Hindi
IMG-20250916-WA0088

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 18 ਤੋਂ 26 ਸਤੰਬਰ ਤੱਕ ਸੇਵਾ ਕੇਂਦਰਾਂ ‘ਚ ਜਮ੍ਹਾ ਹੋਣਗੀਆਂ ਅਰਜ਼ੀਆਂ : ਆਸ਼ਿਕਾ

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 18 ਤੋਂ 26 ਸਤੰਬਰ ਤੱਕ ਸੇਵਾ ਕੇਂਦਰਾਂ ‘ਚ ਜਮ੍ਹਾ ਹੋਣਗੀਆਂ ਅਰਜ਼ੀਆਂ : ਆਸ਼ਿਕਾ ਜੈਨ

ਪਟਾਕੇ ਵੇਚਣ ਦੇ ਆਰਜ਼ੀ ਲਾਇਸੰਸ ਲੈਣ ਲਈ 18 ਤੋਂ 26 ਸਤੰਬਰ ਤੱਕ ਸੇਵਾ ਕੇਂਦਰਾਂ ‘ਚ ਜਮ੍ਹਾ ਹੋਣਗੀਆਂ ਅਰਜ਼ੀਆਂ : ਆਸ਼ਿਕਾ ਜੈਨ

-ਡਿਪਟੀ ਕਮਿਸ਼ਨਰ ਨੇ ਦੀਵਾਲੀ ਦੇ ਤਿਉਹਾਰ ਸਬੰਧੀ ਪਟਾਕਿਆਂ ਦੀ ਵਿਕਰੀ, ਸਟੋਰੇਜ ਤੇ ਚਲਾਉਣ ਬਾਰੇ ਅਧਿਕਾਰੀਆਂ ਅਤੇ ਪਟਾਕਾ ਵਿਕਰੇਤਾਵਾਂ ਨਾਲ ਕੀਤੀ ਮੀਟਿੰਗ

-6 ਅਕਤੂਬਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਰਾਅ ਪ੍ਰਕਿਰਿਆ ਰਾਹੀਂ ਅਸਥਾਈ ਲਾਇਸੰਸ ਕੀਤੇ ਜਾਣਗੇ ਅਲਾਟ
 
-ਸਬ-ਡਵੀਜ਼ਨ ਪੱਧਰ 'ਤੇ ਪਟਾਕੇ ਵੇਚਣ ਲਈ ਜ਼ਿਲ੍ਹੇ ਵਿਚ 19 ਥਾਵਾਂ ਕੀਤੀਆਂ ਗਈਆਂ ਨਿਰਧਾਰਤ

ਹੁਸ਼ਿਆਰਪੁਰ, 16 ਸਤੰਬਰ :
        ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਾਲ ਵੀ ਦੀਵਾਲੀ ਦੇ ਤਿਉਹਾਰ ਲਈ ਰਿਟੇਲ ਵਿਚ ਪਟਾਕੇ ਵੇਚਣ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸਥਾਈ ਲਾਇਸੰਸ ਡਰਾਅ ਪ੍ਰਕਿਰਿਆ ਰਾਹੀਂ ਜਾਰੀ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਅਸਥਾਈ ਲਾਇਸੰਸ ਜਾਰੀ ਕਰਨ ਲਈ ਅਰਜ਼ੀਆਂ ਸਬ-ਡਵੀਜ਼ਨਾਂ ਵਿਚ ਸਥਿਤ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਅਸਥਾਈ ਲਾਇਸੰਸ ਪ੍ਰਾਪਤ ਕਰਨ ਵਿਚ ਦਿਲਚਸਪੀ ਰੱਖਣ ਵਾਲੇ ਵਿਅਕਤੀ 18 ਤੋਂ 26 ਸਤੰਬਰ ਸ਼ਾਮ 5 ਵਜੇ ਤੱਕ ਆਪਣੇ ਸਬੰਧਤ ਸਬ-ਡਵੀਜ਼ਨ ਦੇ ਨਿਰਧਾਰਤ ਸੇਵਾ ਕੇਂਦਰ ਵਿਚ ਅਰਜ਼ੀ ਦੇ ਸਕਦੇ ਹਨ। ਇਸ ਲਈ ਹਰੇਕ ਅਰਜ਼ੀ ਲਈ ਸੇਵਾ ਕੇਂਦਰ ਵੱਲੋਂ 100 ਰੁਪਏ ਦੀ ਸੇਵਾ ਫੀਸ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਬਿਨੈਕਾਰ  ਆਪਣੀ ਅਰਜ਼ੀ ਦੇ ਨਾਲ ਇਕ ਸਵੈ-ਘੋਸ਼ਣਾ ਫਾਰਮ, ਦੋ ਪਾਸਪੋਰਟ ਆਕਾਰ ਦੀਆਂ ਫੋਟੋਆਂ ਅਤੇ ਰਿਹਾਇਸ਼ ਦੇ ਸਬੂਤ ਦੀ ਇਕ ਕਾਪੀ ਨੱਥੀ ਕਰਨਾ ਯਕੀਨੀ ਬਣਾਉਣਾ। ਉਨ੍ਹਾਂ ਕਿਹਾ ਕਿ ਅਰਜ਼ੀਆਂ ਦੀ ਪੜਤਾਲ 1 ਅਕਤੂਬਰ ਨੂੰ ਕੀਤੀ ਜਾਵੇਗੀ ਅਤੇ ਇਹ ਆਰਜ਼ੀ ਲਾਇਸੰਸ 6 ਅਕਤੂਬਰ ਨੂੰ ਸਵੇਰੇ 11.30 ਵਜੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਚ ਡਰਾਅ ਪ੍ਰਕਿਰਿਆ ਰਾਹੀਂ ਅਲਾਟ ਕੀਤੇ ਜਾਣਗੇ। ਇਹ ਅਸਥਾਈ ਲਾਇਸੰਸ ਸਿਰਫ਼ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ 'ਤੇ ਹੀ ਪਟਾਕੇ ਵੇਚਣ ਲਈ ਜਾਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਟਾਕੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਵੇਚੇ ਜਾ ਸਕਦੇ ਹਨ।
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਟਾਕੇ ਵੇਚਣ ਲਈ ਜ਼ਿਲ੍ਹੇ ਵਿਚ 19 ਥਾਵਾਂ ਨਿਰਧਾਰਿਤ ਕੀਤੀਆਂ ਹਨ, ਜਿਨ੍ਹਾਂ ਵਿਚੋਂ 6 ਹੁਸ਼ਿਆਰਪੁਰ ਸਬ ਡਵੀਜ਼ਨ ਵਿਚ, 3 ਗੜ੍ਹਸ਼ੰਕਰ ਵਿਚ, 4 ਦਸੂਹਾ ਵਿਚ, 2 ਟਾਂਡਾ ਵਿਚ ਅਤੇ 4 ਮੁਕੇਰੀਆਂ ਵਿਚ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ ਨੂੰ ਨਿਰਧਾਰਿਤ ਕੀਤਾ ਗਿਆ ਹੈ, ਉਨ੍ਹਾਂ ਵਿਚ ਸਬ ਡਵੀਜ਼ਨ ਹੁਸ਼ਿਆਰਪੁਰ ਵਿਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ), ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ), ਰੋਸ਼ਨ ਗਰਾਊਂਡ, ਰਾਮਲੀਲਾ ਗਰਾਊਂਡ ਹਰਿਆਣਾ, ਬੁੱਲੋਵਾਲ ਖੁੱਲ੍ਹੀ ਜਗ੍ਹਾ, ਚੱਬੇਵਾਲ ਖੁੱਲ੍ਹੀ ਜਗ੍ਹਾ ਸ਼ਾਮਿਲ ਹਨ।ਸਬ ਡਵੀਜ਼ਨ ਗੜ੍ਹਸ਼ੰਕਰ ਵਿਚ ਮਿਲਟਰੀ ਗਰਾਊਂਡ ਗੜ੍ਹਸ਼ੰਕਰ (ਤਹਿਸੀਲ ਕੰਪਲੈਕਸ ਦੇ ਨੇੜੇ), ਫਗਵਾੜਾ ਰੋਡ 'ਤੇ ਸਥਿਤ ਪੰਚਾਇਤ ਮਾਹਿਲਪੁਰ ਦੀ ਮਾਲਕੀ ਵਾਲੀ ਜ਼ਮੀਨ 'ਤੇ ਕੋਟ ਫਤੂਹੀ ਤੋਂ ਬਿੰਜੋ 'ਤੇ ਸਥਿਤ ਨਹਿਰੀ ਵਿਭਾਗ ਦੀ ਖਾਲੀ ਜ਼ਮੀਨ 'ਤੇ, ਸਬ ਡਵੀਜ਼ਨ ਦਸੂਹਾ ਵਿਚ ਪੰਚਾਇਤ ਸੰਮਤੀ ਸਟੇਡੀਅਮ ਦਸੂਹਾ, ਦੁਸਹਿਰਾ ਗਰਾਊਂਡ ਗੜ੍ਹਦੀਵਾਲਾ, ਮਹਾਰਿਸ਼ੀ ਵਾਲਮੀਕਿ ਪਾਰਕ ਦਸੂਹਾ, ਖ਼ਾਲਸਾ ਕਾਲਜ ਗਰਾਊਂਡ ਗੜ੍ਹਦੀਵਾਲਾ, ਸ਼ਿਮਲਾ ਪਹਾੜੀ ਪਾਰਕ ਟਾਂਡਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦਾ ਗਰਾਊਂਡ ਅਤੇ ਸਬ ਡਵੀਜ਼ਨ ਮੁਕੇਰੀਆਂ ਵਿਚ ਦੁਸਹਿਰਾ ਗਰਾਊਂਡ ਮੁਕੇਰੀਆਂ, ਦੁਸਹਿਰਾ ਗਰਾਊਂਡ ਹਾਜੀਪੁਰ, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਸ਼ਾਮਿਲ ਹਨ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।


Comment As:

Comment (0)