
ਪ੍ਰੈੱਸ ਨੋਟ
ਚੰਡੀਗੜ੍ਹ, 10 ਜੁਲਾਈ, 2026
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਸਕੂਲਾਂ ਨੂੰ ਕਾਰ-ਪੂਲਿੰਗ ਨੂੰ ਹੁਲਾਰਾ ਦੇਣ ਦੀ ਸਲਾਹ ਦਿੱਤੀ
ਜ਼ਿਲ੍ਹਾ ਮੈਜਿਸਟ੍ਰੇਟ-ਅਤੇ-
ਚੇਅਰਮੈਨ, ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ, ਯੂਟੀ ਚੰਡੀਗੜ੍ਹ ਨੇ ਸ਼ਹਿਰ ਦੇ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਇੱਕ ਸਲਾਹ ਜਾਰੀ ਕਰਦੇ ਹੋਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਦਰਮਿਆਨ ਕਾਰ-ਪੂਲਿੰਗ ਨੂੰ ਸਰਗਰਮੀ ਨਾਲ ਹੁਲਾਰਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਪਹਿਲ ਦਾ ਉਦੇਸ਼ ਸਕੂਲ ਕੈਂਪਸ ਵਿੱਚ ਵਾਹਨਾਂ ਦੀ ਭੀੜ ਨੂੰ ਘੱਟ ਕਰਨਾ ਅਤੇ ਪੀਕ ਘੰਟਿਆਂ ਦੇ ਦੌਰਾਨ ਸਕੂਲਾਂ ਦੇ ਗੇਟਾਂ 'ਤੇ ਟ੍ਰੈਫਿਕ ਦਾ ਦਬਾਅ ਘਟਾਉਣਾ ਹੈ।
ਸਲਾਹ ਵਿੱਚ ਕਾਰ-ਪੂਲਿੰਗ ਦੇ ਨਿਮਨਲਿਖਤ ਪ੍ਰਮੁੱਖ ਲਾਭ ਦੱਸੇ ਗਏ ਹਨ:-
* ਵਿਦਿਆਰਥੀਆਂ ਦੀ ਸੁਰੱਖਿਆ: ਸਕੂਲ ਦੇ ਕੈਂਪਸ ਅਤੇ ਆਸਪਾਸ ਵਾਹਨਾਂ ਦੀ ਸੰਖਿਆ ਘੱਟ ਹੋਣ ਨਾਲ ਬੱਚਿਆਂ ਦੀ ਆਵਾਜਾਈ ਅਧਿਕ ਸੁਰੱਖਿਅਤ ਹੋਵੇਗੀ।
* ਵਾਤਾਵਰਣ ਸੁਰੱਖਿਆ: ਕਾਰ-ਪੂਲਿੰਗ ਨਾਲ ਸੜਕਾਂ 'ਤੇ ਵਾਹਨਾਂ ਦੀ ਸੰਖਿਆ ਘੱਟ ਹੋਵੇਗੀ ਜਿਸ ਨਾਲ ਈੰਧਣ ਦੀ ਬੱਚਤ, ਵਾਹਨ ਪ੍ਰਦੂਸ਼ਣ ਵਿੱਚ ਕਮੀ ਅਤੇ ਕਾਰਬਨ ਉਤਸਰਜਨ ਘਟਾਉਣ ਵਿੱਚ ਸਹਾਇਤਾ ਮਿਲੇਗੀ।
* ਟ੍ਰੈਫਿਕ ਜਾਮ ਵਿੱਚ ਕਮੀ : ਸਕੂਲਾਂ ਦੇ ਬਾਹਰ ਅਤੇ ਆਸਪਾਸ ਦੀਆਂ ਸੜਕਾਂ 'ਤੇ ਪੀਕ ਘੰਟਿਆਂ ਦੇ ਦੌਰਾਨ ਟ੍ਰੈਫਿਕ ਦਾ ਦਬਾਅ ਘੱਟ ਹੋਵੇਗਾ।
* ਸੁਵਿਧਾ ਅਤੇ ਲਾਗਤ ਵਿੱਚ ਬੱਚਤ: ਸਾਂਝੀ ਯਾਤਰਾ ਨਾਲ ਮਾਪਿਆਂ ਦੇ ਆਉਣ-ਜਾਣ ਦਾ ਖਰਚ ਘੱਟ ਹੋਵੇਗਾ ਅਤੇ ਯਾਤਰਾ ਅਧਿਕ ਸੁਵਿਧਾਜਨਕ ਬਣੇਗੀ।
ਇਸ ਸਲਾਹ ਦੇ ਪ੍ਰਭਾਵੀ ਲਾਗੂਕਰਨ ਲਈ ਵਿੱਦਿਅਕ ਸੰਸਥਾਵਾਂ ਨੂੰ ਇੱਕ ਹੀ ਖੇਤਰ ਜਾਂ ਆਸਪਾਸ ਰਹਿਣ ਵਾਲੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਕਾਰ-ਪੂਲਿੰਗ ਸਮੂਹ ਬਣਾਉਣ, ਸਰਕੂਲਰਾਂ ਅਤੇ ਮਾਪੇ-ਅਧਿਆਪਕ ਮੀਟਿੰਗਾਂ (ਪੀਟੀਐੱਮਸ/PTMs) ਦੇ ਜ਼ਰੀਏ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੇ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਜਨ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਲਾਹ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਤਾਕੀਦ ਕੀਤੀ ਹੈ। ਨਾਲ ਹੀ ਨਿਰਦੇਸ਼ ਦਿੱਤੇ ਗਏ ਹਨ ਕਿ ਇਸ ਦਾ ਅਨੁਪਾਲਨ ਸੁਨਿਸ਼ਚਿਤ ਕਰਦੇ ਹੋਏ ਕੀਤੀ ਗਈ ਕਾਰਵਾਈ ਦੀ ਰਿਪੋਰਟ ਕਮੇਟੀ ਦੇ ਦਫ਼ਤਰ ਨੂੰ ਅਤੇ ਜਲਦੀ ਤੋਂ ਜਲਦੀ ਭੇਜੀ ਜਾਵੇ।
ਮੁੱਖ ਬਿੰਦੂ
* ਚੰਡੀਗੜ੍ਹ ਦੇ ਸਾਰੇ ਸਕੂਲਾਂ ਨੂੰ ਵਿਦਿਆਰਥੀਆਂ ਅਤੇ ਮਾਪਿਆਂ ਦੇ ਦਰਮਿਆਨ ਕਾਰ-ਪੂਲਿੰਗ ਨੂੰ ਸਰਗਰਮੀ ਨਾਲ ਹੁਲਾਰਾ ਦੇਣ ਦੀ ਸਲਾਹ ਦਿੱਤੀ ਗਈ ਹੈ।
* ਇਸ ਪਹਿਲ ਦਾ ਉਦੇਸ਼ ਸਕੂਲ ਦੇ ਬਾਹਰ ਵਿਅਸਤ ਸਮੇਂ ਦੇ ਦੌਰਾਨ ਟ੍ਰੈਫਿਕ ਦੀ ਭੀੜ ਅਤੇ ਵਾਹਨਾਂ ਦੀ ਅਧਿਕਤਾ ਨੂੰ ਘੱਟ ਕਰਨਾ ਹੈ।
* ਕਾਰ-ਪੂਲਿੰਗ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਵਧੇਗੀ, ਪ੍ਰਦੂਸ਼ਣ ਘੱਟ ਹੋਵੇਗਾ ਅਤੇ ਮਾਪਿਆਂ ਦੇ ਯਾਤਰਾ ਖਰਚ ਵਿੱਚ ਵੀ ਕਮੀ ਆਵੇਗੀ।
* ਸਕੂਲਾਂ ਨੂੰ ਖੇਤਰਵਾਰ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਕਾਰ-ਪੂਲਿੰਗ ਸਮੂਹ ਬਣਾਉਣ ਅਤੇ ਸਰਕੂਲਰਾਂ ਅਤੇ ਪੀਟੀਐੱਮਸ (PTMs) ਦੇ ਜ਼ਰੀਏ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
* ਸਾਰੀਆਂ ਸੰਸਥਾਵਾਂ ਨੂੰ ਇਸ ਸਲਾਹ ਦਾ ਜਲਦੀ ਅਨੁਪਾਲਨ ਸੁਨਿਸ਼ਚਿਤ ਕਰਕੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਨੂੰ ਭੇਜਣੀ ਹੋਵੇਗੀ।