Arth Parkash : Latest Hindi News, News in Hindi
ਸੰਨੀ ਢਿਲੋਂ ਨੇ ਨਵ ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ ਗਿੱਦੜਬਾਹਾ  29 ਅਪ੍ਰੈਲ 2026 ਸੰਨੀ ਢਿਲੋਂ ਨੇ ਨਵ ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ ਗਿੱਦੜਬਾਹਾ  29 ਅਪ੍ਰੈਲ 2026
Tuesday, 28 Apr 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੰਨੀ ਢਿਲੋਂ ਨੇ ਨਵ ਉਸਾਰੀ ਖਾਲਿਆਂ ਦੇ ਰੱਖੇ ਨੀਂਹ ਪੱਥਰ
ਗਿੱਦੜਬਾਹਾ  29 ਅਪ੍ਰੈਲ 2026
       ਪੰਜਾਬ ਸਰਕਾਰ ਰਾਜ ਦੇ ਵਸਨੀਕਾਂ ਨੂੰ  ਖੇਤੀਬਾੜੀ ਅਤੇ  ਪੀਣ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ ਮੁਹੱਈਆਂ ਕਰਵਾਉਣ ਲਈ ਯੋਗ ਉਪਰਾਲੇ ਕਰ ਰਹੀ ਹੈ, ਇਹ ਜਾਣਕਾਰੀ  ਹਲਕਾ ਵਿਧਾਇਕ ਗਿੱਦੜਬਾਹਾ ਦੇ ਛੋਟੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਵਰਕਰ ਸ੍ਰੀ ਸੰਦੀਪ ਸਿੰਘ ਸੰਨੀ ਢਿਲੋਂ ਨੇ ਪਿੰਡ ਗੁਰੂਸਰ ਵਿਖੇ ਲੱਗਭਗ 149 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 21000 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਦਿਆਂ ਦਿੱਤੀ।
ਇਸੇ ਤਰ੍ਹਾਂ ਹੀ ਢਿਲੋਂ ਨੇ ਪਿੰਡ ਦੂਹੇਵਾਲਾ ਵਿਖੇ ਵੀ ਲਗਭਗ 98 ਲੱਖ ਰੁਪਏ ਦੀ ਲਾਗਤ ਨਾਲ 13700 ਫੁੱਟ ਨਵੇਂ ਖਾਲ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਪਾਣੀ ਨਾਲ ਸਬੰਧਿਤ ਕੋਈ ਸਮੱਸਿਆ ਪੇਸ਼ ਆਉਂਦੀ ਹੋਵੇ ਤਾਂ ਉਹ ਉਹਨਾਂ ਦੇ ਦਫਤਰ ਨਾਲ ਤਾਲਮੇਲ ਕਰ ਸਕਦੇ ਹਨ।