Arth Parkash : Latest Hindi News, News in Hindi
ਅੰਡਰ 19 ਕੁੜੀਆਂ ਤੇ ਸੀਨੀਅਰ ਔਰਤਾਂ ਦੇ ਕ੍ਰਿਕਟ ਟਰਾਇਲ 3 ਨੂੰ ਅੰਡਰ 19 ਕੁੜੀਆਂ ਤੇ ਸੀਨੀਅਰ ਔਰਤਾਂ ਦੇ ਕ੍ਰਿਕਟ ਟਰਾਇਲ 3 ਨੂੰ
Friday, 01 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਅੰਡਰ 19 ਕੁੜੀਆਂ ਤੇ ਸੀਨੀਅਰ ਔਰਤਾਂ ਦੇ ਕ੍ਰਿਕਟ ਟਰਾਇਲ 3 ਨੂੰ

 

 

 
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਈ 

 

 

ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਸੀਨੀਅਰ ਔਰਤਾਂ ਦੇ ਇੱਕ ਦਿਨਾਂ ਮੈਚ ਅਤੇ ਅੰਡਰ 19 ਕੁੜੀਆਂ ਦੇ ਇੱਕ ਦਿਨਾਂ ਮੈਚ ਲਈ ਤਰਨ ਤਾਰਨ ਜਿਲੇ ਦੀ ਕ੍ਰਿਕਟ ਟੀਮਾਂ ਚੁਣਨ ਵਾਸਤੇ ਟਰਾਇਲ 3 ਮਈ 2026 ਨੂੰ ਲਏ ਜਾ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਅਤੇ ਸੈਕਟਰੀ ਐਡਵੋਕੇਟ ਹਰਮਿੰਦਰ ਸਿੰਘ ਢਿੱਲੋ ਨੇ ਦੱਸਿਆ ਕਿ ਇਹਨਾਂ ਟਰਾਇਲ ਵਿੱਚ ਅੰਡਰ 19 ਕੁੜੀਆਂ ਇੱਕ ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਵਾਲੀਆਂ ਬੱਚੀਆਂ ਹਿੱਸਾ ਲੈ ਸਕਦੀਆਂ ਹਨ। ਇਹਨਾਂ ਟਰਾਇਲਾਂ ਵਿੱਚ ਗੈਸਟ ਪਲੇਅਰ ਵੀ ਸ਼ਾਮਿਲ ਹੋ ਸਕਦੇ ਹਨ। ਟਰਾਇਲਾਂ ਦਾ ਸਮਾਂ ਤੇ ਸਥਾਨ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ, ਪੱਟੀ ਰੋਡ ਤਰਨ ਤਾਰਨ ਰੱਖਿਆ ਗਿਆ ਹੈ। ਇਸ ਮੌਕੇ ਤੇ ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਇੰਟ ਸਕੱਤਰ ਰੋਜ਼ ਦੀਪ ਸਿੰਘ ਸੰਧੂ , ਸ਼ੇਰ ਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਅਤੇ ਐਸੋਸੀਏਸ਼ਨ ਦੇ ਮੈਂਬਰ ਤੇ ਹੋਰ ਮੌਹਤਵਾਰ ਹਾਜ਼ਰ ਸਨ।