ਵਧੀਕ ਡਿਪਟੀ ਕਮਿਸ਼ਨਰ ਨੇ ਵਿਸਮ ਇਮੀਗ੍ਰੇਸ਼ਨ ਅਤੇ ਡਾਇਰੈਕਟ ਵੀਜਾ ਪੁਆਇੰਟ ਇਮੀਗ੍ਰੇਸ਼ਨ ਐਂਡ ਸਟਡੀਜ਼ ਸਰਵਿਸਜ ਦਾ ਲਾਇਸੰਸ ਕੀ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਿਰੋਜ਼ਪੁਰ
ਵਧੀਕ ਡਿਪਟੀ ਕਮਿਸ਼ਨਰ ਨੇ ਵਿਸਮ ਇਮੀਗ੍ਰੇਸ਼ਨ ਅਤੇ ਡਾਇਰੈਕਟ ਵੀਜਾ ਪੁਆਇੰਟ ਇਮੀਗ੍ਰੇਸ਼ਨ ਐਂਡ ਸਟਡੀਜ਼ ਸਰਵਿਸਜ ਦਾ ਲਾਇਸੰਸ ਕੀਤਾ ਰੱਦ
ਫ਼ਿਰੋਜ਼ਪੁਰ 2 ਜਨਵਰੀ 2025
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਵਿਸਮ ਇਮੀਗ੍ਰੇਸ਼ਨ, ਸਰਕੁਲੂਰ ਰੋਡ, ਜ਼ੀਰਾ ਗੇਟ, ਫਿਰੋਜ਼ਪੁਰ ਸ਼ਹਿਰ ਦੇ ਨਾਮ ’ਤੇ ਸ੍ਰੀ ਸੁਨੀਲ ਕੁਮਾਰ ਪੁੱਤਰ ਸ਼੍ਰੀ ਤਿਲਕ ਰਾਜ ਬਾਹਰਵਾਰ ਹੀਰਾ ਮੰਡੀ, ਕ੍ਰਿਸ਼ਨਾ ਨਗਰੀ, ਫਿਰੋਜ਼ਪੁਰ ਸ਼ਹਿਰ, ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਕੰਸਲਟੈਂਸੀ ਲਈ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ 2013 ਤਹਿਤ ਲਾਇਸੰਸ ਨੰਬਰ 97/ਐੱਲਪੀਸੀ ਮਿਤੀ 06.01.2021 ਜਾਰੀ ਕੀਤਾ ਗਿਆ ਸੀ ਅਤੇ ਸ੍ਰੀ ਗੁਰਜਿੰਦਰ ਸਿੰਘ ਪੁੱਤਰ ਸ੍ਰੀ ਰਾਜ ਸਿੰਘ, ਵਾਸੀ ਮਕਾਨ ਨੰ: 49, ਇੱਛੇ ਵਾਲਾ ਰੋਡ, ਸਿਟੀ ਇਨਕਲੈਵ, ਨੇੜੇ ਡੇਰਾ ਰਾਧਾ ਸੁਆਮੀ, ਫਿਰੋਜ਼ਪੁਰ ਸ਼ਹਿਰ ਫਰਮ ਡਾਇਰੈਕਟ ਵੀਜਾ ਪੁਆਇੰਟ ਇਮੀਗ੍ਰੇਸ਼ਨ ਐਂਡ ਸਟਡੀਜ਼ ਦੁਕਾਨ ਨੰ: B-3-1,R3S051, ਕਮੇਟੀ ਨੰ: AS 19/18, ਬਾਹਰਵਾਰ ਮੱਖੂ ਗੇਟ ਫਿਰੋਜ਼ਪੁਰ ਸ਼ਹਿਰ ਨੂੰ ਲਾਇਸੰਸ ਨੰ: 86/ਐਲਪੀਸੀ ਮਿਤੀ 12.03.2020 ਜਾਰੀ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਦੀ ਰਿਪੋਰਟ ਅਨੁਸਾਰ ਉਕਤ ਦੋਵੇ ਨਾਮਾਂ ਦਾ ਉਕਤ ਦੱਸੇ ਪਤੇ ਅਤੇ ਆਸ ਪਾਸ ਤੋਂ ਪਤਾ ਕਰਨ ਤੇ ਕੋਈ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਕਤ ਫਰਮਾਂ ਦਾ ਕੋਈ ਦਫਤਰ ਹੈ।ਇਸ ਲਈ ਜਾਰੀ ਪੰਜਾਬ ਪ੍ਰੀਵੈਨਸ਼ਨ ਆਫ ਹਿਊਮਨ ਸਮੱਗਲਿੰਗ ਰੂਲਜ਼ ਤਹਿਤ ਉਕਤ ਦੋਵਾਂ ਨਾਮਾਂ/ਫਰਮਾਂ ਦਾ ਜਾਰੀ ਉਕਤ ਲਾਇਸੰਸ ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਕਿਸੇ ਵੀ ਕਿਸਮ ਦੀ ਇਸਦੇ ਖੁੱਦ ਜਾਂ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦਾ ਵੀ ਜ਼ਿੰਮੇਵਾਰ ਹੋਵੇਗਾ।