Ambala Domestic Airport Cleared by BCAS; Commercial Flights to Begin Soon
Hindi
flighs

Ambala Domestic Airport Cleared by BCAS; Commercial Flights to Begin Soon

ਅੰਬਾਲਾ ਐੇਅਰਪੋਰਟ ਤੋਂ ਜਲਦ ਸ਼ੁਰੂ ਹੋਣਗੀਆਂ ਘਰੇਲੂ ਉਡਾਣਾਂ

Ambala ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਅੰਬਾਲਾ ਡੋਮੈਸਟਿਕ ਐੇਅਰਪੋਰਟ ਹੁਣ ਵਪਾਰਕ (Commercial) ਉਡਾਣਾਂ ਦੇ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ ਅਤੇ ਇੱਥੋਂ ਜਲਦ ਹੀ ਹਵਾਈ ਸੇਵਾਵਾਂ ਸ਼ੁਰੂ ਹੋਣ ਦੀ ਉਮੀਦ ਹੈ।

ਹਾਲ ਹੀ ਵਿੱਚ Bureau of Civil Aviation Security (BCAS) ਦੀ ਉੱਚ ਪੱਧਰੀ ਟੀਮ ਨੇ ਐੇਅਰਪੋਰਟ ਦਾ ਨਿਰੀਖਣ ਕੀਤਾ। ਟੀਮ ਨੇ ਸੁਰੱਖਿਆ ਪ੍ਰਬੰਧਾਂ ਅਤੇ ਤਿਆਰੀਆਂ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹੁਣ ਵਪਾਰਕ ਉਡਾਣਾਂ ਦੀ ਸ਼ੁਰੂਆਤ ਦਾ ਰਸਤਾ ਲਗਭਗ ਸਾਫ਼ ਹੋ ਗਿਆ ਹੈ।

ਇਹ ਐੇਅਰਪੋਰਟ ਰੱਖਿਆ ਮੰਤਰਾਲੇ ਦੀ ਜ਼ਮੀਨ 'ਤੇ ਵਿਕਸਤ ਕੀਤਾ ਗਿਆ ਹੈ। ਨਾਗਰਿਕ ਉਡਾਣ ਵਿਭਾਗ ਨੇ ਇਸ ਦੇ ਲਈ ਕਰੀਬ 20 ਏਕੜ ਜ਼ਮੀਨ ਹਾਸਲ ਕੀਤੀ ਸੀ। ਇਸ ਪ੍ਰੋਜੈਕਟ 'ਤੇ ਲਗਭਗ 133 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ।

ਅੰਬਾਲਾ ਐੇਅਰਪੋਰਟ ਨੂੰ ਕੇਂਦਰ ਸਰਕਾਰ ਦੀ UDAN Scheme 4.2 ਯੋਜਨਾ ਤਹਿਤ ਵਿਕਸਤ ਕੀਤਾ ਗਿਆ ਹੈ। ਯੋਜਨਾ ਦੇ ਮੁਤਾਬਕ, ਇੱਥੋਂ ਸਭ ਤੋਂ ਪਹਿਲਾਂ ਸ੍ਰੀਨਗਰ ਲਈ ਵਪਾਰਕ ਉਡਾਣ ਸ਼ੁਰੂ ਕੀਤੀ ਜਾਵੇਗੀ।

ਇਸ ਤੋਂ ਬਾਅਦ ਅਗਲੇ ਪੜਾਵਾਂ ਵਿੱਚ ਅੰਬਾਲਾ ਨੂੰ ਦਿੱਲੀ, ਲਖਨਊ, ਜੈਪੁਰ ਅਤੇ ਵਾਰਾਣਸੀ ਵਰਗੇ ਪ੍ਰਮੁੱਖ ਸ਼ਹਿਰਾਂ ਨਾਲ ਵੀ ਜੋੜਿਆ ਜਾਵੇਗਾ। ਐੇਅਰਪੋਰਟ ਦੇ ਸ਼ੁਰੂ ਹੋਣ ਨਾਲ ਖੇਤਰ ਵਿੱਚ ਵਪਾਰ, ਸੈਰ-ਸਪਾਟਾ (Tourism) ਅਤੇ ਕਨੈਕਟੀਵਿਟੀ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ।


Comment As:

Comment (0)