
ਨੋਟੀਫਿਕੇਸ਼ਨ ਅਨੁਸਾਰ ਇਤਰਾਜ਼ਹੀਣਤਾ ਸਰਟੀਫਿਕੇਟ (NOC), ਡੁਪਲੀਕੇਟ ਅਲਾਟਮੈਂਟ ਅਤੇ ਮੁੜ-ਅਲਾਟਮੈਂਟ, ਕਨਵੈਂਸ ਡੀਡ ਜਾਰੀ ਕਰਨਾ, ਵਿਕਰੀ ਦੀ ਸਥਿਤੀ ਵਿੱਚ ਜਾਇਦਾਦ ਦੀ ਮੁੜ-ਤਬਦੀਲੀ (ਟਰਾਂਸਫਰ) ਅਤੇ ਖੇਤੀਬਾੜੀ ਦੇ ਕੰਮਾਂ ਦੌਰਾਨ ਸੱਟ ਲੱਗਣ ਜਾਂ ਮੌਤ ਹੋਣ 'ਤੇ (ਵਿਸਰਾ ਰਿਪੋਰਟ ਮਿਲਣ ਤੋਂ ਬਾਅਦ) ਮਾਲੀ ਸਹਾਇਤਾ (ਐਕਸ-ਗ੍ਰੇਸ਼ੀਆ) ਪ੍ਰਦਾਨ ਕਰਨ ਵਰਗੀਆਂ ਸੇਵਾਵਾਂ 30 ਦਿਨਾਂ ਦੇ ਅੰਦਰ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਤੋਂ ਇਲਾਵਾ ਬਕਾਇਆ ਰਹਿਤ ਸਰਟੀਫਿਕੇਟ (ਨੋ ਡਿਊਜ਼ ਸਰਟੀਫਿਕੇਟ) ਅਤੇ ਗਹਿਣੇ (ਮੋਰਗੇਜ) ਲਈ ਐਨਓਸੀ ਜਾਰੀ ਕਰਨ ਦੀਆਂ ਸੇਵਾਵਾਂ 15 ਦਿਨਾਂ ਦੇ ਅੰਦਰ ਪ੍ਰਦਾਨ ਕੀਤੀਆਂ ਜਾਣਗੀਆਂ।
ਨਿਰਵਿਵਾਦ ਮੌਤ (ਅਨਕੌਨਟੈਸਟਡ ਡੈਥ) ਦੇ ਮਾਮਲਿਆਂ ਵਿੱਚ ਜਾਇਦਾਦ ਦੀ ਮੁੜ-ਤਬਦੀਲੀ ਅਤੇ ਖੇਤੀਬਾੜੀ ਦੇ ਕੰਮਾਂ ਦੌਰਾਨ ਸੱਟ ਲੱਗਣ ਜਾਂ ਮੌਤ ਹੋਣ 'ਤੇ ਮਾਲੀ ਸਹਾਇਤਾ ਪ੍ਰਦਾਨ ਕਰਨ ਨਾਲ ਸਬੰਧਤ ਸੇਵਾਵਾਂ 60 ਦਿਨਾਂ ਦੇ ਅੰਦਰ ਉਪਲਬਧ ਕਰਵਾਈਆਂ ਜਾਣਗੀਆਂ।
ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜੇ-ਫਾਰਮ ਜਾਰੀ ਕਰਨ ਲਈ ਇੱਕ ਦਿਨ ਅਤੇ ਮੰਡੀਆਂ ਵਿੱਚ ਜਨਤਕ ਪਖਾਨਿਆਂ ਦੀ ਸਫਾਈ ਯਕੀਨੀ ਬਣਾਉਣ ਲਈ ਦੋ ਦਿਨਾਂ ਦੀ ਸਮਾਂ-ਸੀਮਾ ਤੈਅ ਕੀਤੀ ਗਈ ਹੈ। ਸਰਕਾਰ ਦਾ ਉਦੇਸ਼ ਸੇਵਾਵਾਂ ਦੀ ਸਮਾਂਬੱਧ ਡਿਲੀਵਰੀ ਯਕੀਨੀ ਬਣਾ ਕੇ ਨਾਗਰਿਕਾਂ ਅਤੇ ਕਿਸਾਨਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਮੁਹੱਈਆ ਕਰਵਾਉਣਾ ਹੈ।