Arth Parkash : Latest Hindi News, News in Hindi
ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ
Monday, 04 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਫਰੀਦਕੋਟ

 

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ

 

ਵਾਤਾਵਰਨ ਬਚਾਉਣ ਦੇ ਨਾਹਰਿਆਂ ਨਾਲ ਕੀਤਾ ਜਾਗਰੂਕ

 

ਹੁਣ ਵਿਦਿਆਰਥੀਆਂ ਕੋਲ ਵੱਡੇ ਅਫਸਰ ਬਨਣ ਦੇ ਸੁਨਹਿਰੀ ਮੌਕੇ : ਸਪੀਕਰ ਸੰਧਵਾ

ਕੋਟਕਪੂਰਾ, 5 ਮਈ (                        ) ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਜਾਗਾਂਗੇ ਜਗਾਵਾਂਗੇ-ਵਾਤਾਵਰਨ ਬਚਾਵਾਂਗੇ’ ਨਾਅਰੇ ਹੇਠ ਪਿੰਡ ਸੰਧਵਾਂ ਦੇ ਭਾਈ ਕਿਸ਼ਨ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸ. ਸੰਧਵਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਸਰਕਾਰ ਨੇ ਆਪਣੇ ਬਜਟ ਦਾ 25 ਫੀਸਦੀ ਅਰਥਾਤ ਚੌਥਾ ਹਿੱਸਾ ਸਿੱਖਿਆ ਉਪਰ ਖਰਚ ਦਿੱਤਾ ਹੈਹੁਣ ਪੰਜਾਬ ਭਰ ਦੇ ਵਿਦਿਆਰਥੀ/ਵਿਦਿਆਰਥਣਾ ਕੋਲ ਵੱਡੇ ਅਫਸਰ ਬਨਣ ਦੇ ਅਨੇਕਾਂ ਸੁਨਹਿਰੀ ਮੌਕੇ ਹਨ। ਉਨ੍ਹਾਂ ਬੱਚਿਆ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਵਾਤਾਵਰਨ ਸਾਫ ਸੁੱਥਰਾ ਬਣਿਆ ਰਿਹਾ।

ਸੁਸਾਇਟੀ ਦੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਖਾਲਸਾ ਅਤੇ ਹਰਵਿੰਦਰ ਸਿੰਘ ਮਰਵਾਹ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦਰਿਆਵਾਂ ਦੇ ਪਲੀਤ ਹੋ ਰਹੇ ਪਾਣੀਆਂਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀਜੰਗਲਾਂ ਦੀ ਘੱਟ ਰਹੀ ਗਿਣਤੀਜਲਗਾਹਾਂ ਦੇ ਰਕਬੇ ਦੀ ਘਾਟਹਵਾ ਦੇ ਪ੍ਰਦੂਸ਼ਣ ਦਾ ਪੈਮਾਨਾਜਲਵਾਯੂ ਪਰਿਵਰਤਨਰੇਹਾਂ ਅਤੇ ਸਪਰੇਆਂਸ਼ੋਰ ਪ੍ਰਦੂਸ਼ਣਪਟਾਕੇ/ਆਤਿਸ਼ਬਾਜੀਆਂ ਅਤੇ ਪਰਾਲੀ ਨੂੰ ਲੱਗਦੀਆਂ ਅੱਗਾਂ ਦਾ ਧੂੰਆਂਵਾਹਨਾ ਅਤੇ ਉਦਯੋਗਿਕ ਇਕਾਈਆਂ ਦਾ ਪ੍ਰਦੂਸ਼ਣ ਵਰਗੀਆਂ ਅਨੇਕਾਂ ਉਦਾਹਰਨਾ ਦੇ ਕੇ ਬੱਚਿਆ ਨੂੰ ਸਮਝਾਇਆ ਕਿ ਜੇਕਰ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲਾ ਸਮਾਂ ਬੜਾ ਭਿਆਨਕ ਅਤੇ ਖਤਰਨਾਕ ਹੋਵੇਗਾ।

ਜਾਗਰੂਕਤਾ ਸੈਮੀਨਾਰ ਮੌਕੇ ਸਕੂਲੀ ਬੱਚਿਆਂ ,ਅਧਿਆਪਕਾਂ ਅਤੇ ਸਮੁੱਚੇ ਸਟਾਫ ਨੇ ਪ੍ਰਣ ਕੀਤਾ ਕਿ ਉਹ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਾਉਣਗੇਪਟਾਕੇ ਅਤੇ ਆਤਿਸ਼ਬਾਜੀ ਤੋਂ ਗੁਰੇਜ ਕਰਨਗੇਪ੍ਰਦੂਸ਼ਣ ਨਹੀਂ ਫੈਲਾਉਣਗੇ। ਉਹਨਾ ਪਾਣੀ ਦੀ ਬੱਚਤਮੀਂਹ ਦੇ ਪਾਣੀ ਦੀ ਸੰਭਾਲਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂਬੂਟਿਆਂ/ਦਰੱਖਤਾਂ ਦੀ ਸੰਭਾਲ ਵਰਗੇ ਅਨੇਕਾਂ ਨੁਕਤਿਆਂ ਦੀ ਸਾਂਝ ਪਾਉਂਦਿਆਂ ਅਤੇ ਅੰਕੜਿਆਂ ਸਹਿਤ ਅਨੇਕਾਂ ਉਦਾਹਰਨਾ ਦਿੰਦਿਆਂ ਦੱਸਿਆ ਕਿ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਲਈ ਵਾਤਾਵਰਣ ਦੀ ਸੰਭਾਲ ਬਹੁਤ ਜਰੂਰੀ ਹੈ। ਇਸ ਮੌਕੇ ਬੱਚਿਆਂ ਨੂੰ ਜਾਗਰੂਕਤਾ ਵਾਲੀਆਂ ਕਾਪੀਆਂ ਵੀ ਮੁਫਤ ਵੰਡੀਆਂ ਗਈਆਂ। ਜਦਕਿ ਪਹਿਲਾਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਪ੍ਰਿ. ਰਾਜੇਸ਼ ਕੁਮਾਰ ਸ਼ਰਮਾਇੰਜ. ਜਗਤਾਰ ਸਿੰਘ ਗਿੱਲਇੰਸ. ਹਰੀਸ਼ ਵਰਮਾਰਾਜਿੰਦਰ ਸਿੰਘ ਬਰਾੜਗੁਰਮੀਤ ਸਿੰਘ ਸੰਧੂਡਾ. ਸਤਵਿੰਦਰ ਸਿੰਘ ਗਿੱਲਗੋਗੀ ਬਰਾੜਸੁਨੀਲ ਕੁਮਾਰ ਬਿੱਟਾ ਗਰੋਵਰ ਤੋਂ ਇਲਾਵਾ ਹੋਰ ਹਾਜ਼ਰ ਸਨ।