਕਾ 28 ਅਪ੍ਰੈਲ

ਥਾਣਾ ਸਦਰ ਫਾਜ਼ਿਲਕਾ ਦੇ ਮੁੱਖ ਅਫਸਰ ਹਰਦੇਵ ਸਿੰਘ ਨੇ  ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਕਦਮਾ ਬਰਬਿਆਨ ਦੇਸਾ ਸਿੰਘ ਪੁੱਤਰ ਸ਼ੇਰ ਸਿੰਘ ਪੁੱਤਰ ਸੌਦਾਗਰ ਸਿੰਘ ਵਾਸੀ ਢਾਣੀ ਪਿੰਡ ਤਰੋਬੜੀ ਬਰਖਿਲਾਫ ਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘ ਵਾਸੀ ਆਹਲ ਬੋਦਲਾ ਬਾਬਤ ਮੁੱਦਈ ਦੀ ਨਾ ਬਾਲਗ ਦੋਹਤਰੀ ਗੁਰਨੂਰ ਕੌਰ ਉਮਰ ਲਗਭਗ 15 ਸਾਲ 08 ਮਹੀਨੇ ਨੂੰ ਜਸਨਪ੍ਰੀਤ ਸਿੰਘ ਆਪਣੀ ਮਾਤਾ ਕਰਮਜੀਤ ਕੌਰ ਪਤਨੀ ਸੁਖਵਿੰਦਰ ਸਿੰਘ ਅਤੇ ਭੈਣ ਗਗਨਦੀਪ ਕੌਰ ਪੁੱਤਰੀ ਸੁਖਵਿੰਦਰ ਸਿੰਘਨਿਸ਼ਾਨ ਸਿੰਘ ਪੁੱਤਰ ਦੇਸਾ ਸਿੰਘਵਾਸੀਆਨ ਆਹਲ ਬੋਦਲਾ ਨਾਲ ਰਲਕੇ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਏ ਹਨ। ਜਿਸਤੇ ਬਾਅਦ ਤਹਿਰੀਰ ਬਿਆਨ ਮੁੱਕਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ।

ਮੁੱਕਦਮਾ ਉਕਤ ਵਿੱਚ ਦੋਸ਼ੀ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਬਾਕੀ ਹੈ। ਮੁੱਕਦਮਾ ਉਕਤ ਦਾ ਚਲਾਨ ਮਿਤੀ 21 ਮਾਰਚ 2025 ਨੂੰ  ਅਦਾਲਤ ਪੇਸ਼ ਕੀਤਾ ਜਾ ਚੁੱਕਾ ਹੈ। ਦੋਸ਼ੀ ਨਿਸ਼ਾਨ ਸਿੰਘ ਨੂੰ ਮਾਨਯੋਗ ਅਦਾਲਤ ਸ਼੍ਰੀ ਤਰਨਤਾਰਨ ਸਿੰਘ ਬਿੰਦਰਾ ASJ/FZK ਵੱਲੋ ਮਿਤੀ 29 ਅਪ੍ਰੈਲ 2026 ਤੱਕ ਪੇਸ਼ ਹੋਣ ਦਾ ਹੁਕਮ ਹੋਇਆ ਹੈ। ਮੁੱਸਮੀ ਨਿਸ਼ਾਨ ਸਿੰਘ ਗ੍ਰਿਫਤਾਰੀ ਤੋਂ ਡਰਦਾ ਲੁਕ ਰਿਹਾ ਹੈ। ਜੇਕਰ ਪਿੰਡਆਸ ਪਾਸ ਜਾਂ ਕਿਸੇ ਹੋਰ ਨੂੰ ਉਕਤ ਦੋਸੀਆਂ ਬਾਰੇ ਕੋਈ ਵੀ ਸੂਚਨਾ ਮਿਲੀ ਹੈ ਤਾਂ ਉਹ ਕੰਟਰੋਲ ਰੂਮ ਫਾਜਿਲਕਾ ਦੇ ਮੋਬਾ.ਨੰ 85588-00900, ਮੁੱਖ ਮੁਨਸ਼ੀ ਥਾਣਾ ਦੇ ਮੋਬਾਈਲ ਨੰਬਰ 85588-00838 ਜਾਂ ਫਿਰ ਮੁੱਖ ਅਫਸਰ ਥਾਣਾ ਦੇ ਮੋਬਾ ਨੰ. 85588-00813 ਤੇ ਸੰਪਰਕ ਕੀਤਾ ਜਾ ਸਕਦਾ ਹੈ।