Arth Parkash : Latest Hindi News, News in Hindi
Drone and 500g Heroin Recovered Near Khemkaran Border ਸਰਹੱਦ ਨਜ਼ਦੀਕ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬਰਾਮਦ
Tuesday, 28 Apr 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਤਰਨਤਾਰਨ ਦੇ ਖੇਮਕਰਨ ਇਲਾਕੇ ਵਿਚ ਪੈਂਦੇ ਸਰਹੱਦੀ ਖੇਤਰ ਵਿਚ ਪਕਿਸਤਾਨ ਵੱਲੋਂ ਆ ਕੇ ਡਿੱਗੇ ਡਰੋਨ ਸਮੇਤ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ| ਪੁਲੀਸ  ਸ਼ਟੇਸ਼ਨ ਖੇਮਕਰਨ ਦੇ ਐਸਐਚਓ ਇੰਸਪੈਕਟਰ ਕੰਵਲਜੀਤ ਰਾਏ ਨੇ ਦੱਸਿਆ ਕਿ ਏਐਸਆਈ ਦਿਲਬਾਗ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੂੰ ਗਸ਼ਤ ਦੋਰਾਨ ਸੂਚਨਾ ਮਿਲੀ ਕਿ ਸਰਹੱਦੀ ਪਿੰਡ ਮਹਿੰਦੀਪੁਰ ਨਜ਼ਦੀਕ ਸੀਮਾ ਚੌਂਕੀ ਹਰਦੀਪ ਦੇ ਖੇਤਰ ਵਿੱਚ ਕਿਸਾਨ ਜੋਗਾ ਸਿੰਘ ਪੁੱਤਰ ਗੁਰਮੇਜ
ਸਿੰਘ ਦੀ ਜ਼ਮੀਨ ਵਿੱਚ ਕੋਈ ਸ਼ੱਕੀ ਸਮਾਨ ਡਿੱਗਿਆ ਪਿਆ ਹੈ। ਪੁਲੀਸ ਪਾਰਟੀ ਨੇ ਤੁਰੰਤ ਬੀਐਸਐਫ ਦੀ 148 ਬਟਾਲੀਅਨ ਦੇ ਪੋਸਟ ਕਮਾਡੈਂਟ ਏਸੀ ਰਮਾਕਾਂਤ ਸੇਠੀ ਸਮੇਤ ਜਵਾਨਾਂ ਨੇ ਮੌਕੇ 'ਤੇ ਜਾ ਕੇ ਤਲਾਸ਼ੀ ਲਈ ਤਾਂ ਇਕ ਛੋਟਾ ਡਰੋਨ ਮਿਲਿਆ। ਜਾਂਚ ਕਰਨ 'ਤੇ ਨਾਲ ਬੰਨ੍ਹੇ ਹੋਏ ਪੈਕਟ ਵਿਚੋਂ  ਕਰੀਬ 502 ਗ੍ਰਾਮ ਹੈਰੋਇਨ ਮਿਲੀ, ਜਿਸ ਦੀ ਕੀਮਤ 2.5 ਕਰੋੜ ਬਣਦੀ ਹੈ।ਇਸ ਸੰਬੰਧੀ ਥਾਣਾ ਖੇਮਕਰਨ ਵਿੱਚ ਕੇਸ ਦਰਜ ਕਰਕੇ ਪੁਲੀਸ ਜਾਂਚ ਚ ਜੁੱਟ ਗਈ ਹੈ।