Hindi
full11268

ਮੰਗਾਂ ਮੰਨਵਾਉਣ ਲਈ 30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ : ਗੁਰਵਿੰਦਰ ਸਿੰਘ ਪੰਨੂ

ਮੰਗਾਂ ਮੰਨਵਾਉਣ ਲਈ 30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ : ਗੁਰਵਿੰਦਰ ਸਿੰਘ ਪੰਨੂ

ਮੰਗਾਂ ਮੰਨਵਾਉਣ ਲਈ 30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ : ਗੁਰਵਿੰਦਰ ਸਿੰਘ ਪੰਨੂ 

ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨਾ ਬੰਦ ਕਰਕੇ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਕੇ ਸਰਕਾਰ : ਇਕਬਾਲ ਸਿੰਘ ਪੂਹਲਾ

 

ਬਠਿੰਡਾ: 14 ਨਵੰਬਰ

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਬੈਨਰ ਹੇਠ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜ਼ਮਾਂ ਵਲੋਂ ਨਥਾਣਾ, ਪੂਹਲਾ ਅਤੇ ਪੂਹਲੀ ਵਿਖੇ ਰੋਸ ਮਾਰਚ ਕੀਤਾ ਗਿਆ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਕਿਰਤੀ ਲੋਕਾਂ ਤੋਂ 30 ਨਵੰਬਰ ਨੂੰ ਨੈਸ਼ਨਲ ਹਾਈਵੇ ਜਾਮ ਕਰਨ ਦੀ ਹਮਾਇਤ ਦੀ ਮੰਗ ਕੀਤੀ। ਅੱਜ ਠੇਕਾ ਮੁਲਾਜਮ ਸੰਗਰਸ ਮੋਰਚੇ ਦੇ ਬੈਨਰ ਹੇਠ ਨਥਾਣਾ,ਪੂਹਲਾ ਅਤੇ ਪੂਹਲੀ ਵਿਖੇ ਰੋਸ਼ ਮਾਰਚ ਕਰਦਿਆਂ ਆਗੂ ਗੁਰਵਿੰਦਰ ਸਿੰਘ ਪੰਨੂ,ਗਗਨਦੀਪ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ ਜੱਸੀ,ਸੰਦੀਪ ਖਾਨ,ਇਕਬਾਲ ਸਿੰਘ, ਖੁਸ਼ਦੀਪ ਸਿੰਘ ਬੂਟਾ ਸਿੰਘ ਨੇ ਬੋਲਦਿਆਂ ਦੱਸਿਆ ਕਿ ਅਸੀਂ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਵਿਭਾਗਾਂ ਵਿਚ ਆਉਟਸੋਰਸਡ ਅਤੇ ਇਨਲਿਸਟਮੈਂਟ ਮੁਲਾਜਮਾਂ ਦੇ ਰੂਪ ਵਿਚ ਕੰਮ ਕਰਦੇ ਆ ਰਹੇ ਹਾਂ ਪਿਛਲੇ ਲੰਮੇ ਸਮੇਂ ਤੋਂ ਸਾਡੀਆਂ ਮੰਗਾਂ ਦਾ ਹੱਲ ਕਿਸੇ ਵੀ ਸਰਕਾਰ ਵਲੋਂ ਉਹ ਚਾਹੇ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਹੋਵੇ ਜਾਂ ਫਿਰ ਕਾਂਗਰਸ ਦੀ ਅਤੇ ਹੁਣ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਬਦਲਾਅ ਦੇ ਨਾਂ ਹੇਠ ਸੱਤਾ ਚ ਆਈ ਪਰ ਨਵੀ ਸਰਕਾਰ ਦਾ ਅਮਲ ਪੁਰਾਣੀ ਸਰਕਾਰਾਂ ਨਾਲੋਂ ਕੁਝ ਵੀ ਵੱਖਰਾ ਨਹੀਂ, ਸਿਰਫ ਕਮੇਟੀ ਬਣਾਉਣ ਦੇ ਨਾਂ ਥੱਲੇ ਪਿੱਛਲੀ ਸਰਕਾਰ ਵਾਂਗੂ ਸਮਾਂ ਲੰਘਾਇਆ ਜਾ ਰਿਹਾ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਮੁਲਾਜਮਾ ਨੂੰ ਪੱਕਾ ਕਰਨ ਦੀ ਥਾਂ ਪੰਜਾਬ ਸਰਕਾਰ ਨੇ ਕੰਮ ਦੇ ਘੰਟੇ 8 ਤੋ 12 ਕਰਨ ਦਾ ਫ਼ੈਸਲਾ, ਵੱਖ ਵੱਖ ਵਿਭਾਗ ਦੀਆਂ ਖਾਲੀ ਅਸਾਮੀਆਂ ਖਤਮ ਕੀਤੀਆਂ ਤੇ ਹੋਰ ਵੀ ਬਹੁਤ ਫੈਸਲੇ ਜੋ ਕੰਪਨੀਆਂ ਨੂੰ ਫਾਇਦਾ ਦੇਣ ਵਾਲੇ ਲਾਗੂ ਕੀਤੇ ਜਾ ਰਹੇ ਹਨl ਇਸ ਸੰਬੰਧੀ ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਫੈਸਲੇ ਅਨੁਸਾਰ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ ਰੋਸ਼ ਮਾਰਚ ਕਰਕੇ ਸਰਕਾਰ ਦਾ ਲੋਕ ਦੋਖੀ ਫੈਸਲੇ ਲੋਕਾਂ ਦੀ ਕਚਹਿਰੀ ਵਿਚ ਲੈਕੇ ਜਾਵਾਂਗੇl ਇਸਦੇ ਨਾਲ 30 ਨਵੰਬਰ ਨੂੰ ਪੰਜਾਬ ਵਿਚ ਕਿਸੇ ਵੀ ਥਾਂ ਨੈਸ਼ਨਲ ਹਾਈਵੇ ਜਾਮ ਕਰਨ ਨੂੰ ਮਜਬੂਰ ਹੋਵਾਂਗੇ ਜਿਸ ਲਈ ਸਰਕਾਰ ਜਿੰਮੇਵਾਰ ਹੋਵੇਗੀl ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਤੋ ਬਲਜੀਤ ਸਿੰਘ ਪੂਹਲਾ ਅਤੇ ਬਿਕਰ ਪੂਹਲਾ,ਪੰਜਾਬ ਸਟੂਡੈਂਟ ਯੂਨੀਅਨ ਸ਼ਹਿਦ ਰੰਧਾਵਾ ਤੋ ਬਿਕਰਮਜੀਤ ਸਿੰਘ,ਕੁਲਦੀਪ ਸਿੰਘ, ਗੁਰਜੀਤ ਸਿੰਘ, ਅਨਿਲ ਕੁਮਾਰ, ਸੰਦੀਪ ਕੁਮਾਰ, ਜੋਗਾ ਸਿੰਘ, ਕਲਵਿੰਦਰ ਸਿੰਘ ਨੇ ਸੰਬੋਧਨ ਕੀਤਾ|

 

 


Comment As:

Comment (0)