Arth Parkash : Latest Hindi News, News in Hindi
ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) 2026: ਚੰਡੀਗੜ੍ਹ ਵਿੱਚ ਦੋ-ਦਿਨਾਂ ਦੇ ਸਪੈਸ਼ਲ ਕੈਂਪਾਂ ਨੂੰ ਲੋਕਾਂ ਦਾ ਉਤਸ਼ਾਹ ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) 2026: ਚੰਡੀਗੜ੍ਹ ਵਿੱਚ ਦੋ-ਦਿਨਾਂ ਦੇ ਸਪੈਸ਼ਲ ਕੈਂਪਾਂ ਨੂੰ ਲੋਕਾਂ ਦਾ ਉਤਸ਼ਾਹਪੂਰਨ ਹੁੰਗਾਰਾ
Saturday, 27 Jun 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) 2026: ਚੰਡੀਗੜ੍ਹ ਵਿੱਚ ਦੋ-ਦਿਨਾਂ ਦੇ ਸਪੈਸ਼ਲ ਕੈਂਪਾਂ ਨੂੰ ਲੋਕਾਂ ਦਾ ਉਤਸ਼ਾਹਪੂਰਨ ਹੁੰਗਾਰਾ

ਚੰਡੀਗੜ੍ਹ, 28 ਜੂਨ, 2026: ਸਪੈਸ਼ਲ ਇੰਟੈੰਸਿਵ ਰਿਵਿਜ਼ਨ (ਐੱਸਆਈਆਰ/SIR) 2026 ਦੇ ਤਹਿਤ ਗਣਨਾ ਫਾਰਮ ਜਮ੍ਹਾਂ ਕਰਵਾਉਣ ਲਈ ਦੋ-ਦਿਨਾਂ ਦੇ ਸਪੈਸ਼ਲ ਕੈਂਪ 27 ਅਤੇ 28 ਜੂਨ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸਫ਼ਲਤਾਪੂਰਵਕ ਸੰਪੰਨ ਹੋਏ।

ਬੜੀ ਸੰਖਿਆ ਵਿੱਚ ਸਥਾਨਕ ਨਿਵਾਸੀਆਂ ਨੇ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੇ ਗਣਨਾ ਫਾਰਮ ਜਮ੍ਹਾਂ ਕੀਤੇ। ਕੈਂਪਾਂ ਦੇ ਸਫ਼ਲ ਆਯੋਜਨ ਵਿੱਚ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਨੇ ਸਮਰਪਿਤ ਭਾਵ ਨਾਲ ਕਾਰਜ ਕਰਦੇ ਹੋਏ ਵੋਟਰਾਂ ਨੂੰ ਉਨ੍ਹਾਂ ਦੇ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਵਿੱਚ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ। ਹੁਣ ਤੱਕ ਪ੍ਰਾਪਤ ਗਣਨਾ ਫਾਰਮਾਂ ਵਿੱਚੋਂ 35% ਤੋਂ ਅਧਿਕ ਦਾ ਡਿਜੀਟਲੀਕਰਣ ਵੀ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਦੁਆਰਾ ਕੀਤਾ ਜਾ ਚੁੱਕਿਆ ਹੈ।

 ਭਾਰਤ ਦੇ ਚੋਣ ਕਮਿਸ਼ਨ ਨੇ 14 ਮਈ, 2026 ਨੂੰ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) 2026 ਦੇ ਤੀਜੇ ਪੜਾਅ ਦੀ ਸਮਾਂ-ਸਾਰਣੀ ਦਾ ਐਲਾਨ ਕੀਤਾ ਸੀ। ਇਸ ਅਨੁਸਾਰ ਚੰਡੀਗੜ੍ਹ ਵਿੱਚ
 ਗਣਨਾ ਪ੍ਰਕਿਰਿਆ 15 ਜੂਨ, 2026 ਤੋਂ ਸ਼ੁਰੂ ਹੋਈ। ਮੁਹਿੰਮ ਦੇ ਪਹਿਲੇ ਹੀ ਹਫ਼ਤੇ ਵਿੱਚ ਬੂਥ ਲੈਵਲ ਅਫ਼ਸਰਾਂ (ਬੀਐੱਲਓਜ਼/BLOs) ਨੇ ਘਰ-ਘਰ ਜਾ ਕੇ ਗਣਨਾ ਫਾਰਮਾਂ ਦੀ 100% ਵੰਡ ਸਫ਼ਲਤਾਪੂਰਵਕ ਪੂਰੀ ਕਰ ਲਈ।

ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਘਰ-ਘਰ ਜਾ ਕੇ ਗਣਨਾ ਫਾਰਮ ਇਕੱਤਰ ਕਰਨ ਦੀ ਮੁਹਿੰਮ ਨਿਰੰਤਰ ਜਾਰੀ ਹੈ। ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਨਹੀਂ ਕਰਵਾਏ ਹਨ,  ਉਹ ਆਪਣੇ ਖੇਤਰ ਦੇ ਬੀਐੱਲਓ (BLO) ਨੂੰ ਘਰ-ਘਰ ਦੌਰੇ ਕਰਨ ਦੇ ਦੌਰਾਨ ਆਪਣੇ ਢੰਗ ਨਾਲ ਭਰੇ ਹੋਏ ਫਾਰਮ ਸੌਂਪ ਸਕਦੇ ਹਨ ਜਾਂ ਈਸੀਆਈਨੈੱਟ (ECINet) ਪੋਰਟਲ (ecinet.eci.gov.in) ਜਾਂ ਈਸੀਆਈਨੈੱਟ (ECINet) ਮੋਬਾਈਲ ਐਪ ਦੇ ਜ਼ਰੀਏ ਔਨਲਾਇਨ ਵੀ ਜਮ੍ਹਾਂ ਕਰ ਸਕਦੇ ਹਨ।

ਕਿਸੇ ਵੀ ਪ੍ਰਕਾਰ ਦੀ ਸਹਾਇਤਾ ਜਾਂ ਜਾਣਕਾਰੀ ਲਈ ਨਾਗਰਿਕ ਈਸੀਆਈਨੈੱਟ (ECINet) ਐਪ ਅਤੇ ਪੋਰਟਲ 'ਤੇ ਉਪਲਬਧ "ਬੁੱਕ ਏ ਕਾਲ" ਸੁਵਿਧਾ ਦੇ ਜ਼ਰੀਏ ਆਪਣੇ ਸਬੰਧਿਤ ਬੀਐੱਲਓ (BLO) ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਸਪੈਸ਼ਲ ਇੰਟੈਂਸਿਵ ਰਿਵਿਜ਼ਨ (ਐੱਸਆਈਆਰ/SIR) 2026 ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ 24 ×7 ਉਪਲਬਧ ਵੋਟਰ ਹੈਲਪਲਾਇਨ 1950 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।