ਭਾਜਪਾ ਨੇ ਡਾ: ਮਨਮੋਹਨ ਸਿੰਘ ਦਾ ਕੀਤਾ ਅਪਮਾਨ - ਦਿਨੇਸ਼ ਬੱਸੀ
ਭਾਜਪਾ ਨੇ ਡਾ: ਮਨਮੋਹਨ ਸਿੰਘ ਦਾ ਕੀਤਾ ਅਪਮਾਨ - ਦਿਨੇਸ਼ ਬੱਸੀ
ਹਲਕਾ ਪੂਰਬੀ ਵਿੱਚ ਡਾ: ਮਨਮੋਹਨ ਸਿੰਘ ਲਈ ਸ਼ੋਕ ਸਭਾ ਦਾ ਆਯੋਜਨ
ਅੰਮ੍ਰਿਤਸਰ। ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੇ ਭਾਜਪਾ ਵੱਲੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੇ ਸੰਸਕਾਰ ਦੇ ਕੀਤੇ ਗਏ ਅਪਮਾਨ ਦੀ ਸਖ਼ਤ ਨਿਖੇਧੀ ਕੀਤੀ ਹੈ। ਦਿਨੇਸ਼ ਬੱਸੀ ਦਾ ਕਹਿਣਾ ਹੈ ਕਿ ਭਾਜਪਾ ਨੇ ਆਪਣੀ ਛੋਟੀ ਸੋਚ ਦਾ ਪ੍ਰਦਰਸ਼ਨ ਕੀਤਾ ਹੈ। ਦਿਨੇਸ਼ ਬੱਸੀ ਨੇ ਅੱਜ ਹਲਕਾ ਪੂਰਬੀ ਵਿੱਚ ਆਯੋਜਿਤ ਸ਼ੋਕ ਸਭਾ ਵਿੱਚ ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਵਿੱਚ ਹੰਝੂ ਵਹਾਏ।
ਰਾਮਾ ਪੈਲੇਸ ਵਿਖੇ ਹੋਈ ਸ਼ੋਕ ਸਭਾ ਵਿੱਚ ਹਲਕਾ ਪੂਰਬੀ ਦੇ ਕੌਂਸਲਰ ਸਮੇਤ ਸਮੂਹ ਆਗੂਆਂ ਨੇ ਸ਼ਮੂਲੀਅਤ ਕੀਤੀ। ਡਾ: ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਦਿਨੇਸ਼ ਬੱਸੀ ਨੇ ਕਿਹਾ ਕਿ ਅੱਜ ਮੈਂ ਦੇਸ਼ ਦੇ ਮਹਾਨ ਸਪੁੱਤਰ ਅਤੇ ਇੱਕ ਮਜ਼ਬੂਤ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਮੇਰੀਆਂ ਅੱਖਾਂ ਨਮ ਹਨ ਅਤੇ ਦਿਲ ਚ ਦੁੱਖ ਹੈ ਕਿ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਰਾਜਘਾਟ ਵਿਖੇ ਨਹੀਂ ਕੀਤਾ ਗਿਆ ਅਤੇ ਮੋਦੀ ਸਰਕਾਰ ਵੱਲੋਂ ਅਜੇ ਤੱਕ ਯਾਦਗਾਰ ਲਈ ਥਾਂ ਨਾ ਦੇਣਾ ਸਮੁੱਚੇ ਦੇਸ਼ ਦਾ ਅਪਮਾਨ ਹੈ। ਡਾ: ਮਨਮੋਹਨ ਸਿੰਘ ਇਕ ਕਾਬਲ ਅਰਥ ਸ਼ਾਸਤਰੀ ਹੀ ਨਹੀਂ, ਸਗੋਂ ਇਕ ਅਜਿਹੇ ਪ੍ਰਧਾਨ ਮੰਤਰੀ ਵੀ ਸਨ, ਜਿਨ੍ਹਾਂ ਨੇ ਦੇਸ਼ ਦੀ ਡੁੱਬਦੀ ਆਰਥਿਕਤਾ ਨੂੰ ਬਚਾਇਆ ਅਤੇ ਫਿਰ ਇਸ ਨੂੰ ਇਸ ਹੱਦ ਤੱਕ ਉੱਚਾ ਕੀਤਾ ਕਿ ਅੱਜ ਭਾਰਤ ਵਿਕਸਿਤ ਦੇਸ਼ਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਦਾ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦੇ ਲੋਕਾਂ ਨਾਲ ਖਾਸ ਰਿਸ਼ਤਾ ਸੀ। ਉਨ੍ਹਾਂ ਨੇ ਹਮੇਸ਼ਾ ਅੰਮ੍ਰਿਤਸਰ ਲਈ ਨਵੇਂ ਪ੍ਰੋਜੈਕਟ ਲਿਆਉਣ ਦੀ ਗੱਲ ਕੀਤੀ ਅਤੇ ਕਈ ਪ੍ਰੋਜੈਕਟ ਵੀ ਦਿੱਤੇ। ਅੰਮ੍ਰਿਤਸਰ ਵਿੱਚ ਰਿੰਗ ਰੋਡ ਦਾ ਵਿਕਾਸ, ਮਨਰੇਗਾ ਸਕੀਮ, ਸਿੱਖਿਆ ਦਾ ਅਧਿਕਾਰ ਕਾਨੂੰਨ, ਸੂਚਨਾ ਦਾ ਅਧਿਕਾਰ ਐਕਟ ਸਮੇਤ ਬਹੁਤ ਸਾਰੀਆਂ ਅਜਿਹੀਆਂ ਸਕੀਮਾਂ ਹਨ ਜੋ ਡਾ: ਮਨਮੋਹਨ ਸਿੰਘ ਦਾ ਯੋਗਦਾਨ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਡਾ: ਮਨਮੋਹਨ ਸਿੰਘ ਜੀ ਦੀ ਯਾਦਗਾਰ ਲਈ ਜਲਦੀ ਤੋਂ ਜਲਦੀ ਜਗ੍ਹਾ ਮੁਹੱਈਆ ਕਰਵਾਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਉਹ ਕੋਈ ਵਿਤਕਰਾ ਨਹੀਂ ਕਰਦੇ। ਇਸ ਮੌਕੇ ਕੌਂਸਲਰ ਨਵਦੀਪ ਸਿੰਘ ਹੁੰਦਲ, ਕੌਂਸਲਰ ਸ਼ਿੰਦਰ ਬਿਡਲਾਨ, ਮਨਜੀਤ ਸਿੰਘ ਵੇਰਕਾ, ਲਾਡੀ ਵੇਰਕਾ, ਬੌਬੀ ਵੇਰਕਾ, ਕੌਂਸਲਰ ਰਾਜੀਵ ਛਾਬੜਾ, ਕੌਂਸਲਰ ਗਗਨ ਵਾਲਾ, ਸੰਦੀਪ ਸਿੰਘ ਸ਼ਾਹ, ਰਾਣਾ ਰੱਖੜਾ, ਰਾਜਬੀਰ ਸਿੰਘ, ਸਾਗਰ ਤੇ ਰਵੀ ਪ੍ਰਕਾਸ਼ ਆਦਿ ਹਾਜ਼ਰ ਸਨ।