ਆਪ ਦਾ ਅਕਾਲੀ ਦਲ 'ਤੇ ਜਵਾਬੀ ਹਮਲਾ, ਕਿਹਾ- ਬਾਦਲ ਪੰਜਾਬ ਦੇ 'ਵਿਨਾਸ਼ ਪੁਰਸ਼' ਹਨ
Hindi
Badal Is Vinashak Purush

Badal Is Vinashak Purush

ਆਪ ਦਾ ਅਕਾਲੀ ਦਲ 'ਤੇ ਜਵਾਬੀ ਹਮਲਾ, ਕਿਹਾ- ਬਾਦਲ ਪੰਜਾਬ ਦੇ 'ਵਿਨਾਸ਼ ਪੁਰਸ਼' ਹਨ

 ਅਕਾਲੀ ਦਲ (ਬਾਦਲ) ਪੰਜਾਬ ਦੇ ਵਿਕਾਸ ਲਈ ਨਹੀਂ, ਸਗੋਂ ਪੰਜਾਬ ਦੀ ਬਰਬਾਦੀ ਲਈ ਜ਼ਿੰਮੇਵਾਰ ਹਨ: ਆਪ

 ਬਾਦਲਾਂ ਨੇ ਪੰਜਾਬ ਦਾ ਵਿਕਾਸ ਨਹੀਂ ਕੀਤਾ, ਉਹਨਾਂ ਨੇ ਸਿਰਫ ਆਪਣੇ ਕਾਰੋਬਾਰ, ਆਪਣੇ ਪਰਿਵਾਰ, ਡਰੱਗ ਮਾਫੀਆ ਅਤੇ ਗੈਂਗਸਟਰਾਂ ਦਾ ਵਿਕਾਸ ਕੀਤਾ: ਆਪ

ਪੰਜਾਬ ਦੇ ਲੋਕ ਬਾਦਲ ਪਰਿਵਾਰ 'ਤੇ ਮੁੜ ਕਦੇ ਭਰੋਸਾ ਨਹੀਂ ਕਰਨਗੇ, ਉਨ੍ਹਾਂ ਦੀ ਰਾਜਨੀਤੀ ਖਤਮ: 'ਆਪ' ਪੰਜਾਬ

 ਚੰਡੀਗੜ੍ਹ, 31 ਜਨਵਰੀ: Badal Is Vinashak Purush: ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵੱਲੋਂ ਆਪਣਾ ਕੈਲੰਡਰ ਜਾਰੀ ਕਰਨ ਤੋਂ ਬਾਅਦ ਉਸ ਤੇ ਜਵਾਬੀ ਹਮਲਾ ਕੀਤਾ ਅਤੇ ਕਿਹਾ ਬਾਦਲ ਪੰਜਾਬ ਦੇ  ਵਿਕਾਸ ਨਹੀਂ 'ਵਿਨਾਸ਼ ਪੁਰਸ਼' ਹਨ।

 ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਮੰਗਲਵਾਰ ਨੂੰ ਇੱਕ ਕੈਲੰਡਰ ਜਾਰੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਬਾਦਲਾਂ ਨੂੰ 'ਵਿਕਾਸ ਪੁਰਸ਼' ਦੱੱਸਿਆ। ਅਕਾਲੀ ਆਗੂ ਖਾਸ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਚੁਟਕੀ ਲੈਂਦਿਆਂ 'ਆਪ' ਪੰਜਾਬ ਨੇ ਕਿਹਾ ਕਿ ਬਾਦਲ ਪੰਜਾਬ ਦੇ 'ਵਿਕਾਸ ਪੁਰਸ਼' ਨਹੀਂ ਹਨ ਕਿਉਂਕਿ ਉਨ੍ਹਾਂ ਨੇ ਸੱਤਾ 'ਚ ਰਹਿੰਦਿਆਂ ਪੰਜਾਬ ਅਤੇ ਪੰਜਾਬੀਆਂ ਲਈ ਕੁਝ ਨਹੀਂ ਕੀਤਾ।  ਉਹਨਾਂ ਨੇ ਆਪਣੇ ਪਰਿਵਾਰ ਅਤੇ  ਕਾਰੋਬਾਰ ਦਾ ਵਿਕਾਸ ਕੀਤਾ।

 'ਆਪ' ਪੰਜਾਬ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਲਿਖਿਆ, "ਸੁਖਬੀਰ ਬਾਦਲ, ਤੁਸੀਂ ਪੰਜਾਬ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ, ਤੁਸੀਂ ਚਿੱਟੇ ਦਾ ਵਿਕਾਸ ਕੀਤਾ, ਤੁਸੀਂ ਆਪਣੇ ਹੋਟਲਾਂ ਦਾ ਵਿਕਾਸ ਕੀਤਾ, ਤੁਸੀਂ ਆਪਣੀਆਂ ਬੱਸਾਂ ਦਾ ਵਿਕਾਸ ਕੀਤਾ,  ਤੁਸੀਂ ਪੰਜਾਬ ਦੇ ਲੋਕਾਂ ਦਾ ਨਹੀਂ ਆਪਣੇ ਪਰਿਵਾਰ ਦਾ ਵਿਕਾਸ ਕੀਤਾ, ਤੁਸੀਂ ਪੰਜਾਬ ‘ਚ ਗੈਂਗਸਟਰਾਂ ਦਾ ਵਿਕਾਸ ਕੀਤਾ।

ਆਪ' ਨੇ ਅੱਗੇ ਕਿਹਾ ਕਿ ਸਭ ਜਾਣਦੇ ਹਨ ਕਿ ਬਾਦਲਾਂ ਨੇ ਕੀ ਕੀਤਾ, ਇਸੇ ਲਈ ਲੋਕਾਂ ਨੇ 2022 'ਚ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ।  ਬਾਦਲਾਂ ਨੇ ਆਪਣੇ ਸਿਆਸੀ ਫਾਇਦੇ ਲਈ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਵਾਰ-ਵਾਰ ਧੋਖਾ ਕੀਤਾ ਹੈ।  ਬੇਅਦਬੀ ਦੀਆਂ ਘਟਨਾਵਾਂ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਘਟਨਾਵਾਂ ਬਾਰੇ ਕੌਣ ਨਹੀਂ ਜਾਣਦਾ।  ਪੰਜਾਬ ਦੇ ਲੋਕ ਬਾਦਲ ਪਰਿਵਾਰ 'ਤੇ ਮੁੜ ਕਦੇ ਵੀ ਪੰਜਾਬ ਦੀ ਜਿੰਮੇਵਾਰੀ ਜਾਂ ਪੰਥ ਦੇ ਮਾਮਲਿਆਂ 'ਚ ਭਰੋਸਾ ਨਹੀਂ ਕਰਨਗੇ।  ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਇਹ ਹਕੀਕਤ ਮੰਨ ਲੈਣੀ ਚਾਹੀਦੀ ਹੈ ਕਿ ਉਨ੍ਹਾਂ ਦੀ ਸਿਆਸਤ ਖਤਮ ਹੋ ਚੁੱਕੀ ਹੈ।

ਇਸ ਨੂੰ ਪੜ੍ਹੋ:

ਮੁੱਖ ਮੰਤਰੀਆਂ ਵੱਲੋਂ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ

ਮੇਅਰ ਚੋਣਾਂ 'ਚ ਧਾਂਦਲੀ ਦੇ ਖਿਲਾਫ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕੀਤਾ ਪ੍ਰਦਰਸ਼ਨ

ਜ਼ਿਲ੍ਹਾ ਸਮਾਜ ਭਲਾਈ ਦਫ਼ਤਰ ਵਿਖੇ ਮੁਫ਼ਤ ਦਿਵਿਯਾਂਗਜਨ ਉਪਕਰਣ ਵੰਡ ਸਮਾਰੋਹ ਆਯੋਜਿਤ


Comment As:

Comment (0)