Arth Parkash : Latest Hindi News, News in Hindi
AAP and BJP are two sides of the same coin: Bajwa 'ਆਪ' ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ: Bajwa
Monday, 04 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕਾਂਗਰਸ ਨੇਤਾ ਅਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਕ ਪੋਸਟ ਸਾਂਝੀ ਕਰਕੇ ਕਿਹਾ, "ਮੈਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਮੁੱਖ ਮੰਤਰੀ ਮਾਨ ਭਾਜਪਾ ਦੇ ਹਿੱਤਾਂ ਦੀ ਪੂਰਤੀ ਲਈ ਚੁੱਪ-ਚਾਪ ਦਿੱਲੀ ਵਿਚ ਵਿਧਾਇਕਾਂ ਨੂੰ ਖੜ੍ਹਾ ਕਰ ਸਕਦੇ ਹਨ। ਹੁਣ ਰਾਘਵ ਚੱਢਾ ਦੇ ਉਸੇ ਦਿਨ ਰਾਸ਼ਟਰਪਤੀ ਨਾਲ ਸਿਰਫ਼ 90 ਮਿੰਟ ਪਹਿਲਾਂ ਮੁਲਾਕਾਤ ਕਰਨਾ ਜਵਾਬਾਂ ਨਾਲੋਂ ਜ਼ਿਆਦਾ ਸਵਾਲ ਖੜ੍ਹੇ ਕਰਦਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਇਸ ਰਫ਼ਤਾਰ ਨਾਲ ਅਰਵਿੰਦ ਕੇਜਰੀਵਾਲ ਨੂੰ ਲੱਗ ਸਕਦਾ ਹੈ ਕਿ ਅਗਲਾ 'ਸਰਪ੍ਰਾਈਜ਼' ਉਨ੍ਹਾਂ ਲਈ ਥੋੜਾ ਜਲਦੀ ਆ ਗਿਆ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸੁਨੀਲ ਜਾਖੜ ਨੇ ਕੱਲ੍ਹ ਇਕ ਸੰਕੇਤ ਦਿੱਤਾ ਸੀ ਕਿ ਆਪ ਤੇ ਭਾਜਪਾ ਇਕੋ ਸਿੱਕੇ ਦੇ ਦੋ ਪਹਿਲੂ ਹਨ।