Arth Parkash : Latest Hindi News, News in Hindi
Moga Crime: Youth Shot Dead in Sukhanand Village Over Vehicle Dispute Youth ਦੀ Shot ਮਾਰ ਕੇ Dead
Wednesday, 17 Jun 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਠੱਠੀ ਭਾਈ, (ਮੋਗਾ): ਮੋਗਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅਧੀਨ ਪੈਂਦੇ ਪਿੰਡ ਸੁਖਾਨੰਦ ਵਿਚ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ| ਘਟਨਾ ਨਾਲ ਇਲਾਕੇ ਵਿਚ ਦਹਿਸ਼ਤ  ਫੈਲ ਗਈ। ਮ੍ਰਿਤਕ ਦੀ ਪਛਾਣ ਜਸਕਰਨ ਸਿੰਘ ਉਰਫ਼ ਗੱਗੂ ਮੱਲੀ ਵਾਸੀ ਪਿੰਡ ਚੀਦਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਤੇਜਿੰਦਰ ਸਿੰਘ ਮੱਲੀ ਪੁੱਤਰ ਮੰਗਲ ਸਿੰਘ ਵਾਸੀ ਚੀਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਖਾਨੰਦ ਵਾਸੀ ਅਮਨਦੀਪ ਸਿੰਘ ਬਰਾੜ ਉਸ ਤੋਂ ਵਾਰ-ਵਾਰ ਗੱਡੀ ਦੀ ਮੰਗ ਕਰ ਰਿਹਾ ਸੀ, ਜਿਸ ਦਾ ਉਸ ਦਾ ਭਰਾ ਜਸਕਰਨ ਸਿੰਘ ਗੱਗੂ ਵਿਰੋਧ ਕਰਦਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ ਵਿਚਕਾਰ ਤਕਰਾਰਬਾਜ਼ੀ ਹੋ ਗਈ ਸੀ।

ਉਸ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਹ ਅਤੇ ਉਸ ਦਾ ਭਰਾ ਆਪਣੀ ਕਾਰ ਰਾਹੀਂ ਪਿੰਡ ਸੁਖਾਨੰਦ ਵਿਖੇ ਅਮਨਦੀਪ ਸਿੰਘ ਬਰਾੜ ਦੇ ਘਰ ਕੋਲ ਪਹੁੰਚੇ, ਜਿਥੇ ਮੁੜ ਦੋਵਾਂ ਧਿਰਾਂ ਵਿਚਕਾਰ ਤਿੱਖੀ ਬਹਿਸ ਹੋਈ। ਇਸ ਦੌਰਾਨ ਅਮਨਦੀਪ ਸਿੰਘ ਨੇ ਕਥਿਤ ਤੌਰ 'ਤੇ ਜਸਕਰਨ ਸਿੰਘ ਗੱਗੂ 'ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਭਗਤਾ ਭਾਈ ਦੇ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਅੱਗੇ ਰੈਫਰ ਕਰ ਦਿੱਤਾ ਪਰ ਜਸਕਰਨ ਸਿੰਘ ਗੱਗੂ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਰਸਤੇ ਵਿਚ ਹੀ ਦਮ ਤੋੜ ਗਿਆ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬਾਘਾ ਪੁਰਾਣਾ, ਸਮਾਲਸਰ ਅਤੇ ਮੋਗਾ ਤੋਂ ਪੁਲਿਸ ਪਾਰਟੀਆਂ ਮੌਕੇ 'ਤੇ ਪਹੁੰਚ ਗਈਆਂ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਡੀ. ਐਸ. ਪੀ. ਜਸਬਿੰਦਰ ਸਿੰਘ ਬਾਘਾ ਪੁਰਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਨਦੀਪ ਸਿੰਘ ਅਮਨਾ ਵਾਸੀ ਸੁਖਾਨੰਦ ਖਿਲਾਫ਼ ਪਹਿਲਾ ਵੀ ਨਸ਼ੇ ਨਾਲ ਸਬੰਧਿਤ ਚਾਰ ਮਾਮਲੇ ਦਰਜ ਹਨ। ਕਥਿਤ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।