Arth Parkash : Latest Hindi News, News in Hindi
Salman Khan Reacts to Delhi Paper Leak Protests: Urges Sonam Wangchuk to End Hunger Strike and Stude 'Sonam Bro have something, ਹੁਣ ਤਾਂ PM ਨੇ ਵੀ ਟਵੀਟ ਕਰ ਦਿੱਤਾ', Salman Khan ਦੇ ਬਦਲੇ ਸੁਰ! ਵਿਦਿਆਰਥੀ ਅੰਦੋਲਨ ਖ਼ਤਮ ਕਰਨ ਦੀ ਅਪੀਲ
Thursday, 23 Jul 2026 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਹੈਦਰਾਬਾਦ: Salman Khan Post On Delhi Protest: ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਦਾ ਇੱਕ ਹੋਰ ਰੀਐਕਸ਼ਨ ਸਾਹਮਣੇ ਆਇਆ ਹੈ। ਨੀਟ (NEET) ਪੇਪਰ ਲੀਕ ਖ਼ਿਲਾਫ਼ ਆਵਾਜ਼ ਚੁੱਕਣ ਦੇ ਇੱਕ ਦਿਨ ਬਾਅਦ ਯਾਨੀ 23 ਜੁਲਾਈ ਨੂੰ ਸਲਮਾਨ ਖ਼ਾਨ ਨੇ ਐਕਟਿਵਿਸਟ ਸੋਨਮ ਵਾਂਗਚੁਕ ਅਤੇ ਵਿਦਿਆਰਥੀਆਂ ਲਈ ਇੱਕ ਖ਼ਾਸ ਸੁਨੇਹਾ ਦਿੱਤਾ ਹੈ। ਸਲਮਾਨ ਦੀ ਇਹ ਪੋਸਟ ਉਦੋਂ ਆਈ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਵਿਵਾਦ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ।

ਗੁਰੂਵਾਰ ਨੂੰ ਸਲਮਾਨ ਖ਼ਾਨ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਦੇ ਨਾਲ ਇੱਕ ਨੋਟ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਸੋਨਮ ਵਾਂਗਚੁਕ ਅਤੇ ਵਿਦਿਆਰਥੀਆਂ ਲਈ ਇੱਕ ਖ਼ਾਸ ਸੁਨੇਹਾ ਦਿੱਤਾ ਹੈ। ਭਾਈਜਾਨ ਨੇ ਸੋਨਮ ਵਾਂਗਚੁਕ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰਨ ਅਤੇ ਕੁੱਝ ਖਾਣ ਦੀ ਅਪੀਲ ਕੀਤੀ ਹੈ। ਅਦਾਕਾਰ ਨੇ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਉਹ ਪਹਿਲ ਹਨ, ਅਤੇ ਉਨ੍ਹਾਂ ਨੂੰ ਘਰ ਵਾਪਸ ਜਾਣ ਲਈ ਕਿਹਾ।

ਸੋਨਮ ਵਾਂਗਚੁਕ ਅਤੇ ਵਿਦਿਆਰਥੀਆਂ ਲਈ ਸਲਮਾਨ ਖ਼ਾਨ ਦਾ ਸੁਨੇਹਾ

ਸਲਮਾਨ ਖ਼ਾਨ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਪੜ੍ਹਾਈ ਅਤੇ ਸੁਰੱਖਿਆ, ਦੋਵਾਂ ਹੀ ਮਾਮਲਿਆਂ ਵਿੱਚ ਵਿਦਿਆਰਥੀ ਸਾਡੀ ਪਹਿਲੀ ਪਹਿਲ ਹਨ, ਇਸ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।" ਉਨ੍ਹਾਂ ਨੇ ਪੀਐੱਮ ਮੋਦੀ ਦੇ ਵਾਅਦਿਆਂ ਨੂੰ ਦੁਹਰਾਉਂਦੇ ਹੋਏ ਅੱਗੇ ਕਿਹਾ, ""ਮਾਨਯੋਗ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਇਸ ਪੇਪਰ ਲੀਕ ਲਈ ਜ਼ਿੰਮੇਵਾਰ ਸਾਰੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਗੇ। ਇਸ ਲਈ ਵਿਦਿਆਰਥੀਓ, ਪਲੀਜ਼ ਆਪਣੇ ਮਾਤਾ-ਪਿਤਾ ਕੋਲ ਅਤੇ ਘਰ ਪਰਤ ਜਾਓ।" ਉਨ੍ਹਾਂ ਆਪਣੇ ਨੋਟ ਵਿੱਚ ਸੋਨਮ ਵਾਂਗਚੁਕ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਸੋਨਮ ਤੋਂ ਅਪੀਲ ਕਰਦੇ ਹੋਏ ਕਿਹਾ, "ਸੋਨਮ, ਬੱਸ ਹੋ ਗਿਆ ਬ੍ਰੋ। ਇਸ ਨੂੰ ਹੋਰ ਅੱਗੇ ਨਾ ਵਧਾਓ। ਜੇ ਲੋੜ ਪਈ ਤਾਂ ਇਸ ਜਜ਼ਬੇ ਨੂੰ ਕਿਸੇ ਹੋਰ ਦਿਨ ਲਈ ਬਚਾ ਕੇ ਰੱਖਣਾ ਅਤੇ ਕੁੱਝ ਖਾ-ਪੀ ਲਵੋ। ਜੇ ਚਾਹੋ ਤਾਂ ਮੈਂ ਘਰੋਂ ਖਾਣਾ ਭੇਜ ਦੇਵਾਂਗਾ।"

ਵਿਦਿਆਰਥੀਆਂ ਨੂੰ ਸਲਮਾਨ ਖ਼ਾਨ ਦਾ ਸਮਰਥਨ

22 ਜੁਲਾਈ ਨੂੰ ਸਲਮਾਨ ਨੇ ਇੰਸਟਾਗ੍ਰਾਮ 'ਤੇ ਆਪਣੇ ਸਕੂਲ ਦੇ ਸਮੇਂ ਦੀ ਇੱਕ ਤਸਵੀਰ ਸ਼ੇਅਰ ਕੀਤੀ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਦਾ ਸਮਰਥਨ ਕੀਤਾ। ਉਨ੍ਹਾਂ ਨੇ ਆਪਣੇ ਨੋਟ ਵਿੱਚ ਲਿਖਿਆ, "ਇਹ ਇੱਕ ਬਹੁਤ ਹੀ ਸ਼ਾਂਤੀਪੂਰਨ ਅੰਦੋਲਨ ਸੀ। ਬਹੁਤ ਦੁੱਖ ਦੀ ਗੱਲ ਹੈ ਕਿ ਇਸ ਨੇ ਹਿੰਸਕ ਰੂਪ ਲੈ ਲਿਆ। ਜੋ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਜ਼ਖ਼ਮੀ ਹੋਏ ਹਨ, ਉਨ੍ਹਾਂ ਪ੍ਰਤੀ ਮੇਰੀ ਪੂਰੀ ਹਮਦਰਦੀ ਹੈ। ਪੇਪਰ ਲੀਕ ਇੱਕ ਬਹੁਤ ਗੰਭੀਰ ਮੁੱਦਾ ਹੈ। ਮੈਨੂੰ ਇਹ ਦੇਖ ਕੇ ਖ਼ੁਸ਼ੀ ਹੈ ਕਿ ਸਾਡੇ ਦੇਸ਼ ਦੇ ਬੱਚੇ ਬਿਹਤਰ ਸਿੱਖਿਆ ਵਿਵਸਥਾ ਲਈ ਇਕਜੁੱਟ ਹੋਏ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਹੈ।"

ਵਿਦਿਆਰਥੀਆਂ ਦੇ ਸ਼ਾਂਤੀਪੂਰਵਕ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਦਬੰਗ ਸਟਾਰ ਨੇ ਅੱਗੇ ਲਿਖਿਆ, ""ਮੈਂ ਉਨ੍ਹਾਂ ਦੇ ਇਸ ਕਦਮ ਦੀ ਸੱਚਮੁੱਚ ਸ਼ਲਾਘਾ ਕਰਦਾ ਹਾਂ। ਉਨ੍ਹਾਂ ਨੇ ਲਗਨ, ਇਮਾਨਦਾਰੀ ਅਤੇ ਸਖ਼ਤ ਮਿਹਨਤ ਕਰਕੇ ਆਪਣਾ ਭਵਿੱਖ ਬਣਾਉਣ ਅਤੇ ਇੱਕ ਬਿਹਤਰ, ਸਿੱਖਿਅਤ ਭਾਰਤ ਦੇ ਨਿਰਮਾਣ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ ਹੈ। ਇਹ ਅੰਦੋਲਨ ਜਾਂ ਰੋਸ ਪ੍ਰਦਰਸ਼ਨ ਹੀ ਸਹੀ ਤਰੀਕਾ ਹੈ, ਅਤੇ ਵਿਦਿਆਰਥੀਆਂ ਨੇ ਇਸ ਨੂੰ ਸ਼ਾਂਤੀਪੂਰਨ ਢੰਗ ਨਾਲ ਕੀਤਾ ਹੈ। ਉਹ ਬਹੁਤ ਸਾਹਸੀ ਅਤੇ ਬਹਾਦਰ ਹਨ। ਸਿੱਖਿਆ ਪ੍ਰਤੀ ਪ੍ਰੇਰਿਤ ਅਤੇ ਉਤਸ਼ਾਹਿਤ ਇਹ ਪੀੜ੍ਹੀ ਭਾਰਤ ਦਾ ਨਾਂ ਰੋਸ਼ਨ ਕਰੇਗੀ।"

ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, "ਇਹ ਮੁੱਦਾ ਵਿਦਿਆਰਥੀਆਂ ਅਤੇ ਸਿੱਖਿਆ ਵਿਵਸਥਾ ਦੇ ਵਿਚਕਾਰ ਦਾ ਹੈ। ਇਸ ਨੂੰ ਸਿਆਸੀ ਰੰਗ ਨਹੀਂ ਦਿੱਤਾ ਜਾਣਾ ਚਾਹੀਦਾ। ਇਸ ਦਾ ਸਿਹਰਾ ਸਿਰਫ਼ ਸਾਡੇ ਦੇਸ਼ ਦੇ ਵਿਦਿਆਰਥੀਆਂ ਨੂੰ ਹੀ ਮਿਲਣਾ ਚਾਹੀਦਾ ਹੈ। ਮੈਨੂੰ ਯਕੀਨ ਹੈ ਕਿ ਸਰਕਾਰ ਵੀ ਉਨ੍ਹਾਂ ਨੂੰ ਪੂਰਾ ਸਮਰਥਨ ਦੇਵੇਗੀ ਅਤੇ ਸਿੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਬਣਾਏਗੀ। ਇਹ ਸਭ ਲਈ ਲਾਹੇਵੰਦ ਸਥਿਤੀ ਹੈ। ਇੱਕ ਹਾਂ-ਪੱਖੀ ਫ਼ੈਸਲੇ ਦੀ ਉਮੀਦ ਅਤੇ ਅਰਦਾਸ ਹੈ। ਜੋ ਲੋਕ ਸਿੱਖਿਅਤ ਹੋਣਾ ਚਾਹੁੰਦੇ ਹਨ, ਉਨ੍ਹਾਂ ਸਾਰਿਆਂ 'ਤੇ ਰੱਬ ਦੀ ਮਿਹਰ ਬਣੀ ਰਹੇ। ਸਿੱਖਿਆ ਹੀ ਅਗਲਾ ਟ੍ਰੈਂਡ ਅਤੇ ਫੈਸ਼ਨ ਹੋਣਾ ਚਾਹੀਦਾ ਹੈ ਅਤੇ ਇਸ ਨੂੰ ਹਰ ਸਾਲ ਹੋਰ ਵੱਧ ਲੋਕਪ੍ਰਿਯ ਅਤੇ ਆਕਰਸ਼ਕ ਬਣਨਾ ਚਾਹੀਦਾ ਹੈ, ਤਾਂ ਜੋ ਦੂਜੇ ਦੇਸ਼ਾਂ ਤੋਂ ਲੋਕ ਪੜ੍ਹਨ ਲਈ ਭਾਰਤ ਆਉਣ ਅਤੇ ਭਾਰਤ ਇੱਕ ਐਜੂਕੇਸ਼ਨ ਹਬ ਬਣ ਜਾਵੇ।"

ਪੀਐੱਮ ਮੋਦੀ ਦਾ ਟਵੀਟ

ਅੱਜ ਪੀਐੱਮ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਮੁੱਦੇ 'ਤੇ ਗੱਲ ਕੀਤੀ। ਉਨ੍ਹਾਂ ਨੇ ਲਿਖਿਆ, "ਦੇਸ਼ ਦੇ ਨੌਜਵਾਨਾਂ ਦਾ ਹਿੱਤ ਅਤੇ ਉਨ੍ਹਾਂ ਦਾ ਭਵਿੱਖ ਸਾਡੀ ਸਰਵਉੱਚ ਪਹਿਲ ਹੈ। ਪੇਪਰ ਲੀਕ ਦੇ ਸਾਰੇ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਖ਼ਤ ਸਜ਼ਾ ਦੇਣ ਲਈ, ਕੇਸ ਦੇ ਤੇਜ਼ ਨਿਪਟਾਰੇ ਲਈ ਫਾਸਟ ਟ੍ਰੈਕ ਕੋਰਟਾਂ ਦਾ ਗਠਨ ਕੀਤਾ ਜਾਵੇਗਾ। ਇਸ ਸਬੰਧ ਵਿੱਚ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਸਬੰਧਤ ਵਿਭਾਗ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ। ਵਿਦਿਆਰਥੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ, ਸਰਕਾਰ ਦੁਆਰਾ ਲਏ ਜਾ ਰਹੇ ਫ਼ੈਸਲਿਆਂ ਦੀ ਲੜੀ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ। ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"