
ਨਿਊਯਾਰਕ: ਨਿਊਯਾਰਕ ਸ਼ਹਿਰ ਦੇ ਮੈਨਹਟਨ ਵਿੱਚ ਸੰਯੁਕਤ ਰਾਸ਼ਟਰ (ਯੂਐਨ) ਹੈੱਡਕੁਆਰਟਰ ਦੇ ਬਾਹਰ ਵੀਰਵਾਰ ਨੂੰ ਤਿੱਬਤ ਦਾ ਝੰਡਾ ਹੱਥ ਵਿੱਚ ਫੜੇ ਇੱਕ ਵਿਅਕਤੀ ਨੇ ਵਿਰੋਧ ਵਜੋਂ ਖ਼ੁਦ ਨੂੰ ਅੱਗ ਲਗਾ ਲਈ। ਪ੍ਰਦਰਸ਼ਨਕਾਰੀ ਦੇ ਇੱਕ ਦੋਸਤ ਨੇ ਉਸਦੀ ਪਛਾਣ ਲੋਬਗਾ ਰੰਗਜੇਨ ਵਜੋਂ ਕੀਤੀ ਹੈ, ਜੋ ਕਥਿਤ ਤੌਰ 'ਤੇ ਪਿਛਲੇ ਕਰੀਬ 20 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ।