
21 ਜੂਨ ਨੂੰ ਨੀਟ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਕੰਟਰੋਲ ਰੂਮ ਸਥਾਪਿਤ
ਬਰਨਾਲਾ, 19 ਜੂਨ
21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਨੀਟ ਦੀ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਦੀ ਸਹੂਲਤ ਲਈ ਇਹ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਕੰਟਰੋਲ ਰੂਮ ਦੇ ਓਵਰਆਲ ਇੰਚਾਰਜ ਤਹਿਸੀਲਦਾਰ ਬਰਨਾਲਾ ਨੂੰ ਲਾਇਆ ਗਿਆ ਹੈ।
ਉਹਨਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਜਾਂ ਜਾਣਕਾਰੀ ਲਈ 20/06/2026 ਤੋਂ 21/06/2026 ਲਈ ਹਰਪਾਲ ਸਿੰਘ, ਸੀਨੀਅਰ ਸਹਾਇਕ, (96468-93212) ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਦੇ ਸਹਾਇਕ ਇੰਚਾਰਜ ਹੋਣਗੇ। ਇਸੇ ਤਰ੍ਹਾਂ 20/06/2026 ਨੂੰ ਜਗਦੀਪ ਸਿੰਘ, ਨਰੀਖਕ, ਜ਼ਿਲ੍ਹਾ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ, ਬਰਨਾਲਾ (95014-91419) ਅਤੇ ਲਖਵੀਰ ਸਿੰਘ ਵੈਟਨਰੀ ਇੰਸ., ਪਸ਼ੂ ਪਾਲਣ ਵਿਭਾਗ, ਬਰਨਾਲਾ (97797-71654) ਜ਼ਿਲ੍ਹਾ ਪੱਧਰ 'ਤੇ ਬਣਾਏ ਗਏ ਕੰਟਰੋਲ ਰੂਮ 'ਤੇ ਸਵੇਰੇ 08:00 ਤੋਂ ਸ਼ਾਮ 06:00 ਵਜੇ ਤੱਕ ਮੌਜੂਦ ਹੋਣਗੇ।
ਇਸੇ ਤਰ੍ਹਾਂ 21/06/2026 ਨੂੰ ਕਮਲਜੀਤ ਸਿੰਘ, ਜੂਨੀ, ਸਹਾ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਬਰਨਾਲਾ (98776-22437) ਅਤੇ ਮੱਖਣ ਸਿੰਘ, ਲਾਇਬਰੇਰੀਅਨ, ਜ਼ਿਲ੍ਹਾ ਸਿੱਖਿਆ ਅਫਸਰ (ਸੈਕੰ) ਬਰਨਾਲਾ (94636-76725) ਜ਼ਿਲ੍ਹਾ ਪੱਧਰ 'ਤੇ ਬਣਾਏ ਗਏ ਕੰਟਰੋਲ ਰੂਮ 'ਤੇ ਸਵੇਰੇ 08:00 ਤੋਂ ਸ਼ਾਮ 06:00 ਵਜੇ ਤੱਕ ਜਾਣਕਾਰੀ ਦੇਣ ਲਈ ਮੌਜੂਦ ਹੋਣਗੇ।