
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ 15 ਮਈ ਨੂੰ
ਫਾਜਿਲਕਾ 14 ਮਈ
ਜਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਗੁਰਤੇਜ਼ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆਂ ਕਿ ਮਿਤੀ 15 ਮਈ 2026 ਦਿਨ ਸ਼ੁਕਰਵਾਰ ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਫਾਜਿਲਕਾ ਵਿਖੇ ਇਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਹੋਰ ਜਾਣਕਾਰੀ ਰਾਹੀ ਦੱਸਿਆ ਕਿ ਇਸ ਕੈਂਪ ਵਿੱਚ ਫਲਿਪ ਕਾਰਟ, ਮਿੰਤਰਾ ਅਤੇ ਮੀਸ਼ੋ ਅਤੇ ਇੰਡੀਅਨ ਪਰਸੋਨਲ ਸਰਵਿਸਸ(ਏਵਨ ਸਾਈਕਲ, ਈਸਟਮੈਨ ਇੰਡਸਟਰੀਜ਼, ਬੀ.ਐਮ. ਇੰਡਸਟਰੀਜ਼) ਵੱਲੋਂ ਇੰਟਰਵਿਊ ਲਿਆ ਜਾਣਾ ਹੈ।
ਫਲਿਪ ਕਾਰਟ, ਮਿੰਤਰਾ ਅਤੇ ਮੀਸ਼ੋ ਲਈ ਡਿਲਵਰੀ ਏਜੰਟ ਦੀਆਂ 20 ਅਸਾਮੀਆਂ ਲਈ ਇੰਟਰਵਿਊ ਲਿਆਂ ਜਾਣਾ ਹੈ। ਜਿਸ ਲਈ ਘੱਟੋ ਘੱਟ 10ਵੀ ਪਾਸ ਅਤੇ ਉਮਰ 18 ਤੋਂ 40 ਸਾਲ ਤੱਕ ਦੀ ਹੋਣੀ ਲਾਜਮੀ ਹੈ। ਇੰਡੀਅਨ ਪਰਸੋਨਲ ਸਰਵਿਸਸ ਵੱਲੋਂ 100 ਵੱਖ ਵੱਖ ਅਸਾਮੀਆਂ ਲਈ ਇੰਟਰਵਿਊ ਲਿਆ ਜਾਣਾ ਹੈ, ਜਿਸ ਲਈ ਯੋਗਤਾ 8ਵੀ , 10ਵੀ , 12ਵੀ ਅਤੇ ਆਈ.ਟੀ.ਆਈ. ਪਾਸ ਅਤੇ ਉਮਰ 18 ਤੋਂ 35 ਸਾਲ ਤੱਕ ਦੀ ਹੋਣੀ ਲਾਜਮੀ ਹੈ। ਇੰਡੀਅਨ ਪਰਸੋਨਲ ਸਰਵਿਸਸ ਕੰਪਨੀ ਸਬੰਧੀ ਹੋਰ ਜਾਣਕਾਰੀ ਲਈ 88472—58259 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਲੇਸਮੈਂਟ ਅਫਸਰ ਸ਼੍ਰੀ ਰਾਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ 15 ਮਈ 2026 ਦਿਨ ਸ਼ੁਕਰਵਾਰ ਸਵੇਰੇ 10:00 ਤੋਂ ਡੀਸੀ ਦਫ਼ਤਰ, ਏ ਬਲਾਕ, ਚੋਥੀ ਮੰਜਿਲ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪਲੇਸਮੈਂਟ ਕੈਂਪ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਤੇ ਰੋਜਗਾਰ ਪ੍ਰਾਪਤ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਦਫਤਰ ਦੇ ਹੈਲਪਲਾਈਨ ਨੰਬਰ 89060—22220, 98145—43684 ਅਤੇ 79861—15001 ਤੇ ਸੰਪਰਕ ਕੀਤਾ ਜਾ ਸਕਦਾ ਹੈ।