Arth Parkash : Latest Hindi News, News in Hindi
ਚੰਡੀਗੜ੍ਹ ਪ੍ਰਸ਼ਾਸਨ ਨੇ ਰਿਹਾਇਸ਼ੀ ਜਾਇਦਾਦਾਂ ਬੈੱਡ ਐਂਡ ਬ੍ਰੇਕਫਾਸਟ (ਬੀਐਂਡਬੀ/B&B) ਸਥਾਪਨਾਵਾਂ ਸੰਚਾਲਿਤ ਕਰਨ ਦੀ ਪ੍ਰ ਚੰਡੀਗੜ੍ਹ ਪ੍ਰਸ਼ਾਸਨ ਨੇ ਰਿਹਾਇਸ਼ੀ ਜਾਇਦਾਦਾਂ ਬੈੱਡ ਐਂਡ ਬ੍ਰੇਕਫਾਸਟ (ਬੀਐਂਡਬੀ/B&B) ਸਥਾਪਨਾਵਾਂ ਸੰਚਾਲਿਤ ਕਰਨ ਦੀ ਪ੍ਰਵਾਨਗੀ ਸਬੰਧੀ ਅਧਿਸੂਚਨਾ ਜਾਰੀ ਕੀਤੀ
Friday, 26 Jun 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ੍ਹ ਪ੍ਰਸ਼ਾਸਨ ਨੇ ਰਿਹਾਇਸ਼ੀ ਜਾਇਦਾਦਾਂ ਬੈੱਡ ਐਂਡ ਬ੍ਰੇਕਫਾਸਟ (ਬੀਐਂਡਬੀ/B&B) ਸਥਾਪਨਾਵਾਂ ਸੰਚਾਲਿਤ ਕਰਨ ਦੀ ਪ੍ਰਵਾਨਗੀ ਸਬੰਧੀ ਅਧਿਸੂਚਨਾ ਜਾਰੀ ਕੀਤੀ

ਚੰਡੀਗੜ੍ਹ, 27 ਜੂਨ:

ਚੰਡੀਗੜ੍ਹ ਪ੍ਰਸ਼ਾਸਨ ਨੇ ਟੂਰਿਜ਼ਮ ਵਿਭਾਗ, ਯੂਟੀ ਚੰਡੀਗੜ੍ਹ ਦੁਆਰਾ ਤਿਆਰ ਕੀਤੀ ਗਈ ਬੈੱਡ ਐਂਡ ਬ੍ਰੇਕਫਾਸਟ (ਬੀਐਂਡਬੀ/B&B)
 ਨੀਤੀ ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਰਿਹਾਇਸ਼ੀ ਸਥਾਨਾਂ ਦਾ ਉਪਯੋਗ
ਬੈੱਡ ਐਂਡ ਬ੍ਰੇਕਫਾਸਟ ਸਥਾਪਨਾਵਾਂ ਦੇ ਰੂਪ ਵਿੱਚ ਕੀਤੇ ਜਾਣ ਸਬੰਧੀ ਅਧਿਸੂਚਨਾ ਜਾਰੀ ਕੀਤੀ ਹੈ। ਇਹ ਅਧਿਸੂਚਨਾ ਚੰਡੀਗੜ੍ਹ ਇਸਟੇਟ ਨਿਯਮਾਂ, 2007 ਦੇ ਨਿਯਮ 9(i) 
ਅਤੇ ਸਮੇਂ-ਸਮੇਂ 'ਤੇ ਕੀਤੇ ਗਏ ਸੰਸ਼ੋਧਨਾਂ ਦੇ ਤਹਿਤ ਮੁੱਖ ਪ੍ਰਸ਼ਾਸਕ ਦੁਆਰਾ ਮਾਣਯੋਗ ਪ੍ਰਸ਼ਾਸਕ, ਯੂਟੀ ਚੰਡੀਗੜ੍ਹ ਅਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਪੂਰਵ ਪ੍ਰਵਾਨਗੀ ਨਾਲ ਇਸਟੇਟ ਆਫ਼ਿਸ ਦੁਆਰਾ ਜਾਰੀ ਕੀਤੀ ਗਈ ਹੈ।

ਇਸ ਪਹਿਲ ਦਾ ਉਦੇਸ਼ ਸੈਲਾਨੀਆਂ ਨੂੰ ਸਵੱਛ, ਕਿਫ਼ਾਇਤੀ ਅਤੇ ਘਰੇਲੂ ਵਾਤਾਵਰਣ ਵਿੱਚ ਠਹਿਰਣ ਦਾ ਵਿਕਲਪ ਉਪਲਬਧ ਕਰਵਾਉੰਦੇ ਹੋਏ ਉਨ੍ਹਾਂ ਨੂੰ ਸ਼ਹਿਰ ਦੇ ਸਥਾਨਕ ਸੱਭਿਆਚਾਰ ਅਤੇ ਪ੍ਰਾਹੁਣਾਚਾਰੀ ਦਾ ਅਨੁਭਵ ਕਰਵਾਉਣਾ ਹੈ। ਇਹ ਨੀਤੀ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਮੌਜੂਦਾ ਪ੍ਰਾਹੁਣਾਚਾਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰੇਗੀ ਅਤੇ ਪਾਤਰ ਰਿਹਾਇਸ਼ੀ ਜਾਇਦਾਦ ਮਾਲਕਾਂ ਨੂੰ ਨਿਊਨਤਮ ਨਿਵੇਸ਼ ਦੇ ਨਾਲ ਅਤਿਰਿਕਤ ਆਮਦਨ  ਕਮਾਉਣ ਦਾ ਅਵਸਰ ਵੀ ਪ੍ਰਦਾਨ ਕਰੇਗੀ। 

ਅਧਿਸੂਚਨਾ ਦੇ ਅਨੁਸਾਰ, ਕੇਵਲ 500 ਵਰਗ ਗਜ਼ ਜਾਂ ਉਸ ਤੋਂ ਅਧਿਕ ਖੇਤਰਫਲ ਵਾਲੇ ਰਿਹਾਇਸ਼ੀ ਭਵਨ ਹੀ ਇਸ ਸੁਵਿਧਾ ਦੇ ਲਈ ਪਾਤਰ ਹੋਣਗੇ। ਸਬੰਧਿਤ ਰਿਹਾਇਸ਼ੀ ਇਕਾਈ ਦਾ ਟੂਰਿਜ਼ਮ ਵਿਭਾਗ, ਚੰਡੀਗੜ੍ਹ ਪ੍ਰਸ਼ਾਸਨ ਦੀ  ਬੈੱਡ ਐਂਡ ਬ੍ਰੇਕਫਾਸਟ ਨੀਤੀ ਦੇ ਤਹਿਤ ਸਥਾਪਨਾ ਦੇ ਰੂਪ ਵਿੱਚ ਰਜਿਸਟਰਡ ਹੋਣਾ ਜ਼ਰੂਰੀ ਹੋਵੇਗਾ। ਕੇਵਲ ਜਾਇਦਾਦ ਦੇ  ਮਾਲਕ ਅਰਜ਼ੀ ਦੇਣ ਦੇ ਪਾਤਰ ਹੋਣਗੇ ਅਤੇ ਉਨ੍ਹਾਂ ਨੂੰ ਨੀਤੀ ਦੇ ਅਨੁਸਾਰ ਜ਼ਰੂਰੀ ਸਾਰੀਆਂ ਇਜਾਜ਼ਤਾਂ ਅਤੇ ਕੋਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨਓਸੀਜ਼/NOCs) ਪ੍ਰਾਪਤ ਕਰਨੇ ਹੋਣਗੇ। ਨਾਲ ਹੀ, ਨੀਤੀ ਵਿੱਚ ਨਿਰਧਾਰਿਤ ਸਾਰੀਆਂ ਲਾਜ਼ਮੀ ਸ਼ਰਤਾਂ ਦਾ ਪਾਲਨ ਕਰਨਾ ਹੋਵੇਗਾ।