Arth Parkash : Latest Hindi News, News in Hindi
ਅੰਕੜਾ ਦਿਵਸ 2026: "ਪ੍ਰਸ਼ਾਸਨਿਕ ਅੰਕੜਿਆਂ ਦੀ ਸਮਰੱਥਾ ਨੂੰ ਉਜਾਗਰ ਕਰਨਾ” ਦੇ ਵਿਸ਼ੇ 'ਤੇ ਮੋਹਾਲੀ ਵਿੱਚ ਸੈਮੀਨਾਰ ਦਾ ਆ ਅੰਕੜਾ ਦਿਵਸ 2026: "ਪ੍ਰਸ਼ਾਸਨਿਕ ਅੰਕੜਿਆਂ ਦੀ ਸਮਰੱਥਾ ਨੂੰ ਉਜਾਗਰ ਕਰਨਾ” ਦੇ ਵਿਸ਼ੇ 'ਤੇ ਮੋਹਾਲੀ ਵਿੱਚ ਸੈਮੀਨਾਰ ਦਾ ਆਯੋਜਨ
Sunday, 28 Jun 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਅੰਕੜਾ ਦਿਵਸ 2026: "ਪ੍ਰਸ਼ਾਸਨਿਕ ਅੰਕੜਿਆਂ ਦੀ ਸਮਰੱਥਾ ਨੂੰ ਉਜਾਗਰ ਕਰਨਾ” ਦੇ ਵਿਸ਼ੇ 'ਤੇ ਮੋਹਾਲੀ ਵਿੱਚ ਸੈਮੀਨਾਰ ਦਾ ਆਯੋਜਨ

ਮੋਹਾਲੀ, 29 ਜੂਨ 2026: ਰਾਸ਼ਟਰੀ ਅੰਕੜਾ ਦਫ਼ਤਰ (ਖੇਤਰ ਸੰਚਾਲਨ ਡਿਵੀਜ਼ਨ), ਖੇਤਰੀ ਦਫ਼ਤਰ, ਮੋਹਾਲੀ ਵੱਲੋਂ ਅੰਕੜਾ ਦਿਵਸ 2026 ਦੇ ਮੌਕੇ 'ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸਾਲ ਅੰਕੜਾ ਦਿਵਸ ਦਾ ਵਿਸ਼ਾ “ਪ੍ਰਸ਼ਾਸਨਿਕ ਅੰਕੜਿਆਂ ਦੀ ਸਮਰੱਥਾ ਨੂੰ ਉਜਾਗਰ ਕਰਨਾ” (Unlocking the Potential of Administrative Data)" ਸੀ।

ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਰਾਮ ਕ੍ਰਿਸ਼ਨ, ਸੇਵਾਮੁਕਤ ਉਪ ਮਹਾਨਿਦੇਸ਼ਕ (DDG) ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਵਿਨੈ ਕੁਮਾਰ, ਸੇਵਾਮੁਕਤ ਨਿਰਦੇਸ਼ਕ ਹਾਜ਼ਰ ਰਹੇ। ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਹਿੰਮਤ ਸਿੰਘ ਰਾਘਵ, ਉਪ ਮਹਾਨਿਦੇਸ਼ਕ (DDG) ਵੱਲੋਂ ਕੀਤੀ ਗਈ। ਇਸ ਮੌਕੇ ਸੁਸ਼੍ਰੀ ਸਨੇਹ ਕੀਰਤੀ, ਉਪ ਨਿਰਦੇਸ਼ਕ ਸਮੇਤ ਰਾਸ਼ਟਰੀ ਅੰਕੜਾ ਦਫ਼ਤਰ, ਮੋਹਾਲੀ ਦੇ ਲਗਭਗ 65 ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਭਾਗ ਲਿਆ।

ਆਪਣੇ ਸੰਬੋਧਨ ਵਿੱਚ ਮੁੱਖ ਮਹਿਮਾਨ ਨੇ ਪ੍ਰਸ਼ਾਸਨਿਕ ਅੰਕੜਿਆਂ ਦੇ ਮਹੱਤਵ ਅਤੇ ਸਬੂਤ ਅਧਾਰਿਤ ਨੀਤੀ ਨਿਰਮਾਣ ਵਿੱਚ ਉਨ੍ਹਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ। ਬੁਲਾਰਿਆਂ ਨੇ ਪ੍ਰਸ਼ਾਸਨਿਕ ਅੰਕੜਿਆਂ ਦੀ ਗੁਣਵੱਤਾ, ਸਮਾਂਬੱਧਤਾ ਅਤੇ ਉਪਯੋਗਤਾ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਪ੍ਰਧਾਨਗੀ ਸੰਬੋਧਨ ਵਿੱਚ ਸ਼੍ਰੀ ਹਿੰਮਤ ਸਿੰਘ ਰਾਘਵ ਨੇ ਕਿਹਾ ਕਿ ਪ੍ਰਸ਼ਾਸਨਿਕ ਅੰਕੜਿਆਂ ਦੀ ਪ੍ਰਭਾਵਸ਼ਾਲੀ ਵਰਤੋਂ ਅਧਿਕਾਰਤ ਅੰਕੜਿਆਂ ਨੂੰ ਵਧੇਰੇ ਸ਼ਕਤੀਸ਼ਾਲੀ, ਭਰੋਸੇਯੋਗ ਅਤੇ ਉਪਯੋਗੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਸੈਮੀਨਾਰ ਦੌਰਾਨ ਭਾਗੀਦਾਰਾਂ ਨੇ ਵਿਸ਼ੇ ਨਾਲ ਸੰਬੰਧਿਤ ਆਪਣੇ ਵਿਚਾਰ ਅਤੇ ਸੁਝਾਅ ਵੀ ਸਾਂਝੇ ਕੀਤੇ।

ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਮਹਿਮਾਨਾਂ, ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਪ੍ਰਗਟ ਕੀਤਾ ਗਿਆ।