
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ
ਪਦਮ ਅਵਾਰਡ ਦੇਣ ਲਈ ਅਰਜ਼ੀਆਂ ਦੀ ਮੰਗ
15 ਜੂਨ ਤੱਕ ਖੁੱਲ੍ਹਾ ਰਹੇਗਾ ਪੋਰਟਲ
ਬਠਿੰਡਾ, 11 ਜੂਨ
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਭਾਰਤ ਸਰਕਾਰ ਅਤੇ ਕੇਂਦਰੀ ਗੋਦ ਲੈਣ ਸਰੋਤ ਅਥਾਰਟੀ (CARA) ਵੱਲੋਂ ਗਣਤੰਤਰ ਦਿਵਸ, 2027 ਲਈ ਨਾਮਜ਼ਦਗੀਆਂ ਮੰਗੀਆਂ ਗਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸਾਂਝੀ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਾਮਜ਼ਦਗੀਆਂ ਰਾਸ਼ਟਰੀ ਪੁਰਸਕਾਰ ਪੋਰਟਲ ਰਾਹੀਂ ਆਨਲਾਈਨ ਭੇਜੀਆਂ ਜਾ ਸਕਦੀਆਂ ਹਨ। ਨਾਮਜ਼ਦਗੀਆਂ ਭੇਜਣ ਲਈ ਪੋਰਟਲ 15 ਜੂਨ 2026 ਤੱਕ ਖੁੱਲ੍ਹਾ ਰਹੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਹ ਪੁਰਸਕਾਰ (ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ੍ਰੀ) ਦੇਸ ਦੇ ਸਰਵਉੱਚ ਨਾਗਰਿਕ ਪੁਰਸਕਾਰ ਹਨ ਜੋ ਕਲਾ, ਸਾਹਿਤ, ਸਿੱਖਿਆ, ਖੇਡਾਂ, ਦਵਾਈ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜਨੀਅਇੰਗ, ਜਨਤਕ ਮਾਮਲੇ, ਸਿਵਿਲ ਸੇਵਾ, ਵਪਾਰ ਅਤੇ ਉਦਯੋਗ ਆਦਿ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਲਈ ਪ੍ਰਦਾਨ ਕੀਤੇ ਜਾਂਦੇ ਹਨ।
ਉਮੀਦਵਾਰਾਂ ਨੂੰ ਆਪਣੀਆਂ ਉਪਲਬਧੀਆਂ ਨਾਲ ਸਬੰਧਿਤ ਦਸਤਾਵੇਜ਼ ਅਤੇ ਪ੍ਰਮਾਣ ਪੱਤਰ ਅਪਲੋਡ ਕਰਨੇ ਹੋਣਗੇ। ਉਨ੍ਹਾਂ ਨਾਮਜ਼ਦਗੀਆਂ ਸਮੇਂ-ਸਿਰ ਅਪਲੋਡ ਕਰਨ ਲਈ ਕਿਹਾ।
ਵਧੇਰੇ ਜਾਣਕਾਰੀ ਲਈ ਰਾਸ਼ਟਰੀ ਪੁਰਸਕਾਰ ਪੋਰਟਲ https://awards.gov.in. ’ਤੇ ਸੰਪਰਕ ਕੀਤਾ ਜਾ ਸਕਦਾ ਹੈ।