
ਹੁਸ਼ਿਆਰਪੁਰ: ਗਊ ਸੇਵਾ ਮਿਸ਼ਨ (ਰਜਿ.) ਨੇ ਪੰਜਾਬ ਵਿੱਚ ਗਊਸ਼ਾਲਾਵਾਂ ਅਤੇ ਪਸ਼ੂ ਪਾਲਕਾਂ ਦੇ ਸਾਹਮਣੇ ਆਏ ਗੰਭੀਰ ਚਾਰੇ ਦੇ ਸੰਕਟ ਨੂੰ ਲੈ ਕੇ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਹੈ।
ਸੰਸਥਾ ਦਾ ਕਹਿਣਾ ਹੈ ਕਿ ਕਾਗਜ਼ ਮਿੱਲਾਂ, ਇੱਟਾਂ ਦੇ ਭੱਠੇ ਅਤੇ ਫੈਕਟਰੀਆਂ ਪਸ਼ੂਆਂ ਦੇ ਚਾਰੇ ਨੂੰ ਬਾਲਣ ਅਤੇ ਕੱਚੇ ਮਾਲ ਵਜੋਂ ਵਰਤ ਰਹੀਆਂ ਹਨ। ਇਸ ਕਾਰਨ ਘਾਹ, ਤੂੜੀ ਅਤੇ ਪਰਾਲੀ ਦੀਆਂ ਕੀਮਤਾਂ ਕਈ ਗੁਣਾ ਵਧ ਗਈਆਂ ਹਨ, ਜਿਸ ਕਾਰਨ ਗਊਆਂ ਦੀ ਸੇਵਾ ਕਰਨੀ ਮੁਸ਼ਕਲ ਹੋ ਗਈ ਹੈ।
ਚਾਰੇ ਦੀ ਉਦਯੋਗਿਕ ਵਰਤੋਂ 'ਤੇ ਤੁਰੰਤ ਰੋਕ ਲਗਾਈ ਜਾਵੇ।
ਗਊਸ਼ਾਲਾਵਾਂ ਨੂੰ ਸਥਾਈ ਆਰਥਿਕ ਮਦਦ ਦਿੱਤੀ ਜਾਵੇ।
"ਕਾਊ ਸੈੱਸ" (Cow Cess) ਦਾ ਪੈਸਾ ਪਾਰਦਰਸ਼ੀ ਤਰੀਕੇ ਨਾਲ ਗਊਸ਼ਾਲਾਵਾਂ ਨੂੰ ਮਿਲੇ।
ਸ਼ਾਮਲਾਟ/ਗਊਚਰ ਜ਼ਮੀਨ ਸੁਰੱਖਿਅਤ ਕਰਕੇ ਗਊਸ਼ਾਲਾਵਾਂ ਨੂੰ ਦਿੱਤੀ ਜਾਵੇ।
ਗਊਆਂ 'ਤੇ ਅੱਤਿਆਚਾਰ ਅਤੇ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਪਸ਼ੂ ਪਾਲਣ ਅਤੇ ਗਊ ਆਧਾਰਿਤ ਖੇਤੀ ਲਈ ਠੋਸ ਨੀਤੀ ਬਣਾਈ ਜਾਵੇ।
ਗਊ ਸੇਵਾ ਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਦੇਰੀ ਹੋਈ ਤਾਂ ਹਜ਼ਾਰਾਂ ਗਊਆਂ ਭੁੱਖ-ਪਿਆਸ ਕਾਰਨ ਪ੍ਰਭਾਵਿਤ ਹੋਣਗੀਆਂ। ਮੰਗ ਪੱਤਰ 'ਤੇ ਗਊ ਸੇਵਕ ਬਾਬਾ ਸੁਖ ਸਿੰਘ ਦੇ ਦਸਤਖਤ ਹਨ। ਇਹ ਸੰਸਥਾ ਪੰਜਾਬ ਦੇ ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਜਲੰਧਰ ਵਿੱਚ 5 ਗਊਸ਼ਾਲਾਵਾਂ ਚਲਾ ਰਹੀ ਹੈ।