Arth Parkash : Latest Hindi News, News in Hindi
Punjab PCS transfers ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 PCS ਅਧਿਕਾਰੀਆਂ ਦੇ ਤਬਾਦਲੇ
Sunday, 10 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ੍ਹ: ਰਾਜ ਸਰਕਾਰ ਨੇ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਐਤਵਾਰ ਨੂੰ 15 ਪੀ ਸੀ ਐੱਸ (PCS) ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਵੱਲੋਂ ਜਾਰੀ ਹੁਕਮਾਂ ਤਹਿਤ ਕਈ ਜ਼ਿਲ੍ਹਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ADC), ਐੱਸ ਡੀ ਐੱਮ (SDM) ਅਤੇ ਹੋਰ ਅਹਿਮ ਅਹੁਦਿਆਂ 'ਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।ਮੁੱਖ ਨਿਯੁਕਤੀਆਂ ਅਤੇ ਤਬਾਦਲੇ:ਸਕੱਤਰ ਸਿੰਘ ਬੱਲ: ਕਪੂਰਥਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤੋਂ ਬਦਲ ਕੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ), ਪੰਜਾਬ ਲਗਾਇਆ ਗਿਆ ਹੈ। ਉਨ੍ਹਾਂ ਕੋਲ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ (ਮੋਹਾਲੀ) ਦਾ ਵਾਧੂ ਚਾਰਜ ਵੀ ਰਹੇਗਾ। ਤੇਜਦੀਪ ਸਿੰਘ ਸੈਨੀ ਨੂੰ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੀਆਂ ਸੇਵਾਵਾਂ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਨੂੰ ਸੌਂਪਦੇ ਹੋਏ, ਉਨ੍ਹਾਂ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ (JDA) ਨਿਯੁਕਤ ਕੀਤਾ ਗਿਆ ਹੈ। ਅਮਰਜੀਤ ਨੂੰ ਜਲੰਧਰ ਵਿਕਾਸ ਅਥਾਰਟੀ ਵਿੱਚ ਤਾਇਨਾਤ ਅਮਰਜੀਤ ਨੂੰ ਹੁਣ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ), ਜਲੰਧਰ ਲਗਾਇਆ ਗਿਆ ਹੈ।

ਮਾਨਸਾ ਦੀ ADC (ਜਨਰਲ) ਅਨੁਪ੍ਰੀਤਾ ਜੌਹਲ ਨੂੰ ਪਟਿਆਲਾ ਭੇਜਿਆ ਗਿਆ ਹੈ, ਜਦਕਿ ਪਟਿਆਲਾ ਵਿੱਚ ਤਾਇਨਾਤ ਸਿਮਰਪ੍ਰੀਤ ਨੂੰ ਮਾਨਸਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।ਚਾਰੂਮਿਤਾ: ਸਥਾਨਕ ਸਰਕਾਰਾਂ ਵਿਭਾਗ ਵਿੱਚ ਸੰਯੁਕਤ ਸਕੱਤਰ ਚਾਰੂਮਿਤਾ ਨੂੰ SDM ਅਜਨਾਲਾ ਨਿਯੁਕਤ ਕੀਤਾ ਗਿਆ ਹੈ। ਧਰਮਕੋਟ ਦੇ SDM ਗੁਰਵਿੰਦਰ ਸਿੰਘ ਜੌਹਲ ਨੂੰ ਵਾਧੂ ਚਾਰਜ ਵਜੋਂ ਨਗਰ ਨਿਗਮ ਮੋਗਾ ਦਾ ਕਮਿਸ਼ਨਰ ਲਗਾਇਆ ਗਿਆ ਹੈ।

ਹੋਰ ਅਹਿਮ ਤਬਾਦਲੇ: ਤੁਸ਼ਿਤਾ ਗੁਲਾਟੀ ਨੂੰ ਮੁੱਖ ਮੰਤਰੀ ਫੀਲਡ ਅਫ਼ਸਰ ਲੁਧਿਆਣਾ, ਅਰਵਿੰਦਰ ਪਾਲ ਸਿੰਘ ਨੂੰ SDM ਗਿੱਦੜਬਾਹਾ (ਵਾਧੂ ਚਾਰਜ: RTO ਸ੍ਰੀ ਮੁਕਤਸਰ ਸਾਹਿਬ), ਬਲਕਰਨ ਸਿੰਘ ਮਾਹਲ ਨੂੰ SDM ਰਾਮਪੁਰਾ ਫੂਲ, ਸੁਖਰਾਜ ਸਿੰਘ ਢਿੱਲੋਂ ਨੂੰ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਪਟਿਆਲਾ, ਬੇਅੰਤ ਸਿੰਘ ਸਿੱਧੂ ਨੂੰ SDM ਕੋਟਕਪੂਰਾ, ਜਸਪਾਲ ਸਿੰਘ ਬਰਾੜ ਨੂੰ SDM ਗੁਰੂਹਰਸਹਾਏ ਲਗਾਇਆ ਗਿਆ ਹੈ

ਤੁਰੰਤ ਚਾਰਜ ਸੰਭਾਲਣ ਦੇ ਨਿਰਦੇਸ਼:ਸਰਕਾਰ ਨੇ ਸਾਰੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਤਾਇਨਾਤੀ ਸਥਾਨਾਂ 'ਤੇ ਕਾਰਜਭਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਖਾਲੀ ਹੋਣ ਵਾਲੇ ਅਹੁਦਿਆਂ ਦਾ ਕੰਮ ਸਬੰਧਤ ਵਿਭਾਗ ਅੰਦਰੂਨੀ ਵਿਵਸਥਾ ਤਹਿਤ ਸੰਭਾਲਣਗੇ।