Arth Parkash : Latest Hindi News, News in Hindi
15 ਮਈ ਤੋਂ 13 ਜੂਨ ਤੱਕ ਹੋਣ ਵਾਲੀ ਜਨਗਣਨਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ 15 ਮਈ ਤੋਂ 13 ਜੂਨ ਤੱਕ ਹੋਣ ਵਾਲੀ ਜਨਗਣਨਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ
Wednesday, 13 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ

15 ਮਈ ਤੋਂ 13 ਜੂਨ ਤੱਕ ਹੋਣ ਵਾਲੀ ਜਨਗਣਨਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ- ਰਾਹੁਲ ਚਾਬਾ

15 ਮਈ ਤੋਂ ਘਰ-ਘਰ ਜਾ ਕੇ ਜਨਗਣਨਾ ਲਈ ਗਿਣਤੀਕਾਰਾਂ ਨੂੰ ਕਿੱਟਾਂ ਜਾਰੀ

 

ਫਰੀਦਕੋਟ, 14 ਮਈ 

 ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਸੈਂਸਸ ਅਫਸਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ 15 ਮਈ ਤੋਂ 13 ਜੂਨ ਤੱਕ ਹੋਣ ਵਾਲੀ ਜਨਗਣਨਾ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਜਨਗਣਨਾ ਕਰਮਚਾਰੀਆਂ ਨੂੰ ਘਰ-ਘਰ ਜਾ ਕੇ ਸਰਵੇ ਕਰਨ ਲਈ ਅੱਜ ਲੋੜੀਂਦੀਆਂ ਕਿੱਟਾਂ ਜਾਰੀ ਕੀਤੀਆਂ ਗਈਆਂ।

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਚਾਬਾ ਨੇ ਦੱਸਿਆ ਕਿ ਪੇਂਡੂ ਖੇਤਰਾਂ ਵਿੱਚ ਜਨਗਣਨਾ ਲਈ ਜ਼ਿਲ੍ਹਾ ਫਰੀਦਕੋਟ ਵਿੱਚ 313 ਗਿਣਤੀਕਾਰ ਅਤੇ 55 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ। ਇਸੇ ਤਰ੍ਹਾਂ ਕੋਟਕਪੂਰਾ ਵਿੱਚ 189 ਗਿਣਤੀਕਾਰ ਅਤੇ 33 ਸੁਪਰਵਾਈਜ਼ਰ, ਜਦਕਿ ਜੈਤੋ ਵਿੱਚ 228 ਗਿਣਤੀਕਾਰ ਅਤੇ 40 ਸੁਪਰਵਾਈਜ਼ਰ ਡਿਊਟੀ ’ਤੇ ਲਗਾਏ ਗਏ ਹਨ। ਉਨ੍ਹਾਂ ਹੋਰ ਦੱਸਿਆ ਕਿ ਸ਼ਹਿਰੀ ਖੇਤਰਾਂ ਵਿੱਚ ਜਨਗਣਨਾ ਕਾਰਜ ਲਈ ਨਗਰ ਕੌਂਸਲ ਫਰੀਦਕੋਟ ਵਿੱਚ 135 ਗਿਣਤੀਕਾਰ ਅਤੇ 24 ਸੁਪਰਵਾਈਜ਼ਰ, ਨਗਰ ਕੌਂਸਲ ਕੋਟਕਪੂਰਾ ਵਿੱਚ 142 ਗਿਣਤੀਕਾਰ ਅਤੇ 26 ਸੁਪਰਵਾਈਜ਼ਰ, ਜਦਕਿ ਨਗਰ ਕੌਂਸਲ ਜੈਤੋ ਵਿੱਚ 66 ਗਿਣਤੀਕਾਰ ਅਤੇ 12 ਸੁਪਰਵਾਈਜ਼ਰ ਤਾਇਨਾਤ ਕੀਤੇ ਗਏ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਨਗਣਨਾ ਦੇ ਕੰਮ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਕਰਮਚਾਰੀਆਂ ਨੂੰ ਲੋੜੀਂਦੀ ਟ੍ਰੇਨਿੰਗ ਅਤੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਨਗਣਨਾ ਟੀਮਾਂ ਨਾਲ ਪੂਰਾ ਸਹਿਯੋਗ ਕੀਤਾ ਜਾਵੇ ਤਾਂ ਜੋ ਇਹ ਮਹੱਤਵਪੂਰਨ ਕਾਰਜ ਸਮੇਂ ਸਿਰ ਮੁਕੰਮਲ ਹੋ ਸਕੇ।

ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਹਰਸ਼ਵੀਰ ਗੋਇਲ, ਗੁਰਿੰਦਰ ਸਿੰਘ ਡਿਪਟੀ ਈਐਸ, ਵਿਕਾਸ ਧਵਨ ਇੰਸਪੈਕਟਰ, ਵੀਰਪਾਲ ਸਿੰਘ ਸੁਪਰਡੈਂਟ, ਚਰਨਜੀਤ ਸਿੰਘ ਡੋਡ, ਮਨਪ੍ਰੀਤ ਕੌਰ ਯੰਗ ਪ੍ਰੋਫੈਸ਼ਨਲ, ਸ੍ਰੀ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਜਨਗਣਨਾ, ਗੁਰਦੀਪ ਸਿੰਘ ਤਕਨੀਕੀ ਸਲਾਹਕਾਰ, ਅਜੈਦੀਪ ਸਿੰਘ ਤਕਨੀਕੀ ਸਲਾਹਕਾਰ ਅਤੇ ਮਨੀਸ਼ ਰਾਜਨ ਵੀ ਹਾਜ਼ਰ ਸਨ।