
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਯਮੁਨਾ ਵਾਟਰ ਪ੍ਰੋਜੈਕਟ ਦੇ ਨਿਰਮਾਣ ਅਤੇ ਲਾਗੂਕਰਨ ਦੇ ਸਬੰਧ ਵਿੱਚ ਅੱਜ ਰਾਜਸਥਾਨ ਸਰਕਾਰ ਅਤੇ ਹਰਿਆਣਾ ਸਰਕਾਰ ਦਰਮਿਆਨ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖਰ
ਇਸ ਸਮਝੌਤੇ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਪਾਣੀ ਨਾਲ ਜੁੜੀ ਲਗਭਗ 3 ਦਹਾਕੇ ਪੁਰਾਣੀ ਸਮੱਸਿਆ ਦਾ ਅੱਜ ਸਮਾਧਾਨ ਹੋ ਗਿਆ ਹੈ
ਇਹ ਸਮਝੌਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦਿੱਤੇ ਗਏ “ਸੰਵਾਦ ਰਾਹੀਂ ਸਮਾਧਾਨ’ ਦੇ ਮੰਤਰ ਦਾ ਇੱਕ ਸ਼ਾਨਦਾਰ ਉਦਾਹਰਣ ਹੈ
ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਦਿੱਤੇ ਗਏ ‘ਸਹਿਕਾਰੀ ਸੰਘਵਾਦ’ ਦੇ ਸੰਦੇਸ਼ ਨੂੰ ਹਰਿਆਣਾ, ਰਾਜਸਥਾਨ ਅਤੇ ਜਲ ਸ਼ਕਤੀ ਮੰਤਰਾਲੇ ਨੇ ਸੱਚੇ ਅਰਥਾਂ ਵਿੱਚ ਚਰਿਤਾਰਥ ਕੀਤਾ ਹੈ
ਇਸ ਸਮਝੌਤੇ ਤੋਂ ਬਾਅਦ ਰਾਜਸਥਾਨ ਦੇ ਸੀਕਰ, ਚੁਰੂ ਅਤੇ ਝੂੰਝੁਨੂ ਦੇ ਨਾਲ-ਨਾਲ ਹਰਿਆਣਾ ਦੇ ਭਿਵਾਨੀ ਅਤੇ ਫਤਿਹਾਬਾਦ ਖੇਤਰਾਂ ਵਿੱਚ ਵੀ ਪੀਣ ਦਾ ਪਾਣੀ ਪਹੁੰਚਾਉਣ ਦੀ ਵਿਵਸਥਾ ਹੋ ਜਾਵੇਗੀ
ਮੀਂਹ ਦਾ ਜੋ ਪਾਣੀ ਕਿਸੇ ਦੇ ਕੰਮ ਨਹੀਂ ਆਉਂਦਾ ਸੀ, ਇਸ ਸਮਝੌਤੇ ਤੋਂ ਬਾਅਦ ਉਹ ਪਾਣੀ ਲੋਕਾਂ ਦੀ ਪਿਆਸ ਬੁਝਾਉਣ ਅਤੇ ਵੱਡੇ ਤਲਾਬਾਂ ਵਿੱਚ ਸੰਚਿਤ ਹੋ ਕੇ ਭੂਮੀਗਤ ਪਾਣੀ ਦੇ ਪੱਧਰ ਨੂੰ ਵਧਾਉਣ ਦੇ ਕੰਮ ਆਵੇਗਾ
ਇਹ ਸਮਝੌਤਾ ਹਰਿਆਣਾ ਅਤੇ ਰਾਜਸਥਾਨ ਲਈ Win-Win Situation ਦੀ ਇੱਕ ਬਿਹਤਰੀਨ ਉਦਾਹਰਣ
ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ ਆਰ ਪਾਟਿਲ ਜੀ ਦੀ ਪ੍ਰਧਾਨਗੀ ਹੇਠ ਕੁਝ ਹੀ ਦਿਨਾਂ ਵਿੱਚ ਇਸ ਸਮੱਸਿਆ ਦਾ ਸਮਾਧਾਨ ਨਿਕਲ ਗਿਆ
ਇਸ ਸਮਝੌਤੇ ਦਾ ਜੋ ਢਾਂਚਾ ਬਣਿਆ ਹੈ ਉਹ ਆਉਣ ਵਾਲੇ ਕਈ ਦਹਾਕਿਆਂ ਤੱਕ ਵਿਵਾਦ ਮੁਕਤ ਸਮਝੌਤੇ ਦੇ ਰੂਪ ਵਿੱਚ ਸਥਾਪਿਤ ਰਹੇਗਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਮੌਜੂਦਗੀ ਹੇਠ ਅੱਜ ਨਵੀਂ ਦਿੱਲੀ ਵਿੱਚ ਯਮੁਨਾ ਵਾਟਰ ਪ੍ਰੋਜੈਕਟ ਦੇ ਨਿਰਮਾਣ ਅਤੇ ਲਾਗੂਰਨ ਦੇ ਸਬੰਧ ਵਿੱਚ ਰਾਜਸਥਾਨ ਸਰਕਾਰ ਅਤੇ ਹਰਿਆਣਾ ਸਰਕਾਰ ਦੇ ਵਿੱਚ ਇੱਕ ਮਹੱਤਵਪੂਰਨ ਸਮਝੌਤੇ ‘ਤੇ ਹਸਤਾਖਰ ਹੋਏ। ਇਸ ਮੌਕੇ ‘ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼੍ਰੀ ਭਜਨਲਾਲ ਸ਼ਰਮਾ, ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ, ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ ਆਰ ਪਾਟਿਲ ਅਤੇ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਮਝੌਤੇ ਨਾਲ ਹਰਿਆਣਾ ਅਤੇ ਰਾਜਸਥਾਨ ਦੇ ਲੋਕਾਂ ਦੀ ਪਾਣੀ ਨਾਲ ਜੁੜੀ ਲਗਭਗ 3 ਦਹਾਕੇ ਪੁਰਾਣੀ ਸਮੱਸਿਆ ਦਾ ਅੱਜ ਸਮਾਧਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੁਆਰਾ ਦਿੱਤੇ ਗਏ ਸਹਿਕਾਰੀ ਸੰਘਵਾਦ ਦੇ ਮੰਤਰ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਇਹ ਸਮਝੌਤਾ ਇਸ ਗੱਲ ਦੀ ਉਦਾਹਰਣ ਹੈ ਕਿ ਜੇਕਰ ਰਾਜ ਸਹਿਕਾਰੀ ਸੰਘਵਾਦ ਦੀ ਸੋਚ ਨੂੰ ਅੱਗੇ ਵਧਾਉਣ ਤਾਂ ਤਿੰਨ ਦਹਾਕੇ ਪੁਰਾਣੀ ਸਮੱਸਿਆ ਵੀ ਸਰਲਤਾ ਨਾਲ ਸੁਲਝ ਸਕਦੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਹੋਏ ਸਮਝੌਤੇ ਦੇ ਤਹਿਤ ਜੁਲਾਈ ਤੋਂ ਅਕਤੂਬਰ ਤੱਕ ਲਗਭਗ 580 ਐੱਮਸੀਐੱਣ ਪਾਣੀ ਯਮੁਨਾ ਨਹਿਰ ਤੋਂ ਤਿੰਨ ਭੂਮੀਗਤ ਪਾਈਪਲਾਈਨਾਂ ਦੇ ਜ਼ਰੀਏ ਰਾਜਸਥਾਨ ਤੱਕ ਪਹੁੰਚਾਇਆ ਜਾਵੇਗਾ। ਇਨ੍ਹਾਂ ਤਿੰਨ ਪਾਈਪਲਾਈਨਾਂ ਦਾ ਵਿਆਸ 3.6 ਮੀਟਰ ਤੋਂ ਵੀ ਵੱਧ ਹੈ ਜਿਨ੍ਹਾਂ ਦੇ ਰਾਹੀਂ ਰਾਜਸਥਾਨ ਅਤੇ ਹਰਿਆਣਾ ਰਾਜਾਂ ਦੇ ਲੋਕਾਂ ਲਈ ਪੀਣ ਵਾਲੇ ਪਾਣੀ ਦੀ ਵਿਵਸਥਾ ਹੋਵੇਗੀ। ਸ਼੍ਰੀ ਸ਼ਾਹ ਨੇ ਕਿਹਾ ਕਿ ਇਹ ਸਮਝੌਤਾ ਦੋਹਾਂ ਰਾਜਾਂ ਲਈ Win-Win Situation ਦੀ ਚੰਗੀ ਉਦਾਹਰਣ ਹੈ। ਸਮਝੌਤੇ ਵਿੱਚ ਵਿੱਤੀ ਜ਼ਿੰਮੇਵਾਰੀ, ਲਾਗਤ ਸਾਂਝੀਕਰਣ, ਜਲ ਵੰਡ ਅਤੇ ਜਲ ਛੱਡਣ ਦੇ ਪ੍ਰੋਟੋਕੋਲ ਅਤੇ ਰੱਖ-ਰਖਾਅ ਦਾ ਬਾਰੀਕੀ ਨਾਲ ਧਿਆਨ ਰੱਖਿਆ ਗਿਆ ਹੈ। ਇਸ ਵਿਗਿਆਨਿਕ ਰੂਪ ਨਾਲ ਪਰਿਪੂਰਨ ਸਮਝੌਤਿਆਂ ਵਿੱਚ ਬੁਨਿਆਦੀ ਢਾਂਚੇ ਦਾ ਸੰਚਾਲਨ, ਰੱਖ-ਰਖਾਅ, ਨਿਗਰਾਨੀ ਤੰਤਰ, ਪਾਰਦਰਸ਼ਿਤਾ ਦੇ ਉਪਾਵਾਂ ਅਤੇ ਵਿਵਾਦ ਸਮਾਧਾਨ ਦੀ ਪ੍ਰਕਿਰਿਆ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਸ਼ਾਮਲ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਖਾਸ ਕਰਕੇ ਕੇਂਦਰੀ ਜਲ ਕਮਿਸ਼ਨ ਨੇ ਇਸ ਸਮਝੌਤੇ ਦਾ ਜੋ ਢਾਂਚਾ ਬਣਾਇਆ ਹੈ ਉਹ ਆਉਣ ਵਾਲੇ ਕਈ ਦਹਾਕਿਆਂ ਤੱਕ ਵਿਵਾਦ ਮੁਕਤ ਸਮਝੌਤੇ ਦੇ ਰੂਪ ਵਿੱਚ ਸਥਾਪਿਤ ਰਹੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਦੀ ਪ੍ਰਧਾਨਗੀ ਹੇਠ ਕੁਝ ਹੀ ਦਿਨਾਂ ਵਿੱਚ ਇਸ ਸਮੱਸਿਆ ਦਾ ਸਮਾਧਾਨ ਨਿਕਲ ਗਿਆ। ਇਸ ਸਮਝੌਤੇ ਤੋਂ ਬਾਅਦ ਰਾਜਸਥਾਨ ਦੇ ਸੀਕਰ, ਚੁਰੂ ਅਤੇ ਝੁਂਝੁਨੂ ਦੇ ਨਾਲ-ਨਾਲ ਹਰਿਆਣਾ ਦੇ ਭਿਵਾਨੀ ਅਤੇ ਫਤਿਹਬਾਦ ਖੇਤਰਾਂ ਵਿੱਚ ਵੀ ਪੀਣ ਦਾ ਪਾਣੀ ਪਹੁੰਚਾਉਣ ਦੀ ਵਿਵਸਥਾ ਹੋ ਜਾਵੇਗੀ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਸਮਝੌਤੇ ਨਾਲ ਰਾਜਸਥਾਨ ਅਤੇ ਹਰਿਆਣਾ ਖਾਸ ਕਰਕੇ ਰਾਜਸਥਾਨ, ਵਿੱਚ ਪੀਣ ਦੇ ਪਾਣੀ ਦੀ ਸਮੱਸਿਆ ਦੇ ਨਿਵਾਰਣ ਵਿੱਚ ਬਹੁਤ ਸਹਾਇਤਾ ਮਿਲੇਗੀ। ਜੋ ਪਾਣੀ ਕਿਸੇ ਕੰਮ ਨਹੀ ਆ ਰਿਹਾ ਸੀ, ਇਸ ਸਮਝੌਤੇ ਤੋਂ ਬਾਅਦ ਹੁਣ ਉਹ ਪਾਣੀ ਲੋਕਾਂ ਦੀ ਪਿਆਸ ਬੁਝਾਉਣ ਅਤੇ ਵੱਡੇ ਤਲਾਬਾਂ ਵਿੱਚ ਸੰਚਿਤ ਹੋ ਕੇ ਭੂਜਲ ਪੱਧਰ ਵਧਾਉਣ ਦੇ ਕੰਮ ਆਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹਰਿਆਣਾ, ਰਾਜਸਥਾਨ ਅਤੇ ਜਲ ਸ਼ਕਤੀ ਮਤੰਰਾਲੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ ਦਿੱਤੇ ਗਏ ਸਹਿਕਾਰੀ ਸੰਘਵਾਦ ਦੇ ਸੰਦੇਸ਼ ਨੂੰ ਸੱਚੇ ਅਰਥਾਂ ਵਿੱਚ ਚਰਿਤਾਰਥ ਕੀਤਾ ਹੈ।
ਇਸ ਪ੍ਰੋਜੈਕਟ ਦਾ ਉਦੇਸ਼ ਪੱਛਮੀ ਯਮੁਨਾ ਨਹਿਰ ਤੋਂ ਭੂਮੀਗਤ ਪਾਈਪਲਾਈਨ ਦੇ ਜ਼ਰੀਏ ਰਾਜਸਥਾਨ ਦੇ ਹਿੱਸੇ ਦਾ ਯਮੁਨਾ ਦਾ ਪਾਣੀ ਪਹੁੰਚਾਉਣਾ ਹੈ। ਇਸ ਨਾਲ ਰਾਜ, ਅਪਰ ਯਮੁਨਾ ਬੇਸਿਨ ਦੀ ਵਰਤੋਂ ਲਾਇਕ ਸਤਹੀ ਪਾਣੀ ਦੀ ਵੰਡ ‘ਤੇ 1994 ਦੇ ਸਮਝੌਤੇ ਦੇ ਤਹਿਤ ਮਿਲੇ ਪਾਣੀ ਦੀ ਸਹੀ ਤਰੀਕੇ ਨਾਲ ਵਰਤੋਂ ਕਰ ਪਾਉਣਗੇ।
ਇਸ ਪ੍ਰੋਜੈਕਟ ਨਾਲ ਰਾਜਸਥਾਨ ਦੇ ਸੁੱਕੇ ਅਤੇ ਘੱਟ ਮੀਂਹ ਵਾਲੇ ਇਕਾਕਿਆਂ ਵਿੱਚ ਪੀਣ ਦੇ ਪਾਣੀ ਦੀ ਨਿਰੰਤਰ ਸਪਲਾਈ ਹੋਵੇਗੀ ਅਤੇ ਸਮਾਜਿਕ –ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਇਹ ਸਮਝੌਤਾ ਕੇਂਦਰ ਸਰਕਾਰ ਅਤੇ ਸਮਝੌਤੇ ਵਿੱਚ ਸ਼ਾਮਲ ਰਾਜ ਸਰਕਾਰਾਂ ਦੇ ਇਕਜੁੱਟ ਯਤਨਾਂ ਨਾਲ ਪ੍ਰੋਜੈਕਟ ਨੂੰ ਸਮੇਂ ਸਿਰ ਲਾਗੂ ਕਰਨ ਦੀ ਨੀਂਹ ਰੱਖਣ ਦਾ ਕੰਮ ਕਰੇਗਾ।
***
ਆਰਕੇ/ਪੀਆਰ/ਪੀਐੱਸ/ਬਲਜੀਤ
(Release ID: 2278930)