Arth Parkash : Latest Hindi News, News in Hindi
Mohali Municipal Elections: 1,061 Nominations Found Valid After Scrutiny Mohali MC Elections: ਨਾਮਜ਼ਦਗੀ ਪੱਤਰਾਂ ਦੀ ਪੜਤਾਲ ਉਪਰੰਤ 1175 ਨਾਮਜ਼ਦਗੀਆਂ ਵਿੱਚੋਂ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ
Monday, 18 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮੋਹਾਲੀ: ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੋਣ ਵਾਲੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਪ੍ਰਾਪਤ ਹੋਈਆਂ 1175 ਨਾਮਜ਼ਦਗੀਆਂ ਵਿੱਚੋਂ ਅੱਜ 1061 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਪੜਤਾਲ ਦੌਰਾਨ ਸਹੀ ਪਾਈਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਦਿੱਤੀ।

ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 1 ਤੋਂ 25 ਲਈ ਪ੍ਰਾਪਤ 166 ਨਾਮਜ਼ਦਗੀਆਂ ਵਿੱਚੋਂ 165 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਮੱਲ੍ਹੀ, ਏ ਸੀ ਏ, ਗਮਾਡਾ ਵੱਲੋਂ ਦਿੱਤੀ ਗਈ।

ਇਸੇ ਤਰ੍ਹਾਂ ਨਗਰ ਨਿਗਮ ਮੋਹਾਲੀ ਦੇ ਵਾਰਡ ਨੰਬਰ 26 ਤੋਂ 50 ਲਈ ਪ੍ਰਾਪਤ 158 ਨਾਮਜ਼ਦਗੀਆਂ ਵਿੱਚੋਂ 146 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ ਹਨ। ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਦਮਨਦੀਪ ਕੌਰ, ਐਸ.ਡੀ.ਐਮ. ਮੋਹਾਲੀ ਵੱਲੋਂ ਦਿੱਤੀ ਗਈ।

ਨਗਰ ਕੌਂਸਲ ਜ਼ੀਰਕਪੁਰ ਵਿੱਚ 31 ਵਾਰਡਾਂ ਲਈ ਪ੍ਰਾਪਤ 259 ਨਾਮਜ਼ਦਗੀਆਂ ਵਿੱਚੋਂ 212 ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ।

ਨਗਰ ਕੌਂਸਲ ਬਨੂੰੜ ਵਿੱਚ 13 ਵਾਰਡਾਂ ਲਈ ਪ੍ਰਾਪਤ 56 ਨਾਮਜ਼ਦਗੀਆਂ ਵਿੱਚੋਂ 54 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।

ਨਗਰ ਕੌਂਸਲ ਡੇਰਾਬੱਸੀ ਵਿੱਚ 19 ਵਾਰਡਾਂ ਲਈ ਪ੍ਰਾਪਤ 162 ਨਾਮਜ਼ਦਗੀਆਂ ਵਿੱਚੋਂ 149 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।

ਨਗਰ ਕੌਂਸਲ ਲਾਲੜੂ ਵਿੱਚ 17 ਵਾਰਡਾਂ ਲਈ ਪ੍ਰਾਪਤ 131 ਨਾਮਜ਼ਦਗੀਆਂ ਵਿੱਚੋਂ 108 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।

ਨਗਰ ਕੌਂਸਲ ਕੁਰਾਲੀ ਵਿੱਚ 17 ਵਾਰਡਾਂ ਲਈ ਪ੍ਰਾਪਤ 99 ਨਾਮਜ਼ਦਗੀਆਂ ਵਿੱਚੋਂ 93 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਸਹੀ ਪਾਈਆਂ ਗਈਆਂ।

ਨਗਰ ਕੌਂਸਲ ਨਵਾਂ ਗਾਉਂ ਵਿੱਚ 21 ਵਾਰਡਾਂ ਲਈ ਪ੍ਰਾਪਤ 144 ਨਾਮਜ਼ਦਗੀਆਂ ਵਿੱਚੋਂ 134 ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਜਾਂਚ ਦੌਰਾਨ ਸਹੀ ਪਾਈਆਂ ਗਈਆਂ।

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹੀ ਪਾਈਆਂ ਗਈਆਂ ਨਾਮਜ਼ਦਗੀਆਂ ਵਾਲੇ ਉਮੀਦਵਾਰ 19 ਮਈ ਤੱਕ ਆਪਣੀ ਉਮੀਦਵਾਰੀ ਵਾਪਸ ਲੈ ਸਕਦੇ ਹਨ।