
ਭਾਰਤ-ਅਫਗਾਨਸਿਤਾਨ ਟੈਸਟ ਮੈਚ ਲਈ ਨਿਊ ਚੰਡੀਗੜ੍ਹ ਕ੍ਰਿਕਟ ਸਟੇਡੀਅਮ ਪੂਰੀ ਤਰ੍ਹਾਂ ਤਿਆਰ: ਮੀਤ ਹੇਅਰ
ਨਿਊ ਚੰਡੀਗੜ੍ਹ ਸਟੇਡੀਅਮ ਪਹਿਲੀ ਵਾਰ ਟੈਸਟ ਮੈਚ ਦੀ ਮੇਜ਼ਬਾਨੀ ਕਰੇਗਾ: ਮੀਤ ਹੇਅਰ
ਜਲੰਧਰ ਤੇ ਮੁਹਾਲੀ ਤੋਂ ਬਾਅਦ ਨਿਊ ਚੰਡੀਗੜ੍ਹ ਟੈਸਟ ਮੇਜ਼ਬਾਨੀ ਵਾਲਾ ਤੀਜਾ ਸਥਾਨ ਬਣੇਗਾ
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਮੀਤ ਹੇਅਰ ਨੇ ਸਾਰੇ ਪ੍ਰਬੰਧ ਮੁਕੰਮਲ ਹੋਣ ਦਾ ਵਿਸ਼ਵਾਸ ਦਿਵਾਇਆ
ਭਾਰਤ ਤੇ ਅਫਗਾਨਸਿਤਾਨ ਦੀਆਂ ਕ੍ਰਿਕਟ ਟੀਮ ਵੱਲੋਂ ਅਭਿਆਸ ਸੈਸ਼ਨ ਜਾਰੀ
ਕ੍ਰਿਕਟ ਪ੍ਰੇਮੀ ਮਹਿਜ਼ 250 ਰੁਪਏ ਵਿੱਚ ਟੈਸਟ ਦੇ ਪੰਜੇ ਦਿਨ ਮੈਚ ਦੇਖਣ ਦਾ ਆਨੰਦ ਲੈਣਗੇ
ਪੰਜਾਬੀ ਗੱਭਰੂ ਸ਼ੁਭਮਨ ਗਿੱਲ ਦੀ ਕਪਤਾਨੀ ਹੇਠ ਪਹਿਲੀ ਵਾਰ ਪੰਜਾਬ ਦੇ ਲੋਕ ਆਪਣੇ ਸਟੇਡੀਅਮ ਵਿੱਚ ਭਾਰਤੀ ਟੀਮ ਨੂੰ ਟੈਸਟ ਮੈਚ ਖੇਡਦਾ ਵੇਖਣਗੇ
—-