Arth Parkash : Latest Hindi News, News in Hindi
ਜ਼ਿਲ੍ਹਾ ਚੋਣ ਅਫ਼ਸਰ ਵਲੋਂ ਚੋਣ ਹਲਕਿਆਂ ਦੀ ਹਦੂਦ ਅੰਦਰ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਚੋਣ ਹਲਕਿਆਂ ਦੀ ਹਦੂਦ ਅੰਦਰ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ
Saturday, 23 May 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਿਲ੍ਹਾ ਚੋਣ ਅਫ਼ਸਰ ਵਲੋਂ ਚੋਣ ਹਲਕਿਆਂ ਦੀ ਹਦੂਦ ਅੰਦਰ 5 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ’ਤੇ ਮਨਾਹੀ

26 ਮਈ ਨੂੰ ਚੋਣ ਹਲਕਿਆਂ ‘ਚ ਰਹੇਗਾ ਡਰਾਈ ਡੇਅ

ਰਜਿਸਟਰਡ ਦੁਕਾਨਾਂ ਤੇ ਹੋਰ ਥਾਵਾਂ ’ਤੇ ਕੰਮ ਕਰਨ ਵਾਲੇ ਵੋਟਰਾਂ ਨੂੰ 26 ਮਈ ਨੂੰ ਵੋਟ ਪਾਉਣ ਲਈ ਕੰਮ ਤੋਂ ਰਹੇਗੀ ਛੋਟ


ਹੁਸ਼ਿਆਰਪੁਰ, 24 ਮਈ :  ਜ਼ਿਲ੍ਹੇ ਵਿਚ 26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਦੀਆਂ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਨਿਆਂ ਸਹਿੰਤਾ ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਪੈਣ ਵਾਲੀਆਂ ਵੋਟਾਂ ਨੂੰ ਲੈ ਕੇ ਜਿਥੇ-ਜਿਥੇ ਚੋਣ ਜ਼ਾਬਤਾ ਲੱਗਾ ਹੋਇਆ ਹੈ, ਉਥੇ 5 ਜਾਂ 5 ਤੋਂ ਵੱਧ ਵਿਅਕਤੀਆਂ ਇਕੱਠੇ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਅਨੁਸਾਰ 24 ਮਈ (ਐਤਵਾਰ) ਸ਼ਾਮ 4 ਵਜੇ ਤੋਂ ਚੋਣ ਪ੍ਰਚਾਰ ਬੰਦ ਹੋਣ ਨਾਲ ਇਹ ਹੁਕਮ ਤੁਰੰਤ ਲਾਗੂ ਹੋਣਗੇ ਅਤੇ 26 ਮਈ 2026 ਤੱਕ ਚੋਣ ਅਮਲ ਮੁਕੰਮਲ ਹੋਣ ਤੱਕ ਲਾਗੂ ਰਹਿਣਗੇ।

ਇਨ੍ਹਾਂ ਹੁਕਮਾਂ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ 48 ਘੰਟਿਆਂ ਦੌਰਾਨ 4 ਵਿਅਕਤੀਆਂ ਦੀ ਗਿਣਤੀ ਤੱਕ ਘਰ-ਘਰ ਜਾ ਪ੍ਰਚਾਰ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜੇ ਸਿਆਸੀ ਆਗੂ, ਪਾਰਟੀ ਵਰਕਰ ਜਾਂ ਅਹੁਦੇਦਾਰ ਜਿਨ੍ਹਾਂ ਦੀ ਇਲਾਕੇ ਵਿਚ ਵੋਟ ਨਹੀਂ ਹੈ ਉਨ੍ਹਾਂ ਨੂੰ 24 ਮਈ ਸ਼ਾਮ 4 ਵਜੇ ਤੋਂ ਵੋਟਾਂ ਦੀ ਹਦੂਦ ਵਾਲਾ ਇਲਾਕਾ ਛੱਡਣਾ ਪਵੇਗਾ।

ਇਸੇ ਤਰ੍ਹਾਂ ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਆਬਕਾਰੀ ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ 26 ਮਈ 2026 ਨੂੰ ਜਿਨ੍ਹਾਂ ਹਲਕਿਆਂ ਵਿਚ ਚੋਣਾਂ ਹੋਣ ਜਾ ਰਹੀਆਂ ਹਨ ਉਥੇ ‘ਡਰਾਈ ਡੇਅ’ ਰਹੇਗਾ।  

ਇਸੇ ਤਰ੍ਹਾਂ ਪੰਜਾਬ ਦੇ ਕਿਰਤ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਵਿਚ ਰਜਿਸਟਰਡ ਦੁਕਾਨਾਂ ਅਤੇ ਹੋਰ ਥਾਵਾਂ ’ਤੇ ਕੰਮ ਕਰਨ ਵਾਲੇ ਉਹ ਵੋਟਰ ਜਿਨ੍ਹਾਂ ਦੀ ਨਗਰ ਕੌਂਸਲ ਚੌਣਾਂ ਵਿਚ ਵੋਟ ਹੈ, ਨੂੰ 26 ਮਈ 2026 ਨੂੰ ਕੰਮ ਤੋਂ ਛੋਟ ਦਿੱਤੀ ਗਈ ਹੈ ਤਾਂ ਜੋ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ।