
ਚੰਡੀਗੜ੍ਹ: ਜਪਾਨ ਦੇ ਆਈਚੀ-ਨਾਗੋਆ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2026 ਲਈ ਭਾਰਤੀ ਗੋਲਫ਼ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇੰਡੀਅਨ ਗੋਲਫ਼ ਯੂਨੀਅਨ (IGU) ਨੇ ਐਤਵਾਰ ਨੂੰ ਛੇ ਮੈਂਬਰੀ ਟੀਮ ਦੀ ਘੋਸ਼ਣਾ ਕੀਤੀ, ਜਿਸ ਵਿੱਚ ਤਿੰਨ ਪੁਰਸ਼ ਅਤੇ ਤਿੰਨ ਮਹਿਲਾ ਖਿਡਾਰੀ ਸ਼ਾਮਲ ਹਨ। ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਵਿਸ਼ਵ ਰੈਂਕਿੰਗ ਦੇ ਆਧਾਰ 'ਤੇ ਕੀਤੀ ਗਈ ਹੈ।
ਪੁਰਸ਼ ਟੀਮ ਵਿੱਚ ਚੰਡੀਗੜ੍ਹ ਦੇ ਯੁਵਰਾਜ ਸੰਧੂ (ਵਿਸ਼ਵ ਰੈਂਕਿੰਗ 447) ਸਭ ਤੋਂ ਅੱਗੇ ਹਨ। ਉਨ੍ਹਾਂ ਦੇ ਨਾਲ ਵੀਰ ਅਹਿਲਾਵਤ (ਵਿਸ਼ਵ ਰੈਂਕਿੰਗ 549) ਅਤੇ ਸਪਤਕ ਤਲਵਾੜ (ਵਿਸ਼ਵ ਰੈਂਕਿੰਗ 569) ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਮਹਿਲਾ ਵਰਗ ਵਿੱਚ ਅਦਿਤੀ ਅਸ਼ੋਕ (ਵਿਸ਼ਵ ਰੈਂਕਿੰਗ 135) ਟੀਮ ਦੀ ਸਭ ਤੋਂ ਉੱਚੀ ਰੈਂਕਿੰਗ ਵਾਲੀ ਖਿਡਾਰਨ ਹੈ। ਉਨ੍ਹਾਂ ਦੇ ਨਾਲ ਦੀਕਸ਼ਾ ਡਾਗਰ (ਵਿਸ਼ਵ ਰੈਂਕਿੰਗ 221) ਅਤੇ ਪ੍ਰਣਵੀ ਉਰਸ (ਵਿਸ਼ਵ ਰੈਂਕਿੰਗ 270) ਵੀ ਭਾਰਤੀ ਟੀਮ ਦਾ ਹਿੱਸਾ ਹੋਣਗੀਆਂ। ਏਸ਼ੀਆਈ ਖੇਡਾਂ 2026 ਦਾ ਗੋਲਫ਼ ਮੁਕਾਬਲਾ 30 ਸਤੰਬਰ ਤੋਂ 3 ਅਕਤੂਬਰ ਤੱਕ ਕਾਸੂਗਾਈ ਕੰਟਰੀ ਕਲੱਬ ਈਸਟ ਕੋਰਸ ਵਿੱਚ ਕਰਵਾਇਆ ਜਾਵੇਗਾ।
ਪ੍ਰਾਪਤੀਆਂ: ਯੁਵਰਾਜ ਸਿੰਘ ਸੰਧੂ (ਪੇਸ਼ੇਵਰ ਗੋਲਫ਼ਰ)
ਸਾਲ 2026 ਦੀਆਂ ਏਸ਼ੀਆਈ ਖੇਡਾਂ ਲਈ ਭਾਰਤੀ ਪੁਰਸ਼ ਗੋਲਫ਼ ਟੀਮ ਵਿੱਚ ਚੁਣੇ ਜਾ ਕੇ ਦੇਸ਼ ਦੀ ਅਗਵਾਈ ਕਰਨ ਦਾ ਮਾਣ ਹਾਸਲ ਕੀਤਾ।
ਪੀਜੀਟੀਆਈ (PGTI - Professional Golf Tour of India) ਵਿੱਚ 15 ਤੋਂ ਵੱਧ ਪੇਸ਼ੇਵਰ ਖ਼ਿਤਾਬ ਜਿੱਤ ਕੇ ਭਾਰਤ ਦੇ ਮੋਹਰੀ ਨੌਜਵਾਨ ਗੋਲਫ਼ਰਾਂ ਵਿੱਚ ਆਪਣੀ ਪਛਾਣ ਬਣਾਈ।
ਇੱਕੋ ਪੀਜੀਟੀਆਈ (PGTI) ਸੀਜ਼ਨ ਵਿੱਚ ਰਿਕਾਰਡ 7 ਖ਼ਿਤਾਬ ਜਿੱਤ ਕੇ ‘ਆਰਡਰ ਆਫ਼ ਮੈਰਿਟ’ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇੰਡੋਨੇਸ਼ੀਆ ਵਿੱਚ ਹੋਏ ਵੱਕਾਰੀ 'BNI Ciputra Golfpreneur Tournament' ਨੂੰ ਜਿੱਤ ਕੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ।
ਏਸ਼ੀਅਨ ਡਿਵੈਲਪਮੈਂਟ ਟੂਰ (ADT) ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਲਬੂਤੇ ਆਪਣਾ ਪਹਿਲਾ 'Asian Tour Card' ਹਾਸਲ ਕੀਤਾ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਲਗਾਤਾਰ ਬਹਿਤਰੀਨ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਗੋਲਫ਼ ਦੇ ਉੱਭਰਦੇ ਸਿਤਾਰੇ ਵਜੋਂ ਆਪਣੀ ਸਾਖ਼ ਸਥਾਪਤ ਕੀਤੀ।